ਗਾਜ਼ਿਆਬਾਦ : ਕ੍ਰਿਕਟ ਦੇ ਰੱਬ ਕਹੇ ਜਾਣ ਵਾਲੇ ਅਤੇ ਮਾਣਯੋਗ ਗਰੁੱਪ ਕੈਪਟਨ ਸਚਿਨ ਤੇਂਦੁਲਕਰ ਨੇ ਮੰਗਲਵਾਰ ਨੂੰ ਭਾਰਤੀ ਹਵਾਈ ਸੈਨਾ (ਆਈਏਐੱਫ਼) ਦੀ 87ਵੀਂ ਵਰ੍ਹੇਗੰਢ ਦੇ ਜਸ਼ਨ ਵਿੱਚ ਸ਼ਿਰਕਤ ਕੀਤੀ।
ਸਚਿਨ ਨੇ ਤੇਂਦੁਲਕਰ ਨੂੰ ਸਤੰਬਰ-2010 ਵਿੱਚ ਗਰੁੱਪ ਕੈਪਟਨ ਦਾ ਰੈਂਕ ਦਿੱਤਾ ਗਿਆ ਸੀ। ਉਨ੍ਹਾਂ ਨੇ ਇਥੇ ਏਅਰ ਚੀਫ਼ ਮਾਰਸ਼ਲ ਰਾਕੇਸ਼ ਕੁਮਾਰ ਸਿੰਘ ਭਦੌਰਿਆ ਦੇ ਨਾਲ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ।
ਸਚਿਨ ਦੇ ਨਾਲ ਉਨ੍ਹਾਂ ਦੀ ਪਤਨੀ ਅੰਜਲੀ ਤੇਂਦੁਲਕਰ ਵੀ ਸਮਾਗਮ ਵਿੱਚ ਸ਼ਾਮਲ ਹੋਈ ਜਿਸ ਦਾ ਹਵਾਈ ਸੈਨਾ ਦੇ ਅਧਿਕਾਰੀਆਂ ਨੇ ਸਵਾਗਤ ਕੀਤਾ।
2013 ਵਿੱਚ ਕੌਮਾਂਤਰੀ ਕ੍ਰਿਕਟ ਨੂੰ ਅਲਵਿਦਾ ਕਹਿਣ ਵਾਲੇ ਸਚਿਨ ਅਜਿਹੇ ਪਹਿਲੇ ਖਿਡਾਰੀ ਸਨ ਜਿੰਨ੍ਹਾਂ ਨੇ ਹਵਾਈ ਸੈਨਾ ਦੇ ਮਾਣਯੋਗ ਗਰੁੱਪ ਕੈਪਟਨ ਦਾ ਅਹੁਦਾ ਮਿਲਿਆ ਸੀ।
ਵਿਸ਼ਵ ਕੱਪ ਦੀ ਬਦਲੇਗੀ ਰਿਵਾਇਤ, ਜੇਤੂ ਟੀਮ ਨੂੰ ਸਚਿਨ ਪੇਸ਼ ਕਰ ਸਕਦੇ ਹਨ ਟ੍ਰਾਫੀ