ETV Bharat / sports

ਇਹ ਮੁਸ਼ਕਿਲ ਸਮਾਂ ਜਨਤਾ ਨੂੰ ਜ਼ਿਆਦਾ ਜ਼ਿੰਮੇਵਾਰ ਬਣਾਏਗਾ: ਕਪਿਲ ਦੇਵ

ਕਪਿਲ ਦੇਵ ਨੇ ਲੋਕਾਂ ਨੂੰ ਘਰ ਅੰਦਰ ਰਹਿਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਤੁਹਾਨੂੰ ਖ਼ੁਦ ਨੂੰ ਇਸ ਸਥਿਤੀ ਵਿੱਚ ਕਬੂਲ ਕਰਨ ਦੇ ਲਈ ਚੁਣੌਤੀ ਦੇਣੀ ਹੋਵੇਗੀ। ਤੁਹਾਡੇ ਕੋਲ ਤੁਹਾਡੇ ਮਨੋਰੰਜਨ ਦੇ ਲਈ ਕਿਤਾਬਾਂ, ਟੀ.ਵੀ, ਸੰਗੀਤ ਅਤੇ ਪਰਿਵਾਰਕ ਮੈਂਬਰ ਹਨ।

ਇਹ ਮੁਸ਼ਕਿਲ ਸਮਾਂ ਜਨਤਾ ਨੂੰ ਜ਼ਿਆਦਾ ਜ਼ਿੰਮੇਵਾਰ ਬਣਾਏਗਾ : ਕਪਿਲ ਦੇਵ

author img

By

Published : Mar 27, 2020, 10:42 PM IST

ਨਵੀਂ ਦਿੱਲੀ: ਭਾਰਤੀ ਟੀਮ ਦੇ ਸਾਬਕਾ ਕਪਤਾਨ ਕਪਿਲ ਦੇਵ ਨੇ ਦੇਸ਼ ਵਾਸੀਆਂ ਨੂੰ 21 ਦਿਨਾਂ ਦੇ ਲਾਕਡਾਊਨ ਦੌਰਾਨ ਘਰਾਂ ਵਿੱਚ ਹੀ ਰਹਿਣ ਦੀ ਅਪੀਲ ਕੀਤੀ ਹੈ। ਇਸ ਸਮੇਂ ਫ਼ੈਲੀ ਭਿਅੰਕਰ ਬਿਮਾਰੀ ਕੋਰੋਨਾ ਵਾਇਰਸ ਦੇ ਕਾਰਨ ਭਾਰਤੀ ਸਰਕਾਰ ਨੇ 21 ਦਿਨਾਂ ਦੇ ਲਾਕਡਾਊਨ ਦਾ ਐਲਾਨ ਕੀਤਾ ਹੈ, ਕਪਿਲ ਨੇ ਕਿਹਾ ਕਿ ਘਰਾਂ ਵਿੱਚ ਰਹਿ ਕੇ ਹੀ ਲੋਕ ਇਸ ਬੀਮਾਰੀ ਨੂੰ ਰੋਕਣ ਵਿੱਚ ਆਪਣਾ ਯੋਗਦਾਨ ਦੇ ਸਕਦੇ ਹਨ।

ਇਹ ਮੁਸ਼ਕਿਲ ਸਮਾਂ ਜਨਤਾ ਨੂੰ ਜ਼ਿਆਦਾ ਜ਼ਿੰਮੇਵਾਰ ਬਣਾਏਗਾ : ਕਪਿਲ ਦੇਵ
ਇਹ ਮੁਸ਼ਕਿਲ ਸਮਾਂ ਜਨਤਾ ਨੂੰ ਜ਼ਿਆਦਾ ਜ਼ਿੰਮੇਵਾਰ ਬਣਾਏਗਾ : ਕਪਿਲ ਦੇਵ

