ਮਾਉਂਟ ਮਾਉਂਗਾਨੁਈ: ਭਾਰਤੀ ਟੀਮ ਅਤੇ ਨਿਊਜ਼ੀਲੈਂਡ ਵਿਚਾਲੇ ਪੰਜ ਮੈਚਾਂ ਦੀ ਟੀ-20 ਸੀਰੀਜ਼ ਦਾ ਪੰਜਵਾਂ ਅਤੇ ਆਖ਼ਰੀ ਟੀ-20 ਐਤਵਾਰ ਨੂੰ ਬੇਅ ਓਵਲ ਮੈਦਾਨ ਵਿੱਚ ਖੇਡਿਆ ਗਿਆ। ਇਸ ਮੈਚ ਵਿੱਚ ਭਾਰਤ ਨੇ ਟਾਸ ਜਿੱਤ ਕੇ ਪਹਿਲਾ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਸੀ, ਜਿਸ ਤੋਂ ਬਾਅਦ ਭਾਰਤ ਨੇ ਨਿਊਜ਼ੀਲੈਂਡ ਨੂੰ 164 ਦੌੜਾਂ ਦਾ ਟੀਚਾ ਦਿੱਤਾ। ਭਾਰਤੀ ਟੀਮ ਨੇ 7 ਦੌੜਾਂ ਨਾਲ ਇਹ ਮੈਚ ਜਿੱਤਿਆ ਹੈ। ਇਸ ਮੈਚ ਨੂੰ ਜਿੱਤ ਕੇ ਭਾਰਤੀ ਟੀਮ ਨੇ ਨਿਊਜ਼ੀਲੈਂਡ ਦੇ ਖ਼ਿਲਾਫ਼ ਪੰਜ ਮੈਚਾਂ ਦੀ ਟੀ-20 ਸੀਰੀਜ਼ ਨੂੰ ਆਪਣੇ ਨਾਂਅ ਕਰ ਲਿਆ ਹੈ।
ਇਸ ਤੋਂ ਇਲਾਵਾ ਭਾਰਤੀ ਟੀਮ ਦੇ ਸ਼ਿਵਮ ਦੁਬੇ ਨੇ ਇੱਕ ਹੀ ਓਵਰ ਵਿੱਚ ਸਭ ਤੋਂ ਜ਼ਿਆਦਾ ਦੌੜਾਂ ਬਣਾਈਆਂ। ਇਸ ਓਵਰ ਦੌਰਾਨ ਉਨ੍ਹਾਂ ਨੇ 4 ਛੱਕੇ ਤੇ 2 ਚੌਕੇ ਜੜੇ ਸਨ। ਇਸ ਦੇ ਨਾਲ ਹੀ ਕੇ.ਐਲ ਰਾਹੁਲ ਨੇ 45, ਕਪਤਾਨ ਵਿਰਾਟ ਕੋਹਲੀ ਨੇ 60 ਤੇ ਸ਼੍ਰੇਅਸ ਅਈਅਰ ਨੇ 33 ਦੌੜਾਂ ਬਣਾਈਆਂ ਸਨ।
ਹੋਰ ਪੜ੍ਹੋ: IND vs NZ: ਨਿਊਜ਼ੀਲੈਂਡ ਵਿਰੁੱਧ ਕਲੀਨ ਸਵੀਪ ਕਰਨ ਉੱਤਰੇਗੀ ਭਾਰਤੀ ਟੀਮ
ਦੱਸਣਯੋਗ ਹੈ ਕਿ ਭਾਰਤੀ ਟੀਮ ਨੇ ਇਸ ਸੀਰੀਜ਼ ਵਿੱਚ 4 ਮੈਚ ਪਹਿਲਾ ਹੀ ਆਪਣੇ ਨਾਂਅ ਕਰ ਲਏ ਹਨ। ਇਸ ਤੋਂ ਪਹਿਲਾਂ ਕੀਵੀ ਟੀਮ ਪਿਛਲੇ 2 ਮੈਚਾਂ ਵਿੱਚ ਸੁਪਰ ਓਵਰ ਵਿੱਚ ਹਾਰ ਗਈ ਸੀ, ਜਿਸ ਕਾਰਨ ਟੀਮ ਕਾਫ਼ੀ ਦਬਾਅ ਵਿੱਚ ਸੀ।
ਬੁੱਧਵਾਰ ਨੂੰ ਹੋਵੇਗੀ ਵਨ-ਡੇਅ ਸੀਰੀਜ਼
ਟਾਸ ਜਿੱਤਣ ਤੋਂ ਬਾਅਦ ਪਹਿਲਾਂ ਬੱਲੇਬਾਜ਼ੀ ਕਰ ਰਹੀ ਭਾਰਤੀ ਟੀਮ ਨੇ ਨਿਰਧਾਰਿਤ 20 ਓਵਰਾਂ ਵਿੱਚ 3 ਵਿਕਟਾਂ ਉੱਤੇ 163 ਦੌੜਾਂ ਬਣਾਈਆਂ। ਇਸੇਂ ਦੇ ਨਾਲ ਹੀ ਭਾਰਤ ਨੇ 5 ਮੈਚਾਂ ਦੀ ਸੀਰੀਜ਼ 5-0 ਨੂੰ ਆਪਣੇ ਨਾਂਅ ਕੀਤਾ। ਹੁਣ ਦੋਵਾਂ ਟੀਮਾਂ ਵਿਚਕਾਰ 3 ਮੈਚਾਂ ਦੀ ਵਨ-ਡੇਅ ਸੀਰੀਜ਼ ਖੇਡੀ ਜਾਵੇਗੀ, ਜਿਸ ਦੀ ਸ਼ੁਰੂਆਤ ਬੁੱਧਵਾਰ ਨੂੰ ਹੋਵੇਗੀ।