ETV Bharat / sports

ਛੋਟੀਆਂ ਗੇਂਦਾਂ ਉੱਤੇ ਭਾਰਤੀ ਬੱਲੇਬਾਜ਼ ਫ਼ੈਸਲਾ ਨਹੀ ਕਰ ਪਾ ਰਹੇ ਸਨ: ਜੈਮੀਸਨ

author img

By

Published : Mar 1, 2020, 1:42 AM IST

ਨਿਊਜ਼ੀਲੈਂਡ ਦੇ ਤੇਜ਼ ਗੇਂਦਬਾਜ਼ ਕਾਇਲ ਜੈਮੀਸਨ ਦਾ ਕਹਿਣਾ ਹੈ ਕਿ ਭਾਰਤੀ ਬੱਲੇਬਾਜ਼ ਛੋਟੀ ਗੇਂਦਾਂ ਦੇ ਖ਼ਿਲਾਫ਼ ਸ਼ਾਇਦ ਫ਼ੈਸਲਾ ਨਹੀਂ ਲੈ ਪਾ ਰਹੇ ਸਨ ਤੇ ਇਸ ਲਈ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।

kyle jamieson
ਫ਼ੋਟੋ

ਨਵੀਂ ਦਿੱਲੀ: ਨਿਊਜ਼ੀਲੈਂਡ ਨੇ ਹੇਗਲੇ ਓਵਲ ਮੈਦਾਨ ਉੱਤੇ ਖੇਡੇ ਜਾ ਰਹੇ ਦੂਸਰੇ ਟੈਸਟ ਮੈਚ ਦੇ ਪਹਿਲੇ ਹੀ ਦਿਨ ਹੀ ਭਾਰਤ ਨੂੰ 242 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਜੈਮੀਸਨ ਨੇ ਭਾਰਤ ਦੇ 5 ਬੱਲੇਬਾਜ਼ਾ ਨੂੰ ਪੈਵੇਲੀਅਨ ਦੀ ਰਾਹ ਦਿਖਾਈ।

ਕਾਇਲ ਜੈਮੀਸਨ ਦਾ ਇਹ ਦੂਸਰਾ ਮੈਚ ਹੈ ਤੇ ਉਹ ਪਹਿਲੀ ਵਾਰ 5 ਵਿਕੇਟਾਂ ਲੈਣ ਵਿੱਚ ਸਫ਼ਲ ਰਹੇ ਹਨ। ਉਨ੍ਹਾਂ ਨੇ ਪ੍ਰਿਥਵੀ ਸ਼ਾਅ ( 54), ਚੇਤੇਸ਼ਵਰ ਪੁਜਾਰਾ (54), ਰਿਸ਼ਭ ਪੰਤ (12), ਰਵਿੰਦਰ ਜਡੇਜਾ (9) ਤੇ ਉਮੇਸ਼ ਯਾਦਵ (0) ਦੀਆਂ ਵਿਕਟਾਂ ਲਈਆਂ।

kyle jamieson
ਫ਼ੋਟੋ

ਦਿਨ ਦਾ ਮੈਚ ਖ਼ਤਮ ਹੋਣ ਤੋਂ ਬਾਦ ਜੈਮੀਸਨ ਨੇ ਕਿਹਾ,"ਵੈਲਿੰਗਟਨ ਵਿੱਚ ਪਿਚ ਜਿਵੇਂ ਖੇਡ ਰਹੀ ਸੀ ਉਸੇਂ ਤਰ੍ਹਾਂ ਇਸ ਮੈਦਾਨ ਉੱਤੇ ਨਹੀਣ ਹੋ ਰਿਹਾ। ਅਸੀਂ ਲੰਮੇਂ ਸਮੇਂ ਤੱਕ ਉੱਥੇ ਰਹਿਣਾ ਪਿਆ। ਗੇਂਦ ਫਿਰ ਵੀ ਥੋੜ੍ਹੀ ਬਹੁਤ ਹਿਲ ਰਹੀ ਸੀ। ਭਾਰਤੀ ਬੱਲੇਬਾਜ਼ਾਂ ਨੇ ਵੈਲਿੰਗਟਨ ਵਿੱਚ ਜਿਨ੍ਹੇਂ ਸ਼ਾਟ ਖੇਡੇ ਸਨ, ਉਸ ਤੋਂ ਕਈ ਗੁਣਾ ਜ਼ਿਆਦਾ ਇੱਥੇ ਖੇਡੇ।"

ਛੋਟੀ ਗੇਂਦ ਉੱਤੇ ਫ਼ੈਸਲਾ ਨਹੀਂ ਕਰ ਸਕੇ।

ਗੇਂਦਬਾਜ਼ ਨੇ ਕਿਹਾ,"ਪਿਚ ਨੇ ਸ਼ਾਇਦ ਉਨ੍ਹਾਂ ਨੂੰ ਇਸ ਦੀ ਮਨਜ਼ੂਰੀ ਦਿੱਤੀ, ਪਰ ਮੈਨੂੰ ਲਗਦਾ ਹੈ ਕਿ ਉਨ੍ਹਾਂ ਦੇ ਬੱਲੇਬਾਜ਼ ਛੋਟੀ ਗੇਂਦਾਂ ਨੂੰ ਲੈ ਕੇ ਫ਼ੈਸਲਾ ਨਹੀਂ ਲੈ ਪਾ ਰਹੇ ਸਨ, ਕਿ ਕੀ ਕਰਨਾ ਹੈ।"

ਉਨ੍ਹਾਂ ਕਿਹਾ," ਤੁਸੀਂ ਟਾਸ ਜਿੱਤਦੇ ਹੋ, ਗੇਂਦਬਾਜ਼ੀ ਕਰਦੇ ਹੋ ਤੇ ਵਿਰੋਧੀ ਟੀਮ ਨੂੰ ਚੰਗੀ ਤਰ੍ਹਾਂ ਨਾਲ ਸਮੇਟ ਦਿੰਦੇ ਹੋਂ। ਇੱਕ ਗੇਂਦਬਾਜ਼ੀ ਇਕਾਈ ਦੇ ਤੌਰ ਉੱਤੇ ਅਸੀਂ ਪਹਿਲੇ ਟੈਸਟ ਵਿੱਚ ਸ਼ਾਨਦਾਰ ਖੇਡੇ ਸੀ। ਅਸੀਂ ਇੱਥੇ ਵੀ ਚੰਗਾ ਕਰ ਰਹੇ ਹਾਂ। ਅਸੀਂ ਆਪਣੀ ਰਣਨੀਤੀ ਨੂੰ ਲੈ ਕੇ ਸਾਫ਼ ਹਾਂ।"

ETV Bharat Logo

Copyright © 2024 Ushodaya Enterprises Pvt. Ltd., All Rights Reserved.