ਮੁੰਬਈ: ਸਾਬਕਾ ਭਾਰਤੀ ਤੇਜ਼ ਗੇਂਦਬਾਜ਼ ਜ਼ਹੀਰ ਖ਼ਾਨ ਨੇ0ਸੌਰਭ ਗਾਂਗੂਲੀ ਦੀ ਕਪਤਾਨੀ ਵਿੱਚ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ, ਪਰ ਇਹ ਮਹਿੰਦਰ ਸਿੰਘ ਧੋਨੀ ਦੀ ਕਪਤਾਨੀ ਵਿੱਚ ਸਟਾਰ ਬਣੇ। ਭਾਰਤ ਦੇ ਸਭ ਤੋਂ ਸਫ਼ਲ ਤੇਜ਼ ਗੇਂਦਬਾਜ਼ਾਂ ਵਿੱਚੋਂ ਇੱਕ ਜ਼ਹੀਰ ਦਾ ਮੰਨਣਾ ਹੈ ਕਿ ਭਾਰਤ ਨੂੰ ਦੋ ਸਭ ਤੋਂ ਸਫ਼ਲ ਕਪਤਾਨ ਗਾਂਗੁਲੀ ਤੇ ਧੋਨੀ ਮਿਲੇ।
ਜ਼ਹੀਰ ਦਾ ਕਹਿਣਾ ਹੈ ਕਿ,"ਨਿਸ਼ਚਿਤ ਰੂਪ ਤੋਂ, ਗਾਂਗੂਲੀ ਨੇ ਜਿਸ ਤਰ੍ਹਾਂ ਨਾਲ ਸਪਾਰਟ ਦਿੱਤਾ, ਅਜਿਹਾ ਹੀ ਸਪਾਰਟ ਤੁਹਾਨੂੰ ਤਾਹੁਡੇ ਸ਼ੁਰੂਆਤੀ ਸਮੇਂ ਵਿੱਚ ਚਾਹੀਦਾ ਹੁੰਦਾ ਹੈ। ਜਦ ਤੁਸੀਂ ਆਪਣੇ ਅੰਤਰਰਾਸ਼ਟਰੀ ਪੱਧਰ ਉਤੇ ਆਪਣੇ ਕਰੀਅਰ ਦੀ ਸ਼ੁਰੂਆਤ ਕਰਦੇ ਹੋ ਤਾਂ ਤੁਹਾਨੂੰ ਇਸੇਂ ਤਰ੍ਹਾਂ ਦੀ ਸਪਾਰਟ ਦੀ ਜ਼ਰੂਰਤ ਹੁੰਦੀ ਹੈ। ਇਹ ਤੁਹਾਡੇ ਉੱਤੇ ਨਿਰਭਰ ਕਰਦਾ ਹੈ ਕਿ ਤੁਸੀਂ ਆਪਣੇ ਕਰੀਅਰ ਨੂੰ ਕਿਵੇਂ ਅੱਗੇ ਵਧਾਉਂਦੇ ਹੋ, ਪਰ ਸ਼ੁਰੂਆਤੀ ਸਪਾਰਟ ਕਾਫ਼ੀ ਜ਼ਰੂਰੀ ਹੁੰਦਾ ਹੈ।"
ਇਸ ਦੇ ਨਾਲ ਹੀ ਜ਼ਹੀਰ ਨੇ ਕਿਹਾ,"ਪਰ ਜਦ ਸੀਨੀਅਰ ਖਿਡਾਰੀਆਂ ਨੇ ਸੰਨਿਆਸ ਲੈਣਾ ਸ਼ੁਰੂ ਕਰ ਦਿੱਤਾ ਹੋਵੇ ਤਾਂ ਉਨ੍ਹਾਂ ਨੌਜਵਾਨਾ ਕ੍ਰਿਕਟਰਾਂ ਨੂੰ ਸਵਾਰਨਾ ਸੀ। ਉਨ੍ਹਾਂ ਨੇ ਵੈਸੇ ਹੀ ਕੁਝ ਕੀਤਾ, ਜੋ ਗਾਂਗੂਲੀ ਨੇ ਨੌਜਵਾਨ ਕ੍ਰਿਕਟਰਾਂ ਦੇ ਨਾਲ ਕੀਤਾ ਸੀ।"
ਦੱਸ ਦੇਈਏ ਕਿ ਜ਼ਹੀਰ ਖ਼ਾਨ ਭਾਰਤੀ ਟੀਮ ਦੇ ਸਭ ਤੋਂ ਸਫ਼ਲ ਗੇਂਦਬਾਜ਼ਾਂ ਵਿੱਚੋਂ ਇੱਕ ਹਨ। ਉਨ੍ਹਾਂ ਨੇ ਸਾਲ 2000 ਵਿੱਚ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਡੈਬਿਓ ਕੀਤਾ ਸੀ। ਉਹ ਸਾਲ 2014 ਤੱਕ ਭਾਰਤ ਦੇ ਲਈ ਖੇਡੇ।