ਰਾਂਚੀ: ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਅਤੇ ਸਾਕਸ਼ੀ ਆਪਣੇ ਵਿਆਹ ਦੀ 10ਵੀਂ ਵਰ੍ਹੇਗੰਢ ਮਨਾ ਰਹੇ ਹਨ। ਜੀਵਨਸਾਥੀ ਦੇ ਤੌਰ 'ਤੇ ਧੋਨੀ ਦੀ ਪਤਨੀ ਸਾਕਸ਼ੀ ਸਿੰਘ ਧੋਨੀ ਹਰ ਕਦਮ ਵਿੱਚ ਉਨ੍ਹਾਂ ਨਾਲ ਰਹਿੰਦੀ ਹੈ। ਸ਼ੋਰ ਸ਼ਰਾਬੇ ਤੋਂ ਦੂਰ ਇੱਕ ਸਧਾਰਣ ਸਮਾਰੋਹ ਵਿੱਚ ਬਹੁਤ ਸਾਦਗੀ ਨਾਲ ਦੋਹਾਂ ਨੇ ਵਿਆਹ ਕੀਤਾ ਸੀ।
ਮਾਹੀ ਨੇ ਸਾਕਸ਼ੀ ਦੀ ਜੀਵਨਸਥੀ ਵਜੋਂ ਕੀਤੀ ਚੋਂਣ
ਮਹਿੰਦਰ ਸਿੰਘ ਧੋਨੀ ਜਦੋਂ ਸਫਲਤਾ ਦੇ ਸਿਖਰ 'ਤੇ ਸਨ ਤਾਂ ਉਨ੍ਹਾਂ ਜੀਵਨਸਥੀ ਦੇ ਰੂਪ 'ਚ ਸਾਕਸ਼ੀ ਰਾਵਤ ਦੀ ਚੋਣ ਕੀਤੀ। ਧੋਨੀ ਤੋਂ 7 ਸਾਲ ਛੋਟੀ ਸਾਕਸ਼ੀ ਦਾ ਜਨਮ 19 ਨਵੰਬਰ 1988 ਨੂੰ ਗੁਵਾਹਾਟੀ ਵਿੱਚ ਹੋਇਆ ਸੀ। ਸਾਕਸ਼ੀ ਦੇ ਪਿਤਾ ਆਰਕੇ ਸਿੰਘ ਤੇ ਧੋਨੀ ਦੇ ਪਿਤਾ ਮੇਕ ਇਨ ਲਿਮਟਿਡ ਵਿੱਚ ਨਾਲ ਕੰਮ ਕਰਦੇ ਸਨ। ਜਾਣਕਾਰੀ ਅਨੁਸਾਰ ਦੋਵੇਂ ਪਹਿਲਾਂ ਹੀ ਇੱਕ ਦੂਜੇ ਨੂੰ ਜਾਣਦੇ ਸਨ। ਮਹਿੰਦਰ ਸਿੰਘ ਧੋਨੀ ਅਤੇ ਸਾਕਸ਼ੀ ਰਾਵਤ ਨੇ ਬਿਨਾਂ ਕਿਸੇ ਭੀੜ-ਭੜੱਕੇ ਅਤੇ ਸ਼ੋਰ ਸ਼ਰਾਬੇ ਦੇ 4 ਜੁਲਾਈ, 2010 ਨੂੰ ਵਿਆਹ ਕਰਵਾ ਲਿਆ। ਮਹਿੰਦਰ ਸਿੰਘ ਧੋਨੀ ਅਤੇ ਸਾਕਸ਼ੀ ਸਿੰਘ ਧੋਨੀ ਦੀ ਇੱਕ 5 ਸਾਲਾ ਧੀ ਜੀਵਾ ਹੈ।
ਬਾਇਓਗ੍ਰਾਫੀ ਦਾ ਇੱਕ ਸੀਨ
ਸਾਕਸ਼ੀ ਜਦੋਂ ਮਹਿੰਦਰ ਸਿੰਘ ਧੋਨੀ ਨਾਲ ਵਿਆਹ ਕਰਵਾਇਆ ਤਾਂ ਉਹ ਹੋਟਲ ਮੈਨੇਜਮੈਂਟ ਦੀ ਪੜ੍ਹਾਈ ਕਰ ਰਹੀ ਸੀ। ਮਹਿੰਦਰ ਸਿੰਘ ਧੋਨੀ ਦੀ ਜ਼ਿੰਦਗੀ 'ਤੇ ਆਧਾਰਿਤ ਇੱਕ ਬਾਲੀਵੁੱਡ ਜੀਵਨੀ ਨੇ ਦਿਖਾਇਆ ਹੈ ਕਿ ਦੋਵਾਂ ਦੀ ਮੁਲਾਕਾਤ ਕੋਲਕਾਤਾ ਦੇ ਇੱਕ ਹੋਟਲ ਵਿੱਚ ਹੋਈ ਸੀ, ਪਰ ਜਾਣਕਾਰੀ ਦੇ ਅਨੁਸਾਰ ਇਹ ਦ੍ਰਿਸ਼ ਉਸ ਫਿਲਮ ਵਿੱਚ ਦਿਲਚਸਪੀ ਲਿਆਉਣ ਲਈ ਬਣਾਇਆ ਗਿਆ ਸੀ।
ਕੋਚ ਨੇ ਮਾਹੀ ਨੂੰ ਵਿਆਹ ਦੀ ਵਰ੍ਹੇਗੰਢ ਦੀ ਦਿੱਤੀ ਵਧਾਈ
ਸਾਲ 1996 ਤੋਂ 2004 ਤੱਕ ਚੰਚਲ ਭੱਟਾਚਾਰੀਆ ਮਹਿੰਦਰ ਸਿੰਘ ਧੋਨੀ ਦੇ ਬਹੁਤ ਨਜ਼ਦੀਕ ਰਹੇ ਅਤੇ ਉਨ੍ਹਾਂ ਨੂੰ ਟ੍ਰੇਨਿੰਗ ਦਿੱਤੀ। ਚੰਚਲ ਭੱਟਾਚਾਰੀਆ ਦਾ ਕਹਿਣਾ ਹੈ ਕਿ ਮਾਹੀ ਅਤੇ ਸਾਕਸ਼ੀ ਇੱਕ ਦੂਜੇ ਲਈ ਬਣੇ ਹਨ, ਦੋਵੇਂ ਲੱਖਾਂ ਵਿੱਚ ਇੱਕ ਹਨ।