ਕੇਪਟਾਉਨ: ਦੱਖਣੀ ਅਫ਼ਰੀਕਾ ਦੇ ਅਨੁਭਵੀ ਤੇਜ਼ ਗੇਂਦਬਾਜ਼ ਡੈਲ ਸਟੇਨ ਨੇ ਕਿਹਾ ਕਿ ਪਿਛਲੇ ਸ਼ੁੱਕਰਵਾਰ ਤੋਂ ਲੈ ਕੇ ਹੁਣ ਤੱਕ ਅਸਮਾਜਿਕ ਅਨਸਰਾਂ ਨੇ ਤਿੰਨ ਵਾਰ ਉਨ੍ਹਾਂ ਦੇ ਘਰ ਵਿੱਚ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਹੈ।
ਉਨ੍ਹਾਂ ਨੇ ਟਵੀਟ ਕਰ ਕੇ ਕਿਹਾ ਕਿ ਆਖ਼ਰੀ ਕੋਸ਼ਿਸ਼ ਦੌਰਾਨ ਉਨ੍ਹਾਂ ਦੀ ਮਾਂ ਬਹੁਤ ਡਰ ਗਈ ਸੀ। ਉਨ੍ਹਾਂ ਨੇ ਕਿਹਾ ਨਿਸ਼ਚਿਤ ਤੌਰ ਉੱਤੇ ਕੋਰੋਨਾ ਲੋਕਾਂ ਨੂੰ ਕ੍ਰਾਇਮ ਵੱਲ ਧੱਕ ਰਿਹਾ ਹੈ। ਤੁਸੀਂ ਲੋਕ ਸੁਰੱਖਿਅਤ ਰਹੋ।
ਸਟੇਨ ਨੇ ਟਵੀਟਰ ਉੱਤੇ ਲਿਖਿਆ ਕਿ ਸ਼ੁੱਕਰਵਾਰ ਤੋਂ ਲੈ ਕੇ ਹੁਣ ਤੱਕ ਮੇਰੇ ਘਰ ਵਿੱਚ 3 ਵਾਰ ਚੋਰੀ ਕਰਨ ਦੀਆਂ ਕੋਸ਼ਿਸ਼ਾਂ ਹੋਈਆਂ ਹਨ। ਕੱਲ੍ਹ ਤਾਂ ਉਨ੍ਹਾਂ ਨੇ ਮੇਰੇ ਦੋਸਤ ਦੀ ਕਾਰ ਹੀ ਤਬਾਰ ਕਰ ਦਿੱਤੀ ਅਤੇ ਅੱਜ ਰਾਤ ਉਨ੍ਹਾਂ ਨੇ ਮੇਰੀ ਮਾਂ ਨੂੰ ਬਹੁਤ ਡਰਾ ਦਿੱਤਾ, ਜੋ ਕਿ ਘਰ ਵਿੱਚ ਇੱਕਲੀ ਸੀ।
ਸਟੇਨ ਨੂੰ ਦੱਖਣੀ ਅਫ਼ਰੀਕਾ ਦਾ ਅਨੁਭਵੀ ਗੇਂਦਬਾਜ਼ ਮੰਨਿਆ ਜਾਂਦਾ ਹੈ। ਉਨ੍ਹਾਂ ਨੇ ਮਾਰਚ 2019 ਤੋਂ ਬਾਅਦ ਦੱਖਣੀ ਅਫ਼ਰੀਕਾ ਦੇ ਲਈ ਇੱਕ ਵੀ ਮੈਚ ਨਹੀਂ ਖੇਡਿਆ ਹੈ। ਸਟੇਨ ਨੇ ਦੱਖਣੀ ਅਫ਼ਰੀਕਾ ਦੇ ਲਈ ਹੁਣ ਤੱਖ 93 ਟੈਸਟ, 125 ਇੱਕ ਦਿਨਾਂ ਅਤੇ 47 ਟੀ-20 ਮੈਚ ਖੇਡੇ ਹਨ, ਜਿਸ ਵਿੱਚ ਲੜੀਵਾਰ ਉਨ੍ਹਾਂ ਨੇ 439, 196 ਅਤੇ 64 ਵਿਕਟਾਂ ਲਈਆਂ ਹਨ।
ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਕਈ ਵਾਰ ਕ੍ਰਿਕਟਰਾਂ ਦੇ ਘਰਾਂ ਵਿੱਚ ਚੋਰੀ ਦੀਆਂ ਕੋਸ਼ਿਸ਼ਾਂ ਹੋਈਆਂ ਹਨ। ਇਸ ਕੋਰੋਨ ਮਹਾਂਮਾਰੀ ਦੇ ਕਾਰਨ ਕਈ ਲੋਕਾਂ ਦਾ ਰੁਜ਼ਗਾਰ ਚਲੇ ਜਾਣ ਕਾਰਨ, ਜੋ ਗ਼ਰੀਬੀ ਦਾ ਪੱਧਰ ਡਿੱਗਿਆ ਹੈ, ਉਸ ਦੇ ਕਰਾਨ ਕਈ ਲੋਕ ਹੁਣ ਚੋਰੀਆਂ ਵੱਲ ਜਾ ਰਹੇ ਹਨ।
ਖ਼ਾਸ ਕਰ ਕੇ ਦੱਖਣੀ ਅਫ਼ਰੀਕਾ ਵਰਗੇ ਦੇਸ਼ਾਂ ਵਿੱਚ ਜਿਥੇ ਪਹਿਲਾਂ ਹੀ ਕ੍ਰਾਇਮ ਦਰ ਬਹੁਤ ਵਧੀਆ ਹੈ। ਅਜਿਹੇ ਵਿੱਚ ਸਟੇਨ ਦੇ ਘਰ ਚੋਰੀ ਇਹ ਸਭ ਦਰਸਾਉਂਦਾ ਹੈ।