ਰਾਜਕੋਟ: ਭਾਰਤ ਦੇ ਤੇਜ਼ ਗੇਂਦਬਾਜ਼ ਰੋਹਿਤ ਸ਼ਰਮਾ ਸ਼ੁੱਕਰਵਾਰ ਨੂੰ ਸਭ ਤੋਂ ਤੇਜ਼ੀ ਨਾਲ 7000 ਵਨ-ਡੇਅ ਦੌੜਾਂ ਬਣਾਉਣ ਵਾਲੇ ਓਪਨਰ ਬਣ ਗਏ ਹਨ। ਰੋਹਿਤ ਨੇ ਸਚਿਨ ਤੇਂਦੂਲਕਰ ਨੂੰ ਤੇ ਹਾਸ਼ਿਮ ਅਮਲਾ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਰੋਹਿਤ ਨੇ ਆਸਟ੍ਰੇਲੀਆ ਖ਼ਿਲਾਫ਼ ਖੇਡ ਰਹੇ ਦੂਜੇ ਵਨ-ਡੇਅ ਮੁਕਾਬਲੇ ਵਿੱਚ 42 ਦੌੜਾਂ ਬਣਾ ਆਊਟ ਹੋ ਗਏ ਹਨ ਤੇ ਇਸੇਂ ਦੌਰਾਨ ਉਨ੍ਹਾਂ ਨੇ ਇਹ ਮੁਕਾਮ ਹਾਸਿਲ ਕੀਤਾ ਹੈ।
ਹੋਰ ਪੜ੍ਹੋ: ਏਟੀਕੇ-ਮੋਹਨ ਬਾਗਾਨ ਦਾ ਇੱਕ ਹੋਣਾ ਬੰਗਾਲ ਫੁੱਟਬਾਲ ਲਈ ਇਤਿਹਾਤਿਕ ਪਲ: ਗਾਂਗੁਲੀ
ਰੋਹਿਤ 7000 ਵਨ-ਡੇਅ ਬਣਾਉਣ ਵਾਲੇ ਚੌਥੇ ਭਾਰਤੀ ਬੱਲੇਬਾਜ਼ ਬਣ ਗਏ ਹਨ। ਇਸ ਤੋਂ ਪਹਿਲਾ ਸਚਿਨ, ਸੌਰਵ ਗਾਂਗੁਲੀ ਤੇ ਵਰਿੰਦਰ ਸਹਿਵਾਗ ਇਸ ਮੁਕਾਮ ਨੂੰ ਹਾਸਲ ਕਰਨ ਵਿੱਚ ਸਫ਼ਲ ਰਹੇ ਹਨ। ਭਾਰਤ ਦੇ ਲਈ ਤਿੰਨਾਂ ਫਾਰਮੈਟਾਂ ਵਿੱਚ ਓਪਨਿੰਗ ਕਰਨ ਵਾਲੇ ਰੋਹਿਤ ਹੁਣ ਬੈਂਗਲੂਰ ਵਿੱਚ ਹੋਣ ਵਾਲੇ ਤੀਸਰੇ ਤੇ ਆਖ਼ਰੀ ਮੁਕਾਬਲੇ ਵਿੱਚ ਆਪਣੇ ਕਰੀਅਰ ਵਿੱਚ 9 ਹਜ਼ਾਰ ਦੌੜਾਂ ਪੂਰੀਆਂ ਕਰਨਗੇ। ਇਸ ਦੇ ਲਈ ਰੋਹਿਤ ਨੂੰ ਚਾਰ ਹੋਰ ਦੌੜਾਂ ਦੀ ਜ਼ਰੂਰਤ ਹੈ।
ਹੋਰ ਪੜ੍ਹੋ: INDvsAUS : ਦੂਜੇ ਵਨ-ਡੇ ਵਿੱਚ ਭਾਰਤੀ ਟੀਮ ਦੀ ਪਲੇਇੰਗ ਇਲੈਵਨ ਵਿੱਚ ਹੋ ਸਕਦੇ ਨੇ ਇਹ ਖਿਡਾਰੀ
ਮੈਚ ਦੀ ਗੱਲ ਕਰੀਏ ਤਾਂ ਟਾਸ ਹਾਰਨ ਤੋਂ ਬਾਅਦ ਪਹਿਲਾ ਬੱਲੇਬਾਜ਼ੀ ਕਰਨ ਉਤਰੀ ਟੀਮ ਇੰਡੀਆ ਦੀ ਸ਼ੁਰੂਆਤ ਕਾਫ਼ੀ ਚੰਗੀ ਰਹੀ ਹੈ। ਰੋਹਿਤ ਤੇ ਸ਼ਿਖਰ ਧਵਨ ਨੇ ਪਹਿਲੇ ਵਿਕਟ ਲਈ 81 ਦੌੜਾਂ ਜੋੜੀਆਂ, ਜਿਸ ਵਿੱਚੋਂ 42 ਦੌੜਾਂ ਬਣਾ ਰੋਹਿਤ ਸ਼ਰਮਾ ਐਲਬੀਡਬਲਯੂ ਆਊਟ ਹੋ ਗਏ। ਪਹਿਲੇ ਵਨ-ਡੇਅ ਵਿੱਚ ਮਿਲੀ ਹਾਰ ਤੋਂ ਬਾਅਦ ਵਿਰਾਟ ਇਸ ਮੈਚ ਵਿੱਚ ਤੀਜੇ ਨੰਬਰ 'ਤੇ ਉਤਰੇ ਤੇ ਟੀਮ ਦੇ ਖਾਤੇ 76 ਗੇਂਦਾ ਵਿੱਚ 78 ਦੌੜਾਂ ਪਾਈਆ।