ਵੇਲਿੰਗਟਨ: ਭਾਰਤ ਅਤੇ ਨਿਊਜ਼ੀਲੈਂਡ ਵਿਚਕਾਰ ਖੇਡੀ ਜਾ ਰਹੀ ਟੈਸਟ ਲੜੀ ਦੇ ਪਹਿਲੇ ਮੈਚ ਵਿੱਚ ਨਿਊਜ਼ੀਲੈਂਡ ਨੇ ਭਾਰਤ ਨੂੰ 10 ਵਿਕਟਾਂ ਨਾਲ ਹਰਾ ਦਿੱਤਾ। ਭਾਰਤ ਦੂਜੀ ਪਾਰੀ ਵਿੱਚ ਸਿਰਫ਼ 191 ਦੌੜਾਂ 'ਤੇ ਹੀ ਸਿਮਟ ਗਈ, ਜਿਸ ਤੋਂ ਬਾਅਦ ਨਿਊਜ਼ੀਲੈਂਡ ਨੂੰ ਜਿੱਤ ਲਈ 9 ਦੌੜਾਂ ਦਾ ਟੀਚਾ ਮਿਲਿਆ। ਚੌਥੇ ਦਿਨ ਦੇ ਪਹਿਲੇ ਸੈਸ਼ਨ ਵਿੱਚ ਹੀ ਕੀਵੀ ਟੀਮ ਨੇ 9 ਦੌੜਾਂ ਬਣਾ ਕੇ 2 ਮੈਚਾਂ ਦੀ ਟੈਸਟ ਲੜੀ ਵਿੱਚ 1-0 ਨਾਲ ਬੜਤ ਬਣਾ ਲਈ ਹੈ।
ਚੌਥੇ ਦਿਨ ਦੀ ਸ਼ੁਰੂਆਤ ਵਿੱਚ ਭਾਰਤੀ ਬੱਲੇਬਾਜ਼ ਰਹਾਣੇ ਅਤੇ ਵਿਹਾਰੀ ਨੇ ਕ੍ਰੀਜ਼ 'ਤੇ ਕਰਮ ਜਮਾਏ ਜਿਸ ਤੋਂ ਕੁੱਝ ਦੇਰ ਬਾਅਦ ਹੀ ਰਹਾਣੇ ਨੂੰ ਬੋਲਟ ਨੇ ਅਤੇ ਵਿਹਾਰੀ ਨੂੰ ਸਾਉਦੀ ਨੇ ਆਪਣਾ ਸ਼ਿਕਾਰ ਬਣਾਇਆ। ਇਸ ਤੋਂ ਬਾਅਦ ਭਾਰਤੀ ਬੱਲੇਬਾਜ਼ੀ ਲੜਖੜਾ ਗਈ ਅਤੇ ਸਿਰਫ਼ 8 ਦੌੜਾਂ ਦੀ ਲੀਡ ਨਾਲ ਭਾਰਤ ਦੀ ਪਾਰੀ ਖ਼ਤਮ ਹੋ ਗਈ।
ਇਹ ਵੀ ਪੜ੍ਹੋ: ਮਹਿਲਾ ਟੀ -20 ਵਰਲਡ ਕੱਪ: ਬੰਗਲਾਦੇਸ਼ ਵਿਰੁੱਧ ਜਿੱਤ ਨੂੰ ਬਰਕਰਾਰ ਰੱਖਣ ਲਈ ਉਤਰੇਗੀ ਭਾਰਤੀ ਟੀਮ
ਇਸ ਤੋਂ ਪਹਿਲਾਂ ਭਾਰਤ ਨੂੰ ਪਹਿਲੀ ਪਾਰੀ ਵਿੱਚ 165 ਦੌੜਾਂ 'ਤੇ ਢੇਰ ਕਰ ਨਿਊਜ਼ੀਲੈਂਡ ਦੀ ਟੀਮ ਨੇ ਆਪਣੀ ਪਹਿਲੀ ਪਾਰੀ ਵਿੱਚ 348 ਦੌੜਾਂ ਬਣਾ ਕੇ 183 ਦੌੜਾਂ ਦੀ ਬੜਤ ਬਣਾ ਲਈ ਸੀ। ਇਸ ਤੋਂ ਬਾਅਦ ਦੂਜੀ ਪਾਰੀ ਵਿੱਚ ਭਾਰਤ ਸਿਰਫ਼ 191 ਦੌੜਾਂ ਹੀ ਬਣਾ ਸਕੀ।