ਨਵੀਂ ਦਿੱਲੀ: ਭਾਰਤੀ ਕ੍ਰਿਕੇਟ ਬੋਰਡ ਦੀ ਬੁੱਧਵਾਰ ਨੂੰ ਫਰੈਂਚਾਇਜ਼ੀਆਂ ਦੇ ਇੰਡੀਅਨ ਪ੍ਰੀਮੀਅਰ ਲੀਗ ਦੇ ਲਈ ਸੌਂਪੀ ਗਈ ਐਸਓਪੀ ਦੇ ਮੁਤਾਬਕ ਟੂਰਨਾਮੈਂਟ ਵਿੱਚ ਹਿੱਸਾ ਲੈਣ ਵਾਲੀਆਂ 8 ਟੀਮਾਂ ਨੂੰ 8 ਵੱਖ-ਵੱਖ ਹੋਟਲਾਂ ਵਿੱਚ ਰੱਖਿਆ ਜਾਵੇਗਾ।
ਇੰਨਾ ਹੀ ਨਹੀਂ, ਯੂਏਈ ਦੇ ਲਈ ਰਵਾਨਾ ਹੋਣ ਤੋਂ ਪਹਿਲਾਂ ਕੋਵਿਡ-19 ਦਾ ਟੈਸਟ 2 ਵਾਰ ਨੈਗੇਟਿਵ ਆਉਣਾ ਜ਼ਰੂਰੀ ਹੋਵੇਗਾ ਤੇ ਜੈਵਿਕ ਰੂਪ ਤੋਂ ਸੁਰੱਖਿਅਤ ਵਾਤਾਵਰਣ ਨਾਲ ਜੁੜੇ ਕਿਸੇ ਵੀ ਨਿਯਮ ਦੀ ਉਲੰਘਣਾ ਕਰਨ 'ਤੇ ਸਜ਼ਾ ਦਿੱਤੀ ਜਾਵੇਗੀ।
ਹਰੇਕ ਫਰੈਂਚਾਇਜ਼ੀ ਦੀ ਡਾਕਟਰੀ ਟੀਮ ਦੇ ਕੋਲ ਇਸ ਸਾਲ ਦੇ ਸਾਰੇ ਖਿਡਾਰੀਆਂ ਤੇ ਸਹਿਯੋਗੀ ਸਟਾਫ ਦਾ ਮੈਡੀਕਲ ਤੇ ਯਾਤਰਾ ਦਾ ਰਿਕਾਰਡ ਹੋਣਾ ਚਾਹੀਦਾ ਹੈ।
ਇਸ ਦੇ ਮੁਤਾਬਕ, 'ਸਾਰੇ ਭਾਰਤੀ ਖਿਡਾਰੀਆਂ ਅਤੇ ਟੀਮ ਸਹਿਯੋਗੀ ਸਟਾਫ ਲਈ ਫਰੈਂਚਾਇਜ਼ੀ ਦੀ ਚੋਣ ਸ਼ਹਿਰ ਵਿਚ ਇਕੱਠੇ ਹੋਣ ਤੋਂ ਪਹਿਲਾਂ ਇਕ ਹਫ਼ਤੇ ਵਿਚ 24 ਘੰਟਿਆਂ ਦੇ ਅੰਦਰ ਕੋਵਿਡ-19 ਪੀਸੀਆਰ ਟੈਸਟ ਕਰਵਾਉਣੇ ਲਾਜ਼ਮੀ ਹੋਣਗੇ।'
ਇਸ ਵਿੱਚ ਕਿਹਾ ਗਿਆ, 'ਇਸ ਨਾਲ ਯੂਏਈ ਦੇ ਲਈ ਰਵਾਨਾ ਹੋਣ ਤੋਂ ਪਹਿਲਾਂ ਟੀਮ ਵਿੱਚ ਕੋਰੋਨਾ ਦਾ ਖਤਰਾ ਘੱਟ ਕਰਨ ਵਿੱਚ ਮਦਦ ਮਿਲੇਗੀ।'
