ETV Bharat / sports

ਪਾਕਿਸਤਾਨ ਤੋਂ ਟੀ-20 ਏਸ਼ੀਆ ਕੱਪ ਦੀ ਮੇਜ਼ਬਾਨੀ ਖੋਹੀ

author img

By

Published : Jan 16, 2020, 4:18 PM IST

ਅਗਲੇ ਸਾਲ ਸਤੰਬਰ ਮਹੀਨੇ ਵਿੱਚ ਹੋਣ ਵਾਲੇ ਏਸ਼ੀਆ ਕੱਪ ਦੀ ਮੇਜ਼ਬਾਨੀ ਪਾਕਿਸਤਾਨ ਤੋਂ ਖੋਹ ਲਈ ਹੈ। ਹੁਣ ਇਹ ਟੂਰਨਾਮੈਂਟ ਦੁਬਈ, ਬੰਗਲਾਦੇਸ਼ ਜਾਂ ਸ੍ਰੀਲੰਕਾ ਵਿੱਚ ਖੇਡਿਆ ਜਾ ਸਕਦਾ ਹੈ।

Pakistan To Not Host 2020 Asia Cup
ਫ਼ੋਟੋ

ਨਵੀਂ ਦਿੱਲੀ: ਸਾਲ 2020 ਦੇ ਏਸ਼ੀਆ ਕੱਪ ਲਈ ਪਾਕਿਸਤਾਨ ਦੀ ਮੇਜ਼ਬਾਨੀ ਦੇ ਅਧਿਕਾਰ ਖੋਹ ਲਏ ਹਨ। ਇਸ ਦੀ ਸਭ ਤੋਂ ਵੱਡੀ ਵਜ੍ਹਾ ਇਹ ਹੈ ਕਿ ਭਾਰਤ ਪਾਕਿਸਤਾਨ ਵਿੱਚ ਨਹੀਂ ਖੇਡਣਾ ਚਾਹੁੰਦਾ ਹੈ। ਇਹ ਪਾਕਿਸਤਾਨ ਕ੍ਰਿਕੇਟ ਬੋਰਡ ਲਈ ਇੱਕ ਵੱਡਾ ਝਟਕਾ ਹੈ। ਦੱਸਣਯੋਗ ਹੈ ਕਿ ਪੀਸੀਬੀ ਦੀ ਸਥਿਤੀ ਪਹਿਲਾ ਤੋਂ ਹੀ ਮੰਦੀ ਵਿੱਚ ਹੈ।

ਹੋਰ ਪੜ੍ਹੋ: BCCI ਨੇ ਕੇਂਦਰੀ ਕਾਨਟਰੈਕਟ ਖਿਡਾਰੀਆਂ ਦੀ ਲਿਸਟ 'ਚੋਂ ਧੋਨੀ ਦਾ ਨਾਂਅ ਕੀਤਾ ਬਾਹਰ

ਜ਼ਿਕਰੇਖ਼ਾਸ ਹੈ ਕਿ ਸਤੰਬਰ 2020 ਵਿੱਚ ਏਸ਼ੀਆ ਕੱਪ ਦੀ ਮੇਜ਼ਬਾਨੀ ਪਾਕਿਸਤਾਨ ਨੂੰ ਦਿੱਤੀ ਗਈ ਸੀ, ਜੋ ਹੁਣ ਖੋਹ ਲਈ ਹੈ। ਹੁਣ ਇਹ ਟੂਰਨਾਮੈਂਟ ਦੁਬਈ, ਬੰਗਲਾਦੇਸ਼ ਜਾਂ ਸ੍ਰੀਲੰਕਾ ਵਿੱਚ ਖੇਡਿਆ ਜਾ ਸਕਦਾ ਹੈ। ਏਸ਼ੀਆ ਕੱਪ ਇਸ ਸਾਲ ਦੇ ਟੀ-20 ਫਾਰਮੈਟ ਵਿੱਚ ਖੇਡਿਆ ਜਾਵੇਗਾ। ਇਸ ਫਾਰਮੈਟ ਵਿੱਚ ਖੇਡਣ ਦਾ ਅਸਲੀ ਮਕਸਦ ਵਰਲਡ ਕੱਪ ਟੀ-20 ਲਈ ਤਿਆਰੀ ਕਰਨ ਦਾ ਹੈ। ਵਰਲਡ ਕੱਪ ਟੀ-20 ਚਾਰ ਸਾਲਾਂ ਦੇ ਅੰਤਰਾਲ ਤੋਂ ਬਾਅਦ ਖੇਡਿਆ ਜਾਂਦਾ ਹੈ ਤੇ ਇਸ ਦੇ ਨਾਲ ਹੀ ਪਹਿਲੀ ਵਾਲ ਇਸ ਟੂਰਨਾਮੈਂਟ ਦੀ ਮੇਜ਼ਬਾਨੀ ਆਸਟ੍ਰੇਲੀਆ ਨੂੰ ਮਿਲੀ ਹੈ।

ਟੀਮਾਂ ਕਿਉਂ ਪਾਕਿਸਤਾਨ ਵਿੱਚ ਨਹੀਂ ਖੇਡਣਾ ਚਾਹੁੰਦੀਆਂ ?

ਦੱਸਣਯੋਗ ਹੈ ਕਿ ਸਾਲ 2009 ਵਿੱਚ ਪਾਕਿਸਤਾਨ ਵਿੱਚ ਸ੍ਰੀਲੰਕਾ ਟੀਮ ਉੱਤੇ ਅੱਤਵਾਦੀ ਹਮਲੇ ਤੋਂ ਬਾਅਦ ਕੋਈ ਵੀ ਟੀਮ ਪਾਕਿਸਤਾਨ ਵਿੱਚ ਖੇਡਣ ਲਈ ਨਹੀਂ ਗਈ ਹੈ। ਹਾਲਾਂਕਿ ਵੈਸਟਇੰਡੀਜ਼ ਤੇ ਸ੍ਰੀਲੰਕਾ ਦੀ ਟੀਮ ਨੇ ਪਾਕਿਸਤਾਨ ਟੈਸਟ ਤੇ ਟੀ-20 ਸੀਰੀਜ਼ ਖੇਡੀਆਂ ਸਨ। ਪਰ ਇਸ ਬਾਵਜੂਦ ਜ਼ਿਆਦਾਤਰ ਟੀਮਾਂ ਪਾਕਿਸਤਾਨ ਵਿੱਚ ਖੇਡਣ ਲਈ ਤਿਆਰ ਨਹੀਂ ਹਨ।

Intro:Body:

Title *:

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.