ਨਵੀਂ ਦਿੱਲੀ : ਦੱਖਣੀ ਅਫ਼ਰੀਕਾ ਦੇ ਮਸ਼ਹੂਰ ਕ੍ਰਿਕਟਰ ਜੇ ਪੀ ਡੁਮਿਨੀ ਨੇ ਵਿਸ਼ਵ ਕੱਪ 2019 ਤੋਂ ਬਾਅਦ ਸੰਨਿਆਸ ਲੈਣ ਦਾ ਫ਼ੈਸਲਾ ਲਿਆ ਹੈ। ਡੁਮਿਨੀ ਨੇ ਸੰਨਿਆਸ ਦੀ ਐਲਾਨ ਕਰਦੇ ਹੋਏ ਕਿਹਾ ਕਿ ਇੰਗਲੈਂਡ ਵਿੱਚ ਹੋਣ ਵਾਲਾ ਵਿਸ਼ਵ ਕੱਪ ਉਸ ਦਾ ਆਖ਼ਰੀ ਇੱਕ ਦਿਨਾਂ ਟੂਰਨਾਮੈਂਟ ਹੋਵੇਗਾ।
ਸ਼੍ਰੀਲੰਕਾ ਵਿਰੁੱਧ ਕੇਪਟਾਉਨ ਵਿੱਚ ਹੋਣ ਵਾਲਾ ਇੱਕ ਦਿਨਾਂ ਮੈਚ ਦੱਖਣੀ ਅਫ਼ਰੀਕਾ ਦੀ ਸਰ-ਜ਼ਮੀਨ 'ਤੇ ਉਸ ਦਾ ਆਖ਼ਰੀ ਮੈਚ ਹੋਵੇਗਾ। ਹਾਲਾਂਕਿ ਡੁਮਿਨੀ ਨੇ ਕਿਹਾ ਕਿ ਇੱਕ ਦਿਨਾਂ ਮੈਚਾਂ ਤੋਂ ਸੰਨਿਆਸ ਲੈਣ ਤੋਂ ਬਾਅਦ ਉਹ ਟੀ20 ਕ੍ਰਿਕਟ ਖੇਡਦੇ ਰਹਿਣਗੇ।
ਜੇ.ਪੀ. ਨੇ ਇਸ ਤੋਂ ਪਹਿਲਾਂ ਸਾਲ 2017 ਵਿੱਚ ਟੈਸਟ ਅਤੇ ਫ਼੍ਰਸਟ ਕਲਾਸ ਕ੍ਰਿਕਟ ਤੋਂ ਸੰਨਿਆਸ ਲਿਆ ਸੀ। ਕੌਮਾਂਤਰੀ ਕ੍ਰਿਕਟ ਵਿੱਚ ਕਦੇ ਵੀ ਰਨ ਆਉਟ ਨਾ ਹੋਣ ਦਾ ਅਨੋਖਾ ਰਿਕਾਰਡ ਡੁਮਿਨੀ ਦੇ ਨਾਂ ਹੈ।
ਤੁਹਾਨੂੰ ਦੱਸ ਦਈਏ ਕਿ ਡੁਮਿਨੀ ਹੁਣ ਤੱਕ 193 ਇੱਕ ਦਿਨਾਂ ਮੈਚ ਖੇਡੇ ਹਨ ਜਿਸ ਵਿੱਚ ਉਸ ਨੇ 5047 ਦੌੜਾਂ ਬਣਾਈਆਂ ਹਨ। ਇੱਕ ਦਿਨਾਂ ਮੈਚਾਂ ਵਿੱਚ 68 ਵਿਕਟਾਂ ਵੀ ਹਾਸਲ ਕੀਤੀਆਂ ਹਨ। ਸ਼੍ਰੀਲੰਕਾ ਵਿਰੁੱਧ ਕੇਪਟਾਉਨ ਵਿੱਚ ਹੋਣ ਵਾਲਾ ਜੇਪੀ ਦਾ 194ਵਾਂ ਮੈਚ ਹੋਵੇਗਾ। ਡੁਮਿਨੀ ਨੇ ਆਪਣੇ ਕਰਿਅਰ ਵਿੱਚ 4 ਸੈਂਕੜੇ ਅਤੇ 27 ਅਰਧ-ਸੈਂਕੜੇ ਲਾਏ ਹਨ।