ਵਿਸ਼ਵ ਕੱਪ ਜੇਤੂ ਕਪਤਾਨ ਨੇ ਕਿਹਾ ਕਿ ਇਸ ਨੂੰ ਸਾਕਾਰਾਤਮਕ ਤਰੀਕੇ ਨਾਲ ਲਿਆ ਜਾ ਸਕਦਾ ਹੈ। ਤੁਹਾਨੂੰ ਖ਼ੁਦ ਨੂੰ ਇਸ ਸਥਿਤੀ ਵਿੱਚ ਕਬੂਲ ਕਰਨ ਦੇ ਲਈ ਚੁਣੌਤੀ ਦੇਣੀ ਹੋਵੇਗੀ। ਤੁਹਾਡੇ ਅੰਦਰ ਦੁਨੀਆ ਹੈ। ਤੁਹਾਡਾ ਪਰਿਵਾਰ। ਤੁਹਾਡੇ ਕੋਲ ਮਨੋਰੰਜਨ ਦੇ ਸਾਧਨ ਜਿਵੇਂ ਕਿ ਕਿਤਾਬਾਂ, ਟੀ.ਵੀ., ਸੰਗੀਤ ਅਤੇ ਤੁਹਾਡੇ ਪਰਿਵਾਰ ਵਾਲੇ ਹਨ।

ਕਪਿਲ ਨੇ ਕਿਹਾ ਕਿ ਇਹ ਮੁਸ਼ਕਿਲ ਸਮਾਂ ਜਨਤਾ ਨੂੰ ਜ਼ਿਆਦਾ ਜ਼ਿੰਮੇਵਾਰ ਬਣਾਏਗਾ। ਕਪਿਲ ਨੇ ਕਿਹਾ ਕਿ ਲੋਕ ਤੁਹਾਡੀਆਂ ਸਫ਼ਾਈ ਦੀਆਂ ਸਿੱਖਿਆਵਾਂ ਯਾਦ ਰੱਖਣਗੇ। ਉਮੀਦ ਹੈ ਕਿ ਲੋਕ ਹੁਣ ਆਪਣੇ ਹੱਥ ਧੋਣਾ ਸਿੱਖ ਜਾਣਗੇ ਅਤੇ ਖੁੱਲ੍ਹੇ ਵਿੱਚ ਪੇਸ਼ਾਬ ਨਹੀਂ ਕਰਨਗੇ।

ਗੌਰਤਲਬ ਹੈ ਕਿ ਪੂਰੀ ਦੁਨੀਆ ਵਿੱਚ ਕੋਰੋਨਾ ਵਾਇਰਸ ਮਹਾਮਾਰੀ ਦਾ ਕਹਿਰ ਜਾਰੀ ਹੈ। ਹੁਣ ਤੱਕ 5 ਲੱਖ ਤੋਂ ਜ਼ਿਆਦਾ ਲੋਕ ਇਸ ਨਾਲ ਗ੍ਰਸਤ ਹਨ ਅਤੇ 24 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਇਸ ਖ਼ਤਰਨਾਕ ਵਾਇਰਸ ਦੇ ਕਾਰਨ ਜਾਨ ਜਾ ਚੁੱਕੀ ਹੈ।

ਭਾਰਤ ਵਿੱਚ ਵੀ ਇਸ ਦਾ ਪ੍ਰਕੋਪ ਤੇਜ਼ੀ ਨਾਲ ਵੱਧ ਰਿਹਾ ਹੈ। ਦੇਸ਼ ਵਿੱਚ ਹੁਣ ਤੱਕ ਇਸ ਮਹਾਮਾਰੀ ਦੇ ਨਾਲ 20 ਲੋਕਾਂ ਦੀ ਜਾਨ ਜਾ ਚੁੱਕੀ ਹੈ ਅਤੇ 760 ਤੋਂ ਜ਼ਿਆਦਾ ਲੋਕ ਇਸ ਨਾਲ ਗ੍ਰਸਤ ਹਨ।

ਇਸ ਦੇ ਵੱਧਦੇ ਪ੍ਰਕੋਪ ਨੂੰ ਰੋਕਣ ਦੇ ਲਈ ਹੀ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 14 ਅਪ੍ਰੈਲ ਤੱਕ ਪੂਰੇ ਦੇਸ਼ ਵਿੱਚ ਲੌਕ-ਡਾਊਨ ਦਾ ਐਲਾਨ ਕੀਤਾ ਹੈ। ਉਨ੍ਹਾਂ ਦੇ ਇਸ ਅਭਿਆਨ ਵਿੱਚ ਪੂਰਾ ਖੇਡ ਸੰਸਾਰ ਉਨ੍ਹਾਂ ਦੇ ਨਾਲ ਹੈ। ਕਈ ਖਿਡਾਰੀ ਆਪਣੇ ਚਹੇਤਿਆਂ ਤੋਂ ਲੌਕ-ਡਾਊਨ ਦਾ ਸਮਰਥਨ ਕਰਨ ਦੀ ਲਗਾਤਾਰ ਵੀ ਅਪੀਲ ਕਰ ਰਹੇ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.