ਕਟਕ: ਵੈਸਟਇੰਡੀਜ਼ ਨੇ ਕਪਤਾਨ ਕਾਇਰਨ ਪੋਲਾਰਡ ਦੀ 74 ਦੌੜਾਂ ਦੀ ਨਾਬਾਦ ਪਾਰੀ ਅਤੇ ਨਿਕੋਲਸ ਪੂਰਨ ਦੀ 89 ਦੌੜਾਂ ਦੀ ਸ਼ਾਨਦਾਰ ਪਾਰੀ ਦੀ ਬਦੌਲਤ ਭਾਰਤ ਨੂੰ 316 ਦੌੜਾਂ ਦਾ ਟੀਚਾ ਦਿੱਤਾ। ਭਾਰਤ ਵੱਲੋਂ ਨਵਦੀਪ ਸੈਣੀ ਨੇ 2 ਵਿਕਟਾਂ ਲਈਆਂ।
ਇਸ ਤੋਂ ਪਹਿਲਾਂ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਤੀਜੇ ਵਨਡੇਅ ਵਿੱਚ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਦੋਵੇਂ ਟੀਮਾਂ ਸੀਰੀਜ਼ ਵਿਚ 1-1 ਨਾਲ ਬਰਾਬਰੀ 'ਤੇ ਹਨ ਅਤੇ ਜੋ ਟੀਮ ਇਸ ਮੈਚ ਵਿਚ ਜਿੱਤੇਗੀ, ਉਹ ਸੀਰੀਜ਼ ਨੂੰ ਆਪਣੇ ਨਾਂਅ ਕਰੇਗੀ।
ਦੀਪਕ ਚਾਹਰ ਦੀ ਥਾਂ 'ਤੇ ਭਾਰਤ ਦੇ ਤੇਜ਼ ਗੇਂਦਬਾਜ਼ ਨਵਦੀਪ ਸੈਣੀ ਨੂੰ ਇਸ ਮੈਚ ਦੇ ਪਲੇਇੰਗ ਇਲੈਵਨ ਵਿੱਚ ਸ਼ਾਮਲ ਕੀਤਾ ਗਿਆ ਹੈ। ਨਵਦੀਪ ਨੇ ਇਸ ਮੈਚ ਨਾਲ ਆਪਣਾ ਵਨਡੇ ਡੈਬਿਊ ਕੀਤਾ ਹੈ। ਵੈਸਟਇੰਡੀਜ਼ ਨੇ ਇਸ ਮੈਚ ਵਿੱਚ ਟੀਮ ਵਿੱਚ ਕੋਈ ਬਦਲਾਅ ਨਹੀਂ ਕੀਤਾ ਹੈ।
ਇਹ ਵੀ ਪੜ੍ਹੋ: Cuttack ODI : ਵਿੰਡੀਜ਼ ਵਿਰੁੱਧ ਲਗਾਤਾਰ 10ਵੀਂ ਲੜੀ ਜਿੱਤਣਾ ਚਾਹੇਗਾ ਭਾਰਤ