ਨਵੀਂ ਦਿੱਲੀ: ਭਾਰਤੀ ਮਹਿਲਾ ਕ੍ਰਿਕੇਟ ਟੀਮ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦਿਆਂ ਹੋਇਆਂ ਪ੍ਰੋਵਿੰਸ ਸਟੇਡੀਅਮ ਵਿੱਚ ਖੇਡੇ ਗਏ ਪੰਜਵੇਂ ਅਤੇ ਆਖ਼ਰੀ ਟੀ-20 ਮੈਚ ਵਿੱਚ ਮੇਜ਼ਬਾਨ ਟੀਮ ਵੈਸਟਇੰਡੀਜ਼ ਨੂੰ 61 ਦੌੜਾ ਨਾਲ ਹਰਾ ਕੇ ਪੰਜ ਮੈਚਾਂ ਦੀ ਲੜੀ ਵਿੱਚ 5-0 ਨਾਲ ਕਲੀਨ ਸਵੀਪ ਜਿੱਤ ਹਾਸਲ ਕਰ ਲਈ। ਭਾਰਤੀ ਟੀਮ ਇੱਕ ਰੋਜ਼ਾ ਲੜੀ ਵੀ 2-1 ਨਾਲ ਆਪਣੇ ਨਾਂਅ ਕਰ ਚੁੱਕੀ ਹੈ।
ਭਾਰਤੀ ਟੀਮ ਨੇ ਟਾਸ ਜਿੱਤੇ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਤਿੰਨ ਟਿਕਟਾਂ ਦੇ ਨੁਕਸਾਨ ਤੇ 134 ਦੌੜਾਂ ਬਣਾਈਆਂ। ਇਸ ਤੋਂ ਬਾਅਦ ਗੇਂਦਬਾਜ਼ੀ ਕਰਦੇ ਹੋਏ ਵੈਸਟਿੰਡੀਜ਼ ਦੀ ਟੀਮ ਨੂੰ 71 ਦੌੜਾਂ ਤੇ ਹੀ ਰੋਕ ਦਿੱਤਾ।
ਮੇਜ਼ਬਾਨ ਟੀਮ ਵੱਲੋਂ ਕਿਸ਼ੋਨਾ ਨਾਇਟ ਨੇ 22 ਅਤੇ ਸ਼ੈਮਾਨੇ ਨੇ 19 ਦੌੜਾਂ ਦੀ ਹਿੱਸੇਦਾਰੀ ਪਾਈ। ਬਾਕੀ ਦੇ ਬੱਲੇਬਾਜ਼ ਤਾਂ ਦੋ ਅੰਕਾਂ ਵਾਲੀ ਲਾਇਨ ਨੂੰ ਹੀ ਟੱਚ ਨਾ ਕਰ ਸਕੇ।
ਭਾਰਤੀ ਟੀਮ ਦੀ ਗੇਂਦਬਾਜ਼ ਅਨੁਜਾ ਪਾਟੀਲ ਨੇ ਦੋ ਵਿਕਟਾ ਹਾਸਿਲ ਕੀਤੀ ਜਦੋਂ ਕਿ ਰਾਧਾ ਯਾਦਵ, ਪੂਨਮ ਯਾਦਵ, ਪੂਜਾ ਵਸਤਰਾਕਾਰ ਅਤੇ ਹਰਲੀਨ ਦਿਓਲ ਨੂੰ ਇੱਕ-ਇੱਕ ਵਿਕਟ ਹਾਸਲ ਹੋਇਆ।