ਨਵੀਂ ਦਿੱਲੀ: ਭਾਰਤ ਤੇ ਸ਼੍ਰੀਲੰਕਾ ਵਿਚਕਾਰ ਸ਼ੁੱਕਰਵਾਰ ਨੂੰ ਮਹਾਰਾਸ਼ਟਰ ਕ੍ਰਿਕੇਟ ਐਸੋਸੀਏਸ਼ਨ ਸਟੇਡੀਅਮ 'ਚ ਤੀਜੇ ਤੇ ਆਖਰੀ ਟੀ-20 ਮੈਚ ਹੋਵੇਗਾ। ਭਾਰਤ ਨੇ ਇੱਕ ਜਿੱਤ ਹਾਸਲ ਕਰਕੇ ਸੀਰੀਜ਼ 'ਚ 1-0 ਦੀ ਬੜ੍ਹਤ ਹਾਸਲ ਕਰ ਲਈ ਹੈ। ਇਸ ਮੈਚ ਨੂੰ ਜਿੱਤ ਕੇ ਮੇਜ਼ਬਾਨ ਟੀਮ ਇਸ ਨੂੰ ਆਪਣੀ ਸਾਲ ਦੀ ਪਹਿਲੀ ਸੀਰੀਜ਼ 'ਚ ਬਦਲਣ ਦੀ ਕੋਸ਼ਿਸ਼ ਕਰੇਗਾ, ਜਦਕਿ ਸ਼੍ਰੀਲੰਕਾ ਬਰਾਬਰੀ ਦੀ ਇੱਛਾ ਨਾਲ ਮੈਦਾਨ 'ਚ ਉੱਤਰੇਗਾ।
ਹੋਰ ਪੜ੍ਹੋ: ਭਾਰਤੀ ਚੁਣੌਤੀ ਦੇ ਲਈ ਪੂਰੀ ਤਰ੍ਹਾਂ ਤਿਆਰ ਆਸਟ੍ਰੇਲੀਆ: ਵਾਰਨਰ
ਦੂਜੇ ਮੈਚ 'ਚ ਜਿੱਥੇ ਭਾਰਤ ਲਈ ਸਭ ਵਧੀਆ ਸੀ, ਉੱਥੇ ਸ਼੍ਰੀਲੰਕਾ ਨੂੰ ਹਰ ਪਾਸੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਭਾਰਤੀ ਗੇਂਦਬਾਜ਼ਾਂ ਨੇ ਸ਼੍ਰੀਲੰਕਾ ਨੂੰ ਵੱਡਾ ਸਕੋਰ ਬਣਾਉਣ ਤੋਂ ਰੋਕਿਆ, ਜਿਸ 'ਚ ਨਵਦੀਪ ਸੈਣੀ ਅਤੇ ਸ਼ਾਰਦੂਲ ਠਾਕੁਰ ਨੇ ਅਹਿਮ ਭੂਮਿਕਾ ਨਿਭਾਈ।
ਬੁਮਰਾਹ ਲਈ ਇਹ ਸੀਰੀਜ਼ ਕਾਫ਼ੀ ਜ਼ਰੂਰੀ ਹੈ ਕਿਉਂਕਿ ਉਹ ਨਿਊਜ਼ੀਲੈਂਡ ਦੌਰੇ 'ਤੇ ਜਾਣ ਤੋਂ ਪਹਿਲਾਂ ਆਪਣੀ ਪੁਰਾਣੇ ਫਾਰਮ ਨੂੰ ਮੁੜ ਹਾਸਲ ਕਰਨਾ ਚਾਹੁੰਦਾ ਹੈ। ਪਿਛਲੇ ਮੈਚ 'ਚ ਵੀ ਬੁਮਰਾਹ ਪੁਰਾਣੇ ਫਾਰਮ 'ਚ ਵਾਪਸੀ ਦੀ ਕੋਸ਼ਿਸ਼ ਕਰੇਗਾ।
ਹੋਰ ਪੜ੍ਹੋ: ਆਸਟ੍ਰੇਲੀਆਈ ਓਪਨ ਵਿੱਚ 10 ਭਾਰਤੀ ਬੱਚਿਆਂ ਨੂੰ ਮਿਲੀ ਵੱਡੀ ਜ਼ਿੰਮੇਵਾਰੀ
ਉਧਰ, ਸ਼੍ਰੀਲੰਕਾ ਬਾਰੇ ਜੇ ਗੱਲ ਕੀਤੀ ਜਾਵੇ ਤਾਂ ਉਸ ਦਾ ਪ੍ਰਦਰਸ਼ਨ ਚੰਗਾ ਨਹੀਂ ਸੀ।, ਇਹ ਉਸ ਦੇ ਨਵੇਂ ਕੋਚ ਮਿਕੀ ਆਰਥਰ ਦੇ ਬਿਆਨਾਂ ਤੋਂ ਪਤਾ ਚਲਦਾ ਹੈ। ਕੋਚ ਆਪਣੇ ਬੱਲੇਬਾਜ਼ਾਂ ਤੋਂ ਕਾਫ਼ੀ ਨਾਰਾਜ਼ ਸੀ। ਉਸ ਨੇ ਕਿਹਾ ਸੀ ਕਿ ਬੱਲੇਬਾਜ਼ਾਂ ਲਈ ਆਪਣੀ ਸਟ੍ਰਾਇਕ ਰੋਟੇਟ ਨਾ ਕਰਨਾ ਨੁਕਸਾਨਦੇਹ ਹੈ। ਮੈਚ ਦੇ ਦਿਨ ਇਹ ਪਤਾ ਚੱਲ ਜਾਵੇਗਾ ਕਿ ਬੱਲੇਬਾਜ਼ ਕੋਚ ਦੀ ਗੱਲਬਾਤ ਨੂੰ ਕਿੰਨਾ ਕੁ ਅਮਲ ਕਰਦੇ ਹਨ।