ਮੁੰਬਈ: ਸਾਬਕਾ ਭਾਰਤੀ ਆਲਰਾਊਂਡਰ ਇਰਫਾਨ ਪਠਾਨ ਨੇ ਕਿਹਾ ਹੈ ਕਿ ਮਹਿੰਦਰ ਸਿੰਘ ਧੋਨੀ 2013 ਚੈਂਪੀਅਨਜ਼ ਟਰਾਫੀ 'ਚ 2007 ਵਿਸ਼ਵ ਕੱਪ ਨਾਲੋਂ ਸ਼ਾਂਤ ਸਨ। ਧੋਨੀ ਦੀ ਕਪਤਾਨੀ 'ਚ ਹੀ ਭਾਰਤ ਨੇ ਦੋਵੇਂ ਟਰਾਫੀਆਂ ਜਿੱਤੀਆਂ ਸਨ। ਇਰਫਾਨ ਦੋਵਾਂ ਜਿੱਤਾਂ ਵਿੱਚ ਭਾਰਤੀ ਟੀਮ ਦਾ ਹਿੱਸਾ ਸੀ ਤੇ ਉਸ ਨੇ ਜਿੱਤ ਵਿਚ ਅਹਿਮ ਭੂਮਿਕਾ ਨਿਭਾਈ ਸੀ।
![ਮਹਿੰਦਰ ਸਿੰਘ ਧੋਨੀ](https://etvbharatimages.akamaized.net/etvbharat/prod-images/7806174_fdfrr.jpg)
ਇਰਫਾਨ ਨੇ ਸਟਾਰ ਸਪੋਰਟਸ ਸ਼ੋਅ 'ਤੇ ਕਿਹਾ ਧੋਨੀ 2007 ਦੇ ਮੁਕਾਬਲੇ 2013 'ਚ ਸ਼ਾਂਤ ਸੀ। 2007 ਵਿੱਚ ਉਹ ਪਹਿਲੀ ਵਾਰ ਕਪਤਾਨ ਸੀ ਤੇ ਤੁਸੀਂ ਸਮਝਦੇ ਹੋ ਕਿ ਜਦੋਂ ਤੁਹਾਨੂੰ ਦੇਸ਼ ਦੀ ਕਪਤਾਨੀ ਦੀ ਜ਼ਿੰਮੇਵਾਰੀ ਦਿੱਤੀ ਜਾਂਦੀ ਹੈ, ਤਾਂ ਕੁਝ ਚੀਜ਼ਾਂ ਪ੍ਰਤੀ ਉਤਸੁਕ ਹੋ ਜਾਂਦੇ ਹੋ।
![ਮਹਿੰਦਰ ਸਿੰਘ ਧੋਨੀ](https://etvbharatimages.akamaized.net/etvbharat/prod-images/7806174_dsd.jpg)
ਉਨ੍ਹਾਂ ਕਿਹਾ 2007 ਅਤੇ 2013 ਵਿਚ ਮੁਲਾਕਾਤਾਂ ਘੱਟ ਸਮੇਂ ਦੀਆਂ ਹੁੰਦੀਆਂ ਸਨ। ਪੰਜ ਮਿੰਟ ਦੀ ਬੈਠਕ ਵਿੱਚ ਕੋਈ ਤਬਦੀਲੀ ਨਹੀਂ ਹੋਈ, ਪਰ ਜੋ ਵੀ ਹੋਇਆ ਉਹ ਤਜ਼ੁਰਬੇ ਨਾਲ ਹੋਇਆ। ਜਦੋਂ ਧੋਨੀ 2007 ਵਿੱਚ ਕਪਤਾਨ ਬਣੇ ਸਨ। ਉਹ ਵਿਕਟਕੀਪਿੰਗ ਦੇ ਅੰਤ ਤੋਂ ਗੇਂਦਬਾਜ਼ ਕੋਲ ਦੌੜ ਕੇ ਜਾਂਦੇ ਸੀ ਤੇ ਗੇਂਦਬਾਜ਼ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰਦੇ ਸੀ।
![ਮਹਿੰਦਰ ਸਿੰਘ ਧੋਨੀ](https://etvbharatimages.akamaized.net/etvbharat/prod-images/7806174_ds.jpg)
ਖੱਬੇ ਹੱਥ ਦੇ ਇਸ ਗੇਂਦਬਾਜ਼ ਨੇ ਕਿਹਾ, "ਸਾਲ 2013 ਵਿੱਚ ਉਹ ਗੇਂਦਬਾਜ਼ਾਂ ਨੂੰ ਆਪਣੀ ਮਰਜ਼ੀ ਅਨੁਸਾਰ ਕੰਮ ਕਰਨ ਦੇ ਰਹੇ ਸੀ, ਕਿਉਂਕਿ ਉਹ ਸਮਝਦਾ ਸੀ। 2013 ਚੈਂਪੀਅਨਜ਼ ਟਰਾਫੀ ਵਿੱਚ ਉਹ ਕਾਫ਼ੀ ਸ਼ਾਂਤ ਅਤੇ ਨਿਯੰਤ੍ਰਿਤ ਸੀ।"