ਹੈਦਰਾਬਾਦ: ਆਈਪੀਐਲ 2020 ਦੇ ਸੀਜ਼ਨ ਵਿੱਚ ਕਿੰਗਜ਼ ਇਲੈਵਨ ਪੰਜਾਬ ਦੇ ਲਈ ਸਟਾਰ ਗੇਂਦਬਾਜ਼ ਬਣ ਚੁੱਕੇ ਸਪਿੱਨਰ ਰਵੀ ਬਿਸ਼ਨੋਈ ਨੇ ਈਟੀਵੀ ਭਾਰਤ ਦੇ ਨਾਲ ਗੱਲਬਾਤ ਕੀਤੀ ਹੈ। ਇਸ ਖਾਸ ਗੱਲਬਾਤ ਵਿੱਚ ਉਨ੍ਹਾਂ ਨੇ ਮਸ਼ਹੂਰ ਖਿਡਾਰੀਆਂ ਦੇ ਨਾਲ ਡ੍ਰੈਸਿੰਗ ਰੂਮ ਸਾਂਝਾ ਕਰਨ ਤੋਂ ਲੈ ਕੇ ਕੇਐਲ ਰਾਹੁਲ ਕਿਸ ਤਰ੍ਹਾਂ ਦੇ ਕਪਤਾਨ ਹਨ, ਇਸ ਬਾਰੇ ਗੱਲ ਕੀਤੀ।
ਅੰਡਰ-19 ਵਿਸ਼ਵ ਕੱਪ 2020 ਟੂਰਨਾਮੈਂਟ ਵਿੱਚ ਸਭ ਤੋਂ ਵੱਧ ਵਿਕਟ ਲੈਣ ਵਾਲੇ ਰਵੀ ਨੇ ਕਿਹਾ, "ਅੰਡਰ-19 ਵਿੱਚ ਇੱਕ ਗਰੁੱਪ ਸੀ ਅਤੇ ਅਸੀਂ ਸਾਰੇ ਇੱਕ ਦੂਜੇ ਨੂੰ ਜਾਣਦੇ ਸੀ, ਦੋਸਤ ਸੀ। ਉਥੋਂ ਲੈ ਕੇ ਪੰਜਾਬ ਦਾ ਡ੍ਰੈਸਿੰਗ ਰੂਮ ਸਾਂਝਾ ਕਰਨਾ ਕ੍ਰਿਸ ਗੇਲ, ਰਾਹੁਲ ਬਾਈ (ਕੇ.ਐਲ. ਰਾਹੁਲ) ਖੇਡ ਵਿੱਚ ਸਾਰੇ ਮਹਾਨ ਹਨ। ਬਹੁਤ ਵਧੀਆ ਲੱਗ ਰਿਹਾ ਹੈ ਉਨ੍ਹਾਂ ਦੇ ਨਾਲ ਡ੍ਰੈਸਿੰਗ ਰੂਮ ਸਾਂਝਾ ਕਰਨਾ। ਆਈਪੀਐਲ ਖੇਡਣਾ ਹਰ ਕਿਸੇ ਦਾ ਸੁਪਨਾ ਹੁੰਦਾ ਹੈ। ਅਜਿਹੇ ਖਿਡਾਰੀਆਂ ਨਾਲ ਡ੍ਰੈਸਿੰਗ ਰੂਮ ਸਾਂਝਾ ਕਰਨਾ ਤਾਂ ਬਹੁਤ ਚੰਗਾ ਲੱਗ ਰਿਹਾ ਹੈ। ”
