ਨਵੀਂ ਦਿੱਲੀ: ਬੀਸੀਸੀਆਈ ਨੇ ਜਨਰਲ ਮੈਨੇਜਰ ਸਾਬਾ ਕਰੀਮ ਤੋਂ ਅਸਤੀਫਾ ਮੰਗਿਆ। ਬੀਸੀਸੀਆਈ ਦੇ ਇੱਕ ਅਧਿਕਾਰੀ ਨੇ ਨਿਊਜ਼ ਏਜੰਸੀ ਨੂੰ ਦੱਸਿਆ ਹੈ ਕਿ ਜਦੋਂ ਤੋਂ ਮੌਜੂਦਾ ਬੋਰਡ ਦੇ ਅਧਿਕਾਰੀਆਂ ਨੇ ਅਹੁਦਾ ਸੰਭਾਲਿਆ ਹੈ ਉਦੋਂ ਤੋਂ ਕਰੀਮ ਦਾ ਅਹੁਦਾ ਖ਼ਤਰੇ ਵਿੱਚ ਸੀ। ਉਨ੍ਹਾਂ ਦੱਸਿਆ ਕਿ ਮਹਿਲਾ ਚੋਣਕਾਰਤਾਵਾਂ ਨੇ ਚੋਣ ਪ੍ਰੀਕ੍ਰਿਆ ਵਿੱਚ ਕਰੀਮ ਦੇ ਦਖ਼ਲ ਦਾ ਜ਼ਿਕਰ ਵੀ ਕੀਤਾ ਸੀ ਅਤੇ ਮੰਨਿਆ ਜਾ ਰਿਹਾ ਹੈ ਕਿ ਕਰੀਮ ਦੇ ਦਖ਼ਲ ਦਾ ਜ਼ਿਕਰ ਉਨ੍ਹਾਂ ਦੇ ਅਸਤੀਫ਼ੇ ਦਾ ਕਾਰਨ ਬਣ ਗਿਆ।
ਅਧਿਕਾਰੀ ਨੇ ਕਿਹਾ, "ਸਬਾ ਕਰੀਮ ਨੂੰ ਬੀਸੀਸੀਆਈ ਦੀ ਸਿਖਰ ਪ੍ਰੀਸ਼ਦ ਦੇ ਘਰੇਲੂ ਢਾਂਚੇ ਨੂੰ ਬਦਲਣ ਦੀ ਯੋਜਨਾ ਦੀ ਵਿਆਖਿਆ ਕਰਨ ਲਈ ਹਾਲ ਦੀ ਬੈਠਕ ਵਿੱਚ ਨਹੀਂ ਬੁਲਾਇਆ ਗਿਆ ਸੀ। ਇਸ ਬੈਠਕ ਵਿੱਚ ਰਾਓ ਨੇ ਉਨ੍ਹਾਂ ਦੀ ਥਾਂ ਲਈ ਸੀ।"
ਇਹ ਵੀ ਪੜ੍ਹੋ: ਹਰਭਜਨ ਸਿੰਘ ਨੇ ਰਾਜੀਵ ਗਾਂਧੀ ਖੇਡ ਰਤਨ ਅਵਾਰਡ ਤੋਂ ਵਾਪਸ ਲਿਆ ਆਪਣਾ ਨਾਂਅ
ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਅਧਿਕਾਰੀਆਂ ਦੇ ਅਹੁਦਾ ਸੰਭਾਲਣ ਤੋਂ ਬਾਅਦ ਉਨ੍ਹਾਂ ਦਾ ਅਹੁਦਾ ਖ਼ਤਰੇ ਵਿੱਚ ਸੀ। ਜਦੋਂ ਨਿਯੁਕਤੀ ਪ੍ਰਕਿਰਿਆ ਲਾਗੂ ਕੀਤੀ ਗਈ ਤਾਂ ਵਿਨੋਦ ਰਾਏ ਅਤੇ ਰਾਹੁਲ ਜੌਹਰੀ ਨੇ ਇੱਕ ਬੰਦ ਦਰਵਾਜ਼ੇ ਦੀ ਬੈਠਕ ਵਿੱਚ ਕਰੀਮ ਲਈ ਨਿਯਮਾਂ ਨੂੰ ਬਦਲਿਆ ਗਿਆ। ਇਸ ਨਾਲ ਉਨ੍ਹਾਂ ਦਾ ਨੁਕਸਾਨ ਹੋਇਆ ਜਿਨ੍ਹਾਂ ਦੀ ਯੋਗਤਾ ਬਰਾਬਰ ਸੀ ਪਰ ਉਹ ਨਹੀਂ ਜਾਣਦੇ ਸਨ ਕਿ ਉਹ ਅਪਲਾਈ ਕਰ ਸਕਦੇ ਹਨ।
ਬੀਸੀਸੀਆਈ ਦੇ ਇੱਕ ਸਾਬਕਾ ਅਧਿਕਾਰੀ ਨੇ ਕਿਹਾ ਕਿ ਕਰੀਮ ਦਾ ਕੰਮ ਕਰਨ ਦਾ ਢੰਗ ਮਾੜਾ ਸੀ ਅਤੇ ਉਹ ਆਕੜ ਕੇ ਗੱਲ ਕਰਦੇ ਸੀ।