ਅਹਿਮਦਾਬਾਦ: ਗੁਜਰਾਤ ਦੇ ਅਹਿਮਦਾਬਾਦ ਦਾ ਨਵਾਂ ਮੋਤੇਰਾ ਸਟੇਡੀਅਮ ਦੇਖਣ ਯੋਗ ਹੈ। ਇਹ ਵਿਸ਼ਵ ਦਾ ਸਭ ਤੋਂ ਵੱਡਾ ਕ੍ਰਿਕਟ ਸਟੇਡੀਅਮ ਹੈ, ਸਿਰਫ ਇੰਡੀਅਨ ਹੀ ਨਹੀਂ ਇੰਗਲੈਂਡ ਦੇ ਖਿਡਾਰੀ ਵੀ ਹੈਰਾਨ ਰਹਿ ਗਏ। ਇਸ ਸਟੇਡੀਅਮ ਵਿੱਚ 1 ਲੱਖ 10 ਹਜ਼ਾਰ ਲੋਕ ਇਕੋ ਸਮੇਂ ਮੈਚ ਦੇਖ ਸਕਦੇ ਹਨ।
ਤੁਹਾਨੂੰ ਦੱਸ ਦੇਈਏ ਕਿ ਭਾਰਤ ਅਤੇ ਇੰਗਲੈਂਡ ਵਿਚਾਲੇ ਚੱਲ ਰਹੀ ਟੈਸਟ ਸੀਰੀਜ਼ ਦਾ ਤੀਜਾ ਮੈਚ ਡੇ-ਨਾਈਟ ਟੈਸਟ ਹੋਵੇਗਾ। ਇਸ ਮੈਚ ਤੋਂ ਪਹਿਲਾਂ ਰੋਹਿਤ ਸ਼ਰਮਾ, ਕੁਲਦੀਪ ਯਾਦਵ, ਹਾਰਦਿਕ ਪਾਂਡਿਆ, ਸਟੂਅਰਟ ਬ੍ਰਾਡ, ਬੇਨ ਸਟੋਕਸ ਆਦਿ ਨੇ ਇਸ ਦੀ ਤਾਰੀਫ ਲਈ ਪੁਲ ਬੰਨ੍ਹਿਆ ਹੈ। ਹੁਣ ਇੰਗਲੈਂਡ ਦੇ ਸਟਾਰ ਪੇਸਰ ਬ੍ਰੌਡ ਨੇ ਵੀ ਇਸ ਦੀ ਪ੍ਰਸ਼ੰਸਾ ਕੀਤੀ ਹੈ ਅਤੇ ਕਿਹਾ ਹੈ ਕਿ ਇਹ ਸਟੇਡੀਅਮ ਪ੍ਰਸ਼ੰਸਕਾਂ ਦੇ ਰੌਲਾ ਪਾਉਣ ਦੇ ਮਾਮਲੇ ਵਿੱਚ ਐੱਮਸੀਜੀ ਦਾ ਮੁਕਾਬਲਾ ਕਰੇਗਾ। ਤੁਹਾਨੂੰ ਦੱਸ ਦੇਈਏ ਕਿ ਐੱਮਸੀਜੀ ਦੀ ਬੈਠਣ ਦੀ ਸਮਰੱਥਾ 90 ਹਜ਼ਾਰ ਹੈ।
ਬ੍ਰੌਡ ਨੇ ਆਪਣੇ ਡੇਲੀ ਮੇਲ ਕਾਲਮ ਵਿੱਚ ਲਿਖਿਆ - ਮੇਰਾ ਇਹ ਕਹਿਣਾ ਜ਼ਰੂਰੀ ਹੈ ਕਿ ਮੋਤੇਰਾ ਸਟੇਡੀਅਮ ਦੁਨੀਆ ਦਾ ਸਭ ਤੋਂ ਵੱਡਾ ਸਟੇਡੀਅਮ ਹੈ ਤੇ ਇਹ ਬਹੁਤ ਆਕਰਸ਼ਕ ਹੈ। ਜੇ ਇਹ ਖਾਲੀ ਹੈ ਤਾਂ ਇਹ ਇੱਕ ਕੋਲੋਸੀਅਮ ਵਾਂਗ ਦਿਖਾਈ ਦਿੰਦਾ ਹੈ। ਮੈਂ ਬੱਸ ਇਹ ਸੋਚ ਰਿਹਾ ਹਾਂ ਕਿ ਬੁੱਧਵਾਰ ਨੂੰ 55,000 ਲੋਕ ਮੈਚ ਦੇਖਣ ਆਉਣਗੇ ਅਤੇ 1,10,000 ਲੋਕ ਵਿਸ਼ਵ ਕੱਪ ਦੇਖਣ ਇਥੇ ਆਉਣਗੇ। ਮੈਨੂੰ ਨਹੀਂ ਪਤਾ ਕਿ ਜਦੋਂ ਅਸੀਂ ਆਪਸ ਵਿੱਚ ਗੱਲ ਕਰਾਂਗੇ ਸਾਨੂੰ ਸੁਣਾਈ ਦੇਵੇਗਾ ਜਾਂ ਨਹੀਂ।
ਇਹ ਵੀ ਪੜੋ: ਨੋਵਾਕ ਜੋਕੋਵਿਚ ਭਵਿੱਖ 'ਚ ਕਈ ਹੋਰ ਗ੍ਰੈਂਡ ਸਲੈਮ ਜਿੱਤਣਗੇ :ਸਾਨੀਆ ਮਿਰਜ਼ਾ
ਬ੍ਰੌਡ ਨੇ ਅੱਗੇ ਕਿਹਾ, " 2017-18 ’ਚ ਮੈਨੂੰ ਸਭ ਤੋਂ ਵੱਧ ਰੌਲਾ ਪਾਉਣ ਵਾਲਾ ਸਟੇਡੀਅਮ ਐੱਮਸੀਜੀ ਲੱਗਾ ਸੀ, ਜਦੋਂ ਅਸੀਂ ਉਥੇ ਏਸ਼ੇਜ਼ ਖੇਡ ਰਹੇ ਸੀ ਅਤੇ ਮੈਂ ਡੇਵਿਡ ਵਾਰਨਰ ਨੂੰ 99 'ਤੇ ਕੈਚ ਕਰਕੇ ਆਊਟ ਕਰ ਦਿੱਤਾ ਸੀ, ਪਰ ਉਹ ਗੇਂਦ ਟਾਮ ਕਰਨ ਦੇ ਨੌ ਗੇਂਦ ਪਾ ਦਿੱਤੀ ਸੀ ਫੇਰ ਜਦੋਂ ਵਾਰਨਰ ਨੇ ਅਗਲੀ ਗੇਂਦ ਆਪਣਾ ਸੈਂਕੜਾ ਪੂਰਾ ਕੀਤਾ ਸੀ ਤਾਂ ਲੋਕਾਂ ਨੇ ਬਹੁਤ ਰੌਲਾ ਪਾਇਆ ਸੀ। "