ਕਿੰਗਜ਼ ਇਲੈਵਨ ਪੰਜਾਬ ਲਈ ਖੇਡਣ ਬਾਰੇ ਕਿਹਾ, "ਅਨਿਲ ਸਰ ਮੇਰੇ ਆਇਡਲ ਰਹੇ ਹਨ ਤਾਂ ਉਨ੍ਹਾਂ ਨਾਲ ਕੰਮ ਕਰਨਾ ਬਹੁਤ ਵਧੀਆ ਤਜ਼ਰਬਾ ਹੈ, ਬਹੁਤ ਕੁਝ ਸਿੱਖਣ ਨੂੰ ਮਿਲ ਰਿਹਾ ਹੈ। ਬੌਸ (ਕ੍ਰਿਸ ਗੇਲ) ਜੋ ਟੀ-20 ਦੇ ਬਾਦਸ਼ਾਹ ਹਨ, ਉਨ੍ਹਾਂ ਦੇ ਨਾਲ ਡ੍ਰੈਸਿੰਗ ਰੂਮ ਸਾਂਝਾ ਕਰਨਾ ਬਹੁਤ ਵਧੀਆ ਲੱਗ ਰਿਹਾ ਹੈ।
ਇਸ ਆਈਪੀਐਲ ਸੀਜ਼ਨ ਵਿੱਚ ਕਿਹੜੇ ਲੈੱਗ ਸਪਿਨਰ ਨੇ ਪ੍ਰਭਾਵਿਤ ਕੀਤਾ ਹੈ, ਇਸ 'ਤੇ ਰਵੀ ਨੇ ਕਿਹਾ ਕਿ ਯੁਜਵਿੰਦਰ ਚਹਿਲ ਅਤੇ ਰਾਸ਼ਿਦ ਖਾਨ ਬਹੁਤ ਵਧੀਆ ਗੇਂਦਬਾਜ਼ੀ ਕਰ ਰਹੇ ਹਨ। ਉਨ੍ਹਾਂ ਦੋਵਾਂ ਤੋਂ ਬਹੁਤ ਕੁਝ ਸਿੱਖਣ ਨੂੰ ਮਿਲ ਰਿਹਾ ਹੈ।
ਅੰਡਰ -19 ਦੇ ਹੀਰੋ ਬਣਨ ਤੋਂ ਬਾਅਦ ਪ੍ਰਸ਼ੰਸਕਾਂ ਦੀਆਂ ਉਮੀਦਾਂ ਵਧੀਆਂ, ਇਸ ਕਾਰਨ ਕਿਸੇ ਪ੍ਰਕਾਰ ਦਾ ਦਬਾਅ ਮਹਿਸੂਸ ਹੁੰਦਾ ਹੈ? ਇਸ 'ਤੇ ਬਿਸ਼ਨੋਈ ਨੇ ਕਿਹਾ, “ਦਬਾਅ ਹੈ, ਉਹ ਅਲੱਗ ਹੈ ਕਿਉਕੀ ਇਹ ਲੀਗ ਬਹੁਤ ਵੱਡੀ ਹੈ, ਨਾਲ ਹੀ ਉਤਸ਼ਾਹਿਤ ਵੀ ਹਾਂ ਕਿ ਇਸ ਵਿੱਚ ਖੇਡਣ ਦਾ ਮੌਕਾ ਮਿਲਿਆ ਹੈ।
ਆਈਪੀਐਲ ਕਰੀਅਰ ਦੀ ਪਹਿਲੀ ਵਿਕਟ ਰਿਸ਼ਭ ਪੰਤ ਨੂੰ ਆਊਟ ਕਰ ਕੇ ਹਾਸਿਲ ਕੀਤੀ, ਇਸ ਬਾਰੇ ਗੱਲ ਕਰਦਿਆਂ ਰਵੀ ਨੇ ਕਿਹਾ, “ਇਹ ਬਹੁਤ ਵਧੀਆ ਤਜ਼ਰਬਾ ਸੀ ਕਿਉਂਕੀ ਉਹ ਸਪਿਨ ਦੇ ਬਹੁਤ ਚੰਗੇ ਖਿਡਾਰੀ ਹਨ ਤਾਂ ਉਨ੍ਹਾਂ ਨੂੰ ਆਊਟ ਕਰਕੇ ਚੰਗਾ ਲੱਗਿਆ ਕਿਉਕੀ ਜਿਸ ਤਰ੍ਹਾਂ ਦੀ ਗੇਂਦ ਮੈਂ ਪਾਉਣਾ ਚਾਹੁੰਦਾ ਸੀ, ਉਹ ਉਸੇ ਤਰ੍ਹਾਂ ਪਾਈ ਅਤੇ ਆਊਟ ਹੋ ਗਏ।
