ਕੇਪਟਾਊਨ: ਦੱਖਣੀ ਅਫਰੀਕਾ ਦੀ ਕ੍ਰਿਕਟ ਟੀਮ ਨੇ ਦੱਸਿਆ ਹੈ ਕਿ ਇੰਗਲੈਂਡ ਖਿਲਾਫ ਪਹਿਲੇ ਵਨਡੇ ਮੈਚ ਦੇ ਮੁਲਤਵੀ ਹੋਣ ਤੋਂ ਬਾਅਦ ਉਨ੍ਹਾਂ ਦੀ ਪੂਰੀ ਟੀਮ ਦੇ ਕੋਵਿਡ -19 ਦੇ ਟੈਸਟ ਦਾ ਨਤੀਜਾ ਨੈਗੇਟਿਵ ਰਿਹਾ ਹੈ।
ਦੱਖਣੀ ਅਫਰੀਕਾ ਦੀ ਟੀਮ ਦਾ ਇੱਕ ਖਿਡਾਰੀ ਕੋਰੋਨਾ ਪੌਜ਼ੀਟਿਵ ਪਾਇਆ ਗਿਆ ਸੀ, ਜਿਸ ਕਾਰਨ ਸ਼ੁੱਕਰਵਾਰ ਨੂੰ ਇੰਗਲੈਂਡ ਤੇ ਦੱਖਣੀ ਅਫਰੀਕਾ ਵਿਚਾਲੇ ਹੋਣ ਵਾਲਾ ਪਹਿਲਾ ਵਨਡੇ ਮੈਚ ਮੁਲਤਵੀ ਕਰ ਦਿੱਤਾ ਗਿਆ ਸੀ।
ਹੁਣ ਜਦ ਪੂਰੀ ਟੀਮ ਦਾ ਕੋਵਿਡ ਟੈਸਟ ਨੈਗੇਟਿਵ ਆਇਆ ਹੈ ਤਾਂ ਪਹਿਲਾ ਵਨਡੇ ਮੈਚ ਐਤਵਾਰ ਨੂੰ ਖੇਡਿਆ ਜਾਵੇਗਾ।
ਸੀਐਸਏ ਨੇ ਸ਼ਨੀਵਾਰ ਨੂੰ ਇੱਕ ਬਿਆਨ ਵਿੱਚ ਕਿਹਾ, “ ਦੱਖਣੀ ਅਫਰੀਕਾ ਦੀ ਕ੍ਰਿਕਟ ਟੀਮ ਇਸ ਗੱਲ ਤੋਂ ਬੇਹਦ ਖੁਸ਼ ਹੈ ਕਿ ਪੂਰੀ ਟੀਮ ਦਾ ਕੋਵਿਡ ਟੈਸਟ ਨੈਗੇਟਿਵ ਆਇਆ ਹੈ। ਇੰਗਲੈਂਡ ਖ਼ਿਲਾਫ਼ ਐਤਵਾਰ ਨੂੰ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਦਾ ਪਹਿਲਾ ਮੈਚ ਹੋਵੇਗਾ। ਐਤਵਾਰ ਸਵੇਰ ਨੂੰ ਇਹ ਪਹਿਲਾ ਮੈਚ ਤੈਅ ਪ੍ਰੋਗਰਾਮ ਮੁਤਾਬਕ ਯੂਰੋਲਕਸ ਬੋਲੈਂਡ ਪਾਰਕ 'ਚ ਸ਼ੁਰੂ ਹੋਵੇਗਾ। ”
ਸੀਐਸਏ ਨੇ ਕਿਹਾ ਸੀ ਕਿ ਉਹ ਪਹਿਲੇ ਵਨਡੇ ਮੈਚ ਤੋਂ ਪਹਿਲਾਂ ਮੁੜ ਇੱਕ ਵਾਰ ਆਪਣੇ ਖਿਡਾਰੀਆਂ, ਹੋਟਲ ਸਟਾਫ ਦਾ ਕੋਵਿਡ ਟੈਸਟ ਕਰਵਾਉਣਗੇ।
ਮੰਗਲਵਾਰ ਨੂੰ ਮੁੜ ਹੋਵੇਗਾ ਦੂਜਾ ਟੈਸਟ :
ਦੱਖਣੀ ਅਫਰੀਕਾ ਦੀ ਕ੍ਰਿਕਟ ਟੀਮ ਦੇ ਡਾ.ਸ਼ੋਏਬ ਮੰਜਰਾ ਨੇ ਕਿਹਾ ਸੀ, “ਅਸੀਂ ਇੰਗਲੈਂਡ ਦੀ ਟੀਮ ਨਾਲ ਗੱਲ ਕੀਤੀ ਤੇ ਯੋਜਨਾ ਬਣਾਈ ਹੈ ਕਿ ਅਸੀਂ ਆਪਣੇ ਖਿਡਾਰੀਆਂ, ਹੋਟਲ ਸਟਾਫ ਦਾ ਮੁੜ ਕੋਵਿਡ ਟੈਸਟ ਕਰਵਾਉਣਗੇ। ਅਸੀਂ ਨਤੀਜੇ ਦਾ ਇੰਤਜ਼ਾਰ ਕਰਾਂਗੇ ਅਤੇ ਫਿਰ ਭਵਿੱਖ ਬਾਰੇ ਫੈਸਲਾ ਕਰਾਂਗੇ।” ਮੰਗਲਵਾਰ ਨੂੰ ਮੁੜ ਇੱਕ ਵਾਰ ਫੇਰ ਟੈਸਟ ਹੋਵੇਗਾ। ”
ਬੁੱਧਵਾਰ ਨੂੰ ਖੇਡਿਆ ਜਾਵੇਗਾ ਸੀਰੀਜ਼ ਦਾ ਆਖਰੀ ਵਨਡੇ ਮੈਚ :
ਸ਼ੁੱਕਰਵਾਰ ਨੂੰ ਹੋਣ ਵਾਲੇ ਇਸ ਸੀਰੀਜ਼ ਦੇ ਪਹਿਲਾ ਵਨਡੇ ਮੈਚ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ। ਹੁਣ ਇਹ ਮੈਚ ਐਤਵਾਰ ਨੂੰ ਖੇਡਿਆ ਜਾਵੇਗਾ। ਦੂਜਾ ਮੈਚ ਸੋਮਵਾਰ ਤੇ ਤੀਜਾ ਮੈਚ ਬੁੱਧਵਾਰ ਨੂੰ ਹੋਵੇਗਾ।