ਨਵੀਂ ਦਿੱਲੀ : ਭਾਰਤੀ ਆਫ਼ ਸਪਿਨਰ ਰਵੀ ਚੰਦਰਨ ਅਸ਼ਵਿਨ ਨੂੰ ਆਈਪੀਐੱਲ ਟੀਮ ਕਿੰਗਜ਼ ਇਲੈਵਨ ਪੰਜਾਬ ਨੇ ਦਿੱਲੀ ਕੈਪੀਟਲਜ਼ ਵਿੱਚ ਟ੍ਰੇਡ ਕਰ ਦਿੱਤਾ ਹੈ। ਅਸ਼ਵਿਨ ਇਸ ਟੀਮ ਦੇ ਨਾਲ ਦੋ ਸਾਲਾ ਤੋਂ ਜੁੜੇ ਹੋਏ ਸਨ, ਪਰ ਹੁਣ ਉਹ ਅਗਲੇ ਸੀਜ਼ਨ ਤੋਂ ਦਿੱਲੀ ਕੈਪੀਟਲਜ਼ ਦੇ ਲਈ ਖੇਡਣਗੇ।
ਹੁਣ ਅਸ਼ਵਿਨ ਨੇ ਕਿੰਗਜ਼ ਇਲੈਵਨ ਪੰਜਾਬ ਦੇ ਲਈ ਇੱਕ ਟਵੀਟ ਕੀਤਾ ਹੈ ਅਤੇ ਉਨ੍ਹਾਂ ਨੇ ਧੰਨਵਾਦ ਕੀਤਾ ਹੈ। ਇਸ ਦੇ ਨਾਲ ਹੀ ਦਿੱਲੀ ਕੈਪੀਟਲਜ਼ ਨੇ ਵੀ ਅਸ਼ਵਿਨ ਦੇ ਸਵਾਗਤ ਵਿੱਚ ਆਪਣੇ ਟਵੀਟਰ ਖਾਤੇ ਦਾ ਕਵਰ ਬਦਲ ਦਿੱਤਾ ਅਤੇ ਉਨ੍ਹਾਂ ਦੇ ਲਈ ਇੱਕ ਖ਼ਾਸ ਪੋਸਟ ਵੀ ਲਿਖੀ। ਦਿੱਲੀ ਕੈਪੀਟਲਜ਼ ਨੇ ਐਲਾਨ ਕੀਤਾ ਸੀ ਕਿ 2020 ਸੀਜ਼ਨ ਲਈ ਅਸ਼ਵਿਨ ਨੂੰ ਆਪਣੀ ਟੀਮ ਵਿੱਚ ਲੈ ਲਿਆ ਅਤੇ ਬਦਲੇ ਵਿੱਚ ਸਪੀਨਰ ਜਗਦੀਸ਼ ਸੁਚਿਥ ਕਿੰਗਜ਼ ਇਲੈਵਨ ਪੰਜਾਬ ਨੂੰ ਦੇ ਦਿੱਤਾ।
ਤੁਹਾਨੂੰ ਦੱਸ ਦਈਏ ਕਿ ਅਸ਼ਵਿਨ ਦੀ ਕਪਤਾਨੀ ਵਿੱਚ ਕਿੰਗਜ਼ ਇਲੈਵਨ ਪੰਜਾਬ ਨੇ ਦੋਵੇਂ ਸੀਜ਼ਨਾਂ ਦੇ ਪਹਿਲੇ ਹਾਫ਼ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ, ਪਰ ਦੂਸਰੇ ਹਾਫ਼ ਵਿੱਚ ਟੀਮ ਨੇ ਹਾਰ ਦਾ ਸਾਹਮਣਾ ਕੀਤਾ। 2018 ਅਤੇ 2019 ਵਿੱਚ ਟੀਮ ਨੇ ਅੰਕ-ਸੂਚੀ ਵਿੱਚ 7ਵਾਂ ਸਥਾਨ ਪ੍ਰਾਪਤ ਕੀਤਾ ਸੀ।
ਇਸ ਤੋਂ ਪਹਿਲਾਂ ਅਸ਼ਵਿਨ ਚੇਨੱਈ ਸੁਪਰਕਿੰਗਜ਼ ਅਤੇ ਰਾਇਜ਼ਿੰਗ ਪੁਣੇ ਸੁਪਰਜੁਆਟਿੰਸ ਲਈ ਵੀ ਖੇਡ ਚੁੱਕੇ ਹਨ। ਉਨ੍ਹਾਂ ਨੇ ਮੀਡੀਆ ਨੂੰ ਦਿੱਤੇ ਇੱਕ ਇਟਰਵਿਊ ਵਿੱਚ ਕਿਹਾ ਅਤੇ ਟਵੀਟ ਕਰ ਵੀ ਲਿਖਿਆ ਕਿ ਕਿੰਗਜ਼ ਇਲੈਵਨ ਪੰਜਾਬ ਦੇ ਨਾਲ ਉਨ੍ਹਾਂ ਦਾ ਸਫ਼ਰ ਬੇਹੱਦ ਖ਼ੂਬਸੂਰਤ ਸੀ। ਉਹ ਜਦ ਵੀ ਪਿੱਛੇ ਮੁੜ ਕੇ ਦੇਖਣਗੇ ਤਾਂ ਵਧੀਆ ਪਲਾਂ ਨੂੰ ਯਾਦ ਕਰਨਗੇ, ਮੈਨੂੰ ਮੇਰੇ ਟੀਮ ਮੈਂਬਰਾਂ ਦੀ ਵੀ ਯਾਦ ਆਵੇਗੀ।
ਮੈਂ ਕਈ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਤਿਆਰ ਹਾਂ। ਮੈਂ ਚਾਹੁਣ ਵਾਲਿਆਂ ਦਾ ਵੀ ਧੰਨਵਾਦ ਕਰਦਾ ਹਾਂ ਜਿੰਨ੍ਹਾਂ ਨੇ ਇੰਨ੍ਹਾਂ 2 ਸਾਲਾਂ ਵਿੱਚ ਮੈਨੂੰ ਸਪੋਰਟ ਕੀਤਾ।
ਤੁਹਾਨੂੰ ਦੱਸ ਦਈਏ ਕਿ ਹਾਲ ਹੀ ਵਿੱਚ ਅਨਿਲ ਕੁੰਬਲੇ ਨੂੰ ਕਿੰਗਜ਼ ਇਲੈਵਨ ਪੰਜਾਬ ਦਾ ਮੁੱਖ ਕੋਚ ਚੁਣਿਆ ਗਿਆ ਸੀ। ਕੁੰਬਲੇ ਨੇ ਕਿਹਾ ਕਿ ਹੁਣ ਅਗਲੇ ਪੜਾਅ ਉੱਤੇ ਧਿਆਨ ਦੇਣ ਦੀ ਜ਼ਰੂਰਤ ਹੈ। ਅਸੀਂ ਅਸ਼ਵਿਨ ਦਾ ਇੰਨ੍ਹਾਂ 2 ਸਾਲਂ ਵਿੱਚ ਟੀਮ ਲਈ ਯੋਗਦਾਨ ਦੇਣ ਲਈ ਧੰਨਵਾਦ ਕਰਦੇ ਹਾਂ। ਨਾਲ ਹੀ ਉਨ੍ਹਾਂ ਨੂੰ ਭਵਿੱਖ ਲਈ ਅਸੀਸਾਂ ਦਿੰਦੇ ਹਾਂ।