ਕਰਾਚੀ: ਪਾਕਿਸਤਾਨ ਸੁਪਰ ਲੀਗ ਦੇ ਦੂਜੇ ਐਲੀਮੀਨੇਟਰ 'ਚ ਹਰੀਸ ਰਾਉਫ ਨੇ ਸ਼ਾਹਿਦ ਅਫ਼ਰੀਦੀ ਨੂੰ ਪਹਿਲੀ ਗੇਂਦ 'ਤੇ ਜ਼ੀਰੋ 'ਤੇ ਬੋਲਡ ਕੀਤਾ ਅਤੇ ਫਿਰ ਮੁਆਫੀ ਮੰਗੀ। ਸੁਲਤਾਨਜ਼ ਲਈ ਖੇਡ ਰਹੇ ਅਫ਼ਰੀਦੀ 14ਵੇਂ ਓਵਰ ਵਿੱਚ ਬੱਲੇਬਾਜ਼ੀ ਕਰਨ ਪਹੁੰਚੇ।
-
LALA I'M SORRY 😭🙏🏾#HBLPSLV #PhirSeTayyarHain #MSvLQ pic.twitter.com/QoMJG5Lhht
— PakistanSuperLeague (@thePSLt20) November 15, 2020 " class="align-text-top noRightClick twitterSection" data="
">LALA I'M SORRY 😭🙏🏾#HBLPSLV #PhirSeTayyarHain #MSvLQ pic.twitter.com/QoMJG5Lhht
— PakistanSuperLeague (@thePSLt20) November 15, 2020LALA I'M SORRY 😭🙏🏾#HBLPSLV #PhirSeTayyarHain #MSvLQ pic.twitter.com/QoMJG5Lhht
— PakistanSuperLeague (@thePSLt20) November 15, 2020
ਨੈਸ਼ਨਲ ਸਟੇਡੀਅਮ ਵਿੱਚ ਖੇਡੇ ਗਏ ਮੈਚ ਨੂੰ ਜਿੱਤਣ ਲਈ ਟੀਮ ਨੂੰ ਫਾਈਨਲ ਵਿੱਚ ਪਹੁੰਚਣ ਲਈ 183 ਦੌੜਾਂ ਦੀ ਲੋੜ ਸੀ। ਅਫ਼ਰੀਦੀ ਹਾਲਾਂਕਿ ਕ੍ਰੀਜ਼ 'ਤੇ ਜ਼ਿਆਦਾ ਨਹੀਂ ਰਹਿ ਸਕੇ ਤੇ ਪਹਿਲੀ ਗੇਂਦ 'ਤੇ ਹੀ ਆਊਟ ਹੋ ਗਏ। ਜਿਵੇਂ ਹੀ ਅਫ਼ਰੀਦੀ ਆਊਟ ਹੋਏ ਰਾਉਫ ਨੇ ਅਫ਼ਰੀਦੀ ਤੋਂ ਦੋਵੇਂ ਹੱਥ ਜੋੜ ਕੇ ਮੁਆਫੀ ਮੰਗੀ।
ਇਹ ਵੀਡੀਓ ਪੀਐਸਐਲ ਦੇ ਟਵਿੱਟਰ 'ਤੇ ਪੋਸਟ ਕੀਤਾ ਗਿਆ ਜਿਸ ਵਿੱਚ ਰਾਉਫ ਕਹਿ ਰਹੇ ਹਨ "ਮੁਆਫ਼ ਕਰਨਾ ਲਾਲਾ" ਬਾਅਦ ਵਿੱਚ ਰਾਉਫ ਨੇ ਦੱਸਿਆ ਕਿ ਉਨ੍ਹਾਂ ਨੇ ਅਜਿਹਾ ਇਸ ਲਈ ਕੀਤਾ ਕਿਉਂਕਿ ਅਫ਼ਰੀਦੀ ਉਨ੍ਹਾਂ ਦੇ ਸੀਨੀਅਰ ਹਨ।
ਕਲੰਦਰਜ਼ ਨੇ ਮੈਚ 25 ਦੌੜਾਂ ਨਾਲ ਜਿੱਤ ਲਿਆ ਅਤੇ ਰਾਉਫ ਨੇ ਤਿੰਨ ਵਿਕਟਾਂ ਲੈਣ ਵਿੱਚ ਅਹਿਮ ਭੂਮਿਕਾ ਨਿਭਾਈ। ਕਲੰਦਰਜ਼ ਨੂੰ ਹੁਣ ਮੰਗਲਵਾਰ ਨੂੰ ਕਰਾਚੀ ਕਿੰਗਜ਼ ਖ਼ਿਲਾਫ਼ ਫਾਈਨਲ ਖੇਡਣਾ ਹੈ। ਰਾਉਫ ਨੇ ਪਾਕਿਸਤਾਨ ਲਈ ਦੋ ਵਨਡੇ ਅਤੇ ਅੱਠ ਟੀ -20 ਮੈਚ ਵੀ ਖੇਡੇ ਹਨ।