ਖਾਲੀ ਸਟੇਡੀਅਮ ਵਿੱਚ ਆਈਪੀਐਲ ਖੇਡਣ ਦੇ ਤਜ਼ਰਬੇ ਬਾਰੇ ਰਵੀ ਨੇ ਕਿਹਾ ਕਿ,"ਪ੍ਰਸ਼ੰਸਕ ਹੁੰਦੇ ਹਨ ਤਾਂ ਹੌਂਸਲਾ ਵਧਾਉਂਦੇ ਹਨ ਤਾਂ ਚੰਗਾ ਲਗਦਾ ਹੈ। ਪਰ ਹੁਣ ਮਹਾਂਮਾਰੀ ਚੱਲ ਰਹੀ ਹੈ। ਉਸ ਦੇ ਅੱਗੇ ਅਸੀ ਕੁਝ ਨਹੀਂ ਕਰ ਸਕਦੇ। ਇਹੀ ਚਾਹੁੰਦਾ ਹਾਂ ਕਿ ਇਹ ਜਲਦ ਤੋਂ ਜਲਦ ਖਤਮ ਹੋ ਅਤੇ ਪ੍ਰਸ਼ੰਸਕ ਮੈਂਚ ਦੇਖਣ ਲਈ ਗਰਾਉਂਡ 'ਚ ਆ ਸਕਣ।
ਕੇਐਲ ਰਾਹੁਲ ਦੀ ਕਪਤਾਨੀ ਦੇ ਬਾਰੇ ਵਿੱਚ ਉਨ੍ਹਾਂ ਕਿਹਾ ਕਿ, ਬਹੁਤ ਵਧੀਆ ਕਪਤਾਨੀ ਕਰ ਰਹੇ ਹਨ ਕਿਉਕੀ ਉਹ ਵਿਕੇਟਕੀਪਿੰਗ ਵੀ ਕਰਦੇ ਹਨ ਤਾਂ ਪਿੱਛੇ ਤੋਂ ਸਭ ਕੁਝ ਵੇਖਦੇ ਰਹਿੰਦੇ ਹਨ। ਇੱਕ ਵਿਕੇਟਕੀਪਰ ਬਹੁਤ ਵਧੀਆ ਕਪਤਾਨ ਹੋ ਸਕਦਾ ਹੈ। ਇਸ ਦੇ ਇਲਾਵਾ ਉਹ ਬਹੁਤ ਕੂਲ ਹਨ, ਆਪਣੇ ਗੇਂਦਬਾਜ਼ ਨੂੰ ਪੂਰੀ ਛੂਟ ਦਿੰਦੇ ਹਨ ਕਿ ਜੋ ਗੇਂਦ ਪਾਉਣੀ ਹੈ ਪਾਓ। ਖੁਦ ਹੀ ਫੀਲਡਿੰਗ ਸੇਟ ਕਰ ਸਕਦੇ ਹਨ। ਇੱਕ ਗੇਂਦਬਾਜ਼ ਨੂੰ ਇਹੀ ਚਾਹੀਦਾ ਹੁੰਦਾ ਹੈ ਅਤੇ ਚੰਗਾ ਲਗਦਾ ਹੈ ਤੇ ਉਹ ਖੁੱਲ੍ਹ ਕੇ ਖੇਡ ਸਕਦੇ ਹਨ।
ਟੀਮ ਇੰਡੀਆ ਵਿੱਚ ਜਗ੍ਹਾ ਬਣਾਉਣ ਬਾਰੇ ਵਿੱਚ ਉਨ੍ਹਾਂ ਕਿਹਾ," ਕੋਈ ਫਿਕਸ ਸਮਾਂ ਨਹੀਂ ਹੁੰਦਾ ਹੈ, ਮੈ ਉਸ ਪ੍ਰੋਸੈਸ 'ਤੇ ਧਿਆਨ ਦੇਵਾਂਗਾ, ਜਦੋਂ ਵੀ ਮੈਨੂੰ ਮੌਕਾ ਮਿਲੇ ਮੈ ਉਸ ਲਈ ਤਿਆਰ ਰਿਹਾਂ।