ਐਸਓਪੀ ਦੇ ਦਸਤਾਵੇਜ ਦੇ ਮੁਤਾਬਕ ਯੂਏਈ ਦੇ ਲਈ ਰਵਾਨਾ ਹੋਣ ਤੋਂ ਪਹਿਲਾਂ ਕੋਵਿਡ-19 ਦਾ ਟੈਸਟ 2 ਵਾਰ ਨੈਗੇਟਿਵ ਆਉਣਾ ਜ਼ਰੂਰੀ ਹੋਵੇਗਾ ਤੇ ਜੈਵਿਕ ਰੂਪ ਤੋਂ ਸੁਰੱਖਿਅਤ ਵਾਤਾਵਰਣ ਨਾਲ ਜੁੜੇ ਕਿਸੇ ਵੀ ਨਿਯਮ ਦੀ ਉਲੰਘਣਾ ਕਰਨ 'ਤੇ ਸਜ਼ਾ ਦਿੱਤੀ ਜਾਵੇਗੀ।
- ਜਿਹੜਾ ਵੀ ਵਿਅਕਤੀ ਕੋਰੋਨਾ ਵਾਇਰਸ ਪੌਜ਼ੀਟਿਵ ਪਾਇਆ ਗਿਆ ਤਾਂ ਉਸ ਨੂੰ ਕੁਆਰੰਟੀਨ ਹੋਣਾ ਪਵੇਗਾ ਅਤੇ 14 ਦਿਨਾਂ ਬਾਅਦ ਉਸ ਵਿਅਕਤੀ ਨੂੰ 24 ਘੰਟਿਆਂ ਦੇ ਅੰਤਰ 'ਤੇ 2 ਕੋਵਿਡ-19 ਦੇ ਟੈਸਟ ਕਰਵਾਉਣੇ ਪੈਣਗੇ। ਜੇ ਦੋਵਾਂ ਟੈਸਟਾਂ ਦੇ ਨਤੀਜੇ ਨੈਗੇਟਿਵ ਆਉਂਦੇ ਹਨ ਤਾਂ ਉਸ ਵਿਅਕਤੀ ਨੂੰ ਯੂਏਈ ਤੋਂ ਬਾਹਰ ਜਾਣ ਦੀ ਇਜਾਜ਼ਤ ਦਿੱਤੀ ਜਾਏਗੀ।
- ਯੂਏਈ ਪਹੁੰਚਣ ਤੋਂ ਬਾਅਦ ਪਹਿਲੇ, ਤੀਜੇ ਅਤੇ ਛੇਵੇਂ ਦਿਨ ਅਤੇ ਫਿਰ ਟੂਰਨਾਮੈਂਟ ਦੌਰਾਨ ਹਰ ਪੰਜਵੇਂ ਦਿਨ ਟੈਸਟ ਕੀਤਾ ਜਾਵੇਗਾ। ਇਹ ਨਿਯਮ ਸਾਰੇ ਵਿਦੇਸ਼ੀ ਖਿਡਾਰੀਆਂ ਅਤੇ ਟੀਮ ਸਹਿਯੋਗੀ ਸਟਾਫ 'ਤੇ ਵੀ ਲਾਗੂ ਹੋਣਗੇ।
- ਜੇਕਰ ਕਿਸੇ ਖਿਡਾਰੀ ਜਾਂ ਸਹਿਯੋਗੀ ਨੇ ਨਿਯਮਾਂ ਦੀ ਉਲੰਘਣਾ ਕੀਤੀ ਤਾਂ ਆਈਪੀਐਲ ਦੀ ਕੋਡ ਆਫ਼ ਕੰਡਕਟ ਦੇ ਮੁਤਾਬਕ ਉਨ੍ਹਾਂ 'ਤੇ ਪੈਨਲਟੀ ਜਾਂ ਫਿਰ ਬੈਨ ਲੱਗ ਸਕਦਾ ਹੈ।
- ਐਸਓਪੀ ਦੇ ਮੁਤਾਬਕ ਫਰੈਂਚਾਇਜ਼ੀ ਟੀਮਾਂ ਨੂੰ ਵੱਖ-ਵੱਖ ਹੋਟਲਾਂ ਵਿੱਚ ਰੱਖਿਆ ਜਾਵੇਗਾ।
- ਟੀਮ ਦੇ ਮੈਂਬਰਾਂ ਨੂੰ ਅਜਿਹੇ ਕਮਰੇ ਦਿੱਤੇ ਜਾਣਗੇ ਜਿਸ ਵਿੱਚ ਬਾਕੀ ਹੋਟਲਾਂ ਤੋਂ ਵੱਖਰੀ ਸੈਂਟਰਲ ਏਅਰਕੰਡੀਸ਼ਨ ਦੀ ਵਿਵਸਥਾ ਹੋਵੇਗੀ।
