ETV Bharat / sports

ਅਨੁਸ਼ਕਾ ਆਪਣੇ ਪਤੀ ਵਿਰਾਟ ਨੂੰ ਖੁਸ਼ ਕਰਨ ਲਈ ਪਹੁੰਚੀ ਸਟੇਡੀਅਮ, Cute ਤਸਵੀਰਾਂ ਹੋਈਆਂ ਵਾਇਰਲ - ਰਾਇਲ ਚੈਲੇਂਜਰਜ਼ ਬੈਂਗਲੁਰੂ

ਕਪਤਾਨ ਵਿਰਾਟ ਕੋਹਲੀ ਦੀ ਪਤਨੀ ਅਨੁਸ਼ਕਾ ਸ਼ਰਮਾ ਵੀ ਚੇਨਈ ਖਿਲਾਫ਼ ਮੈਚ ਵਿੱਚ ਆਰਸੀਬੀ ਦਾ ਸਮਰਥਨ ਕਰਨ ਲਈ ਸਟੇਡੀਅਮ ਪਹੁੰਚੀ।

ਫ਼ੋਟੋ
ਫ਼ੋਟੋ
author img

By

Published : Oct 11, 2020, 2:28 PM IST

ਦੁਬਈ: ਰਾਇਲ ਚੈਲੇਂਜਰਜ਼ ਬੈਂਗਲੁਰੂ (ਆਰਸੀਬੀ) ਦੇ ਕਪਤਾਨ ਵਿਰਾਟ ਕੋਹਲੀ ਨੇ ਚੇਨਈ ਸੁਪਰ ਕਿੰਗਜ਼ ਦੇ ਖਿਲਾਫ਼ 90 ਦੌੜਾਂ ਦੀ ਅਜੇਤੂ ਪਾਰੀ ਖੇਡੀ ਅਤੇ ਆਪਣੀ ਟੀਮ ਦੀ ਜਿੱਤ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਇਹ ਮੈਚ ਕੋਹਲੀ ਲਈ ਵੀ ਖ਼ਾਸ ਸੀ ਕਿਉਂਕਿ ਉਸ ਦੀ ਪਤਨੀ ਅਨੁਸ਼ਕਾ ਸ਼ਰਮਾ ਉਸ ਨੂੰ ਉਤਸ਼ਾਹਤ ਕਰਨ ਲਈ ਸਟੈਂਡ ਵਿੱਚ ਖੜ੍ਹੀ ਸੀ। ਦੱਸਣਯੋਗ ਹੈ ਕਿ ਕੋਹਲੀ ਪਹਿਲਾ ਕਪਤਾਨ ਬਣ ਗਿਆ ਹੈ ਜਿਸਨੇ ਸੀਐਸਕੇ ਖਿਲਾਫ਼ ਸਭ ਤੋਂ ਵੱਧ ਦੌੜਾਂ ਬਣਾਈਆਂ ਹਨ।

ਫ਼ੋਟੋ
ਫ਼ੋਟੋ

ਕੋਹਲੀ ਦੀ ਪਾਰੀ ਦੀ ਬਦੌਲਤ ਬੈਂਗਲੁਰੂ ਨੇ ਚੇਨਈ ਦੇ ਖਿਲਾਫ਼ 169/4 ਦਾ ਸਕੋਰ ਬਣਾਇਆ। ਅਨੁਸ਼ਕਾ ਦੇ ਪਤੀ ਨੂੰ ਸਟੈਂਡ ਤੋਂ ਚੀਅਰ ਕਰਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈਆਂ ਅਤੇ ਪ੍ਰਸ਼ੰਸਕਾਂ ਨੇ ਉਨ੍ਹਾਂ ਨੂੰ ਬਹੁਤ ਪਸੰਦ ਵੀ ਕੀਤਾ। ਜਦੋਂ ਕੋਹਲੀ ਨੇ ਆਪਣਾ ਅਰਧ ਸੈਂਕੜਾ ਪੂਰਾ ਕੀਤਾ, ਤਾਂ ਉਹ ਉਸ ਲਈ ਤਾੜੀਆਂ ਮਾਰ ਰਹੀ ਸੀ ਅਤੇ ਫਿਲਾਇੰਗ ਕਿਸ ਦੇ ਰਹੀ ਸੀ।

ਫ਼ੋਟੋ
ਫ਼ੋਟੋ

ਇੰਨ੍ਹਾਂ ਹੀ ਨਹੀਂ ਅਨੁਸ਼ਕਾ ਦੇ ਪਿਆਰ ਕੋਹਲੀ ਨੇ ਵੀ 50 ਦੌੜਾਂ ਬਣਦਿਆਂ ਹੀ ਮੈਦਾਨ ਤੋਂ ਆਪਣਾ ਪਿਆਰ ਦਿਖਾਇਆ। ਜ਼ਿਕਰਯੋਗ ਹੈ ਕਿ ਅਨੁਸ਼ਕਾ ਵਿਰਾਟ ਨਾਲ ਯੂਏਈ ਵੀ ਪਹੁੰਚੀ ਸੀ ਪਰ ਉਹ ਮੈਚ ਦੇਖਣ ਪਹਿਲੀ ਵਾਰ ਆਈ ਸੀ।

ਸ਼ਨੀਵਾਰ ਨੂੰ ਦੁਬਈ ਇੰਟਰਨੈਸ਼ਨਲ ਸਟੇਡੀਅਮ ਵਿੱਚ ਖੇਡੇ ਗਏ ਆਈਪੀਐਲ -13 ਮੈਚ ਵਿੱਚ ਰਾਇਲ ਚੈਲੇਂਜਰਜ਼ ਬੈਂਗਲੁਰੂ ਨੇ ਚੇਨਈ ਸੁਪਰ ਕਿੰਗਜ਼ ਨੂੰ 37 ਦੌੜਾਂ ਨਾਲ ਹਰਾਇਆ। ਬੰਗਲੌਰ ਨੇ ਪਹਿਲੀ ਪਾਰੀ ਖੇਡਦਿਆਂ 20 ਓਵਰਾਂ ਵਿੱਚ ਚਾਰ ਵਿਕਟਾਂ ਗੁਆ ਕੇ 169 ਦੌੜਾਂ ਬਣਾਈਆਂ। ਚੇਨਈ 20 ਓਵਰਾਂ ਵਿੱਚ 8 ਵਿਕਟਾਂ ਗੁਆ ਕੇ ਸਿਰਫ਼ 132 ਦੌੜਾਂ ਹੀ ਬਣਾ ਸਕੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.