ਮਾਉਂਟ ਮਾਉਂਗਾਨੁਈ: ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਖੇਡੀ ਗਈ 3 ਮੈਚਾਂ ਦੀ ਟੀ-20 ਸੀਰੀਜ਼ ਵਿੱਚ ਨਿਊਜ਼ੀਲੈਂਡ ਨੇ ਤਿੰਨੇ ਮੈਚ ਜਿੱਤ ਕੇ ਕਲੀਨ ਸਵੀਪ ਕਰ ਲਿਆ ਹੈ। ਤਿੰਨ ਮੈਚਾਂ ਦੀ ਲੜੀ ਦੇ ਆਖ਼ਰੀ ਮੈਚ ਵਿੱਚ ਭਾਰਤ ਨੂੰ 5 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਦੱਸ ਦਈਏ ਕਿ ਸੀਰੀਜ਼ ਦੇ ਪਹਿਲੇ ਦੋ ਮੈਚਾਂ ਵਿੱਚ ਭਾਰਤ ਨੂੰ ਚਾਰ ਵਿਕਟਾਂ ਅਤੇ 22 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
ਤੀਜੇ ਮੈਚ ਵਿੱਚ ਪਹਿਲਾਂ ਬੱਲੇਬਾਜ਼ੀ ਕਰਨ ਉੱਤਰੀ ਭਾਰਤੀ ਟੀਮ ਨੇ ਨਿਊਜ਼ੀਲੈਂਡ ਦੇ ਸਾਹਮਣੇ 297 ਦੌੜਾਂ ਦਾ ਟੀਚਾ ਰੱਖਿਆ, ਜਿਸ ਨੂੰ ਕੀਵੀ ਟੀਮ ਨੇ 5 ਵਿਕਟਾਂ ਦੇ ਨੁਕਸਾਨ 'ਤੇ ਹਾਸਿਲ ਕਰਕੇ ਲੜੀ ਵਿੱਚ ਕਲੀਨ ਸਵੀਪ ਕੀਤਾ।
ਇਹ ਵੀ ਪੜ੍ਹੋ: IND VS NZ: ਆਖਰੀ ਵਨ-ਡੇਅ ਤੋਂ ਪਹਿਲਾ ਸ਼ਾਰਦੂਲ ਨੇ ਦਿੱਤਾ ਵੱਡਾ ਬਿਆਨ
ਕੇਐਲ ਰਾਹੁਲ ਦੇ ਸ਼ਾਨਦਾਰ ਸੈਂਕੜੇ ਤੋਂ ਬਾਅਦ ਭਾਰਤ ਨੇ 7 ਵਿਕਟਾਂ ਦੇ ਨੁਕਸਾਨ ਨਾਲ 296 ਦੌੜਾਂ ਬਣਾਈਆਂ। ਟੀਚੇ ਦਾ ਪਿੱਛਾ ਕਰਦੇ ਹੋਏ ਕੀਵੀ ਟੀਮ ਦੇ ਸਲਾਮੀ ਬੱਲੇਬਾਜ਼ ਮਾਰਟਿਨ ਗੁਪਟਿਲ ਨੇ 66 ਅਤੇ ਹੈਨਰੀ ਨਿਕੋਲਸ ਨੇ 80 ਦੌੜਾਂ ਬਣਾਈਆਂ। ਕੈਪਟਨ ਕੇਨ ਵਿਲੀਅਮਸਨ (22) ਅਤੇ ਰੋਟ ਟੇਲਰ (12) ਜਲਦੀ ਹੀ ਪਵੇਲੀਅਨ ਪਰਤ ਗਏ। ਜਿੰਮੀ ਨੀਸ਼ਮ ਵੀ ਸਿਰਫ 19 ਦੌੜਾਂ ਬਣਾ ਕੇ ਵਾਪਸੀ ਕੀਤੀ। ਕਾਲਿਨ ਡੀ ਗ੍ਰੈਂਡਹੋਮ ਦੀ ਅਰਧ ਸੈਂਕੜੇ ਦੀ ਪਾਰੀ ਨੇ ਟੀਮ ਨੂੰ ਜਿੱਤ ਤੱਕ ਪਹੁੰਚਾਇਆ।