- ਤੀਜਾ ਟੈਸਟ ਨੈਗੇਟਿਵ ਆਉਣ ਤੋਂ ਬਾਅਦ ਟੀਮ ਦੇ ਮੈਂਬਰਾਂ ਨੂੰ ਜੈਵਿਕ ਰੂਪ ਤੋਂ ਸੁਰੱਖਿਅਤ ਵਾਤਾਵਰਣ ਵਿਚਕਾਰ ਇੱਕ-ਦੂਜੇ ਨੂੰ ਮਿਲਣ ਦੀ ਮੰਜ਼ੂਰੀ ਮਿਲੇਗੀ।
- ਐਸਓਪੀ ਦੇ ਮੁਤਾਬਕ ਲੋਕਾਂ ਨੂੰ ਆਪਣੇ ਕਮਰਿਆਂ ਵਿੱਚ ਖਾਣਾ ਮੰਗਵਾਉਣਾ ਹੋਵੇਗਾ ਤੇ ਟੀਮਾਂ ਨੂੰ ਇਕੱਠ ਵਾਲੀ ਥਾਂ ਦੀ ਵਰਤੋਂ ਕਰਨ ਤੋਂ ਬਚਾਅ ਕਰਨਾ ਹੋਵੇਗਾ।
- ਇਸ ਤੋਂ ਇਲਾਵਾ, ਆਗਾਮੀ ਆਈਪੀਐਲ ਦੌਰਾਨ ਖਾਲੀ ਸਟੈਂਡਾਂ ਦੀ ਵਰਤੋਂ ਐਕਸਟੈਂਡਡ ਡਰੈਸਿੰਗ ਰੂਮ ਦੇ ਤੌਰ 'ਤੇ ਵਰਤਣ ਦੀ ਸਿਫਾਰਸ਼ ਕੀਤੀ ਗਈ।
- ਸਮਾਜਿਕ ਦੂਰੀ ਬਣਾਏ ਰੱਖਣ ਦੇ ਲਈ ਟੀਮ ਦੀ ਬੈਠਕ ਦਾ ਪ੍ਰੋਗਰਾਮ ਆਉਟਡੋਰ ਵਿੱਚ ਕੀਤਾ ਜਾ ਸਕਦਾ ਹੈ।
- ਖਿਡਾਰੀ ਅਤੇ ਸਹਿਯੋਗੀ ਸਟਾਫ ਮੈਂਬਰਾਂ ਦਾ ਪਰਿਵਾਰ ਉਨ੍ਹਾਂ ਦੇ ਨਾਲ ਜਾ ਸਕਦਾ ਹੈ, ਪਰ ਉਨ੍ਹਾਂ ਨੂੰ ਇਕ ਟੀਮ ਬੱਸ ਵਿਚ ਯਾਤਰਾ ਕਰਨ ਅਤੇ ਜੀਵ-ਵਿਗਿਆਨਕ ਤੌਰ 'ਤੇ ਸੁਰੱਖਿਅਤ ਵਾਤਾਵਰਣ ਤੋਂ ਬਾਹਰ ਜਾਣ ਦੀ ਆਗਿਆ ਨਹੀਂ ਹੋਵੇਗੀ।
- ਟੀਮਾਂ ਨੂੰ ਆਖਰੀ ਇਲੈਵਨ ਦੀ ਜਾਣਕਾਰੀ ਕਾਗਜ਼ ਦੀ ਬਜਾਏ ਇਲੈਕਟ੍ਰਾਨਿਕ ਫਾਰਮ ਦੇਣ ਲਈ ਕਿਹਾ ਜਾਵੇਗਾ।
- ਐਸਓਪੀ ਇੱਕ ਮੈਡੀਕਲ ਟੀਮ, ਜਿਸ ਵਿੱਚ ਫਿਜ਼ੀਓ ਸ਼ਾਮਲ ਹਨ, ਨੂੰ ਪੀਪੀਈ ਕਿੱਟ ਪਾਉਣ ਦੀ ਸਿਫਾਰਸ਼ ਕੀਤੀ ਗਈ ਹੈ ਜੇ ਉਹ ਖਿਡਾਰੀ ਦੇ ਨਾਲ ਸਰੀਰਕ ਸੰਪਰਕ (ਮਸਾਜ, ਸੈਸ਼ਨ ਆਦਿ ਦੇ ਲਈ) ਵਿੱਚ ਆਉਣਾ ਚਾਹੁੰਦੇ ਹਨ