ਮੁਹਾਲੀ: ਭਾਰਤ ਅਤੇ ਦੱਖਣੀ ਅਫ਼ਰੀਕਾ ਵਿਚਾਲੇ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਦਾ ਪਹਿਲਾ ਮੁਕਾਬਲਾ ਧਰਮਸ਼ਾਲਾ ਵਿੱਚ ਬਾਰਿਸ਼ ਕਾਰਨ ਰੱਦ ਹੋਣ ਤੋਂ ਬਾਅਦ ਅੱਜ ਸੀਰੀਜ਼ ਦਾ ਦੂਜਾ ਮੈਚ ਮੁਹਾਲੀ ਵਿੱਚ ਖੇਡਿਆ ਜਾਵੇਗਾ।
ਭਾਰਤ ਅਤੇ ਦੱਖਣੀ ਅਫ਼ਰੀਕਾ ਵਿਚਾਲੇ ਇਹ ਮੈਚ ਮੁਹਾਲੀ ਦੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ ਵਿੱਚ ਹੋਵੇਗਾ। ਮੌਸਮ ਵਿਭਾਗ ਦੀ ਭਵਿੱਖਬਾਣੀ ਮੁਤਾਬਕ ਮੁਹਾਲੀ ਵਿੱਚ ਅੱਜ ਮੌਸਮ ਦੇ ਸਾਫ਼ ਰਹਿਣ ਦੀ ਸੰਭਾਵਨਾ ਹੈ। ਦੱਸਣਯੋਗ ਹੈ ਕਿ ਧਰਮਸ਼ਾਲਾ ਸਟੇਡਿਅਮ ਵਿੱਚ ਟੀ-20 ਸੀਰੀਜ਼ ਦਾ ਪਹਿਲਾ ਮੁਕਾਬਲਾ ਖੇਡਿਆ ਜਾਣਾ ਸੀ ਪਰ ਉਸ ਦੌਰਾਨ ਹੋਈ ਬਾਰਿਸ਼ ਕਾਰਨ ਮੈਚ ਰੱਦ ਕਰਨਾ ਪਿਆ ਸੀ। ਸੀਰੀਜ਼ ਦੇ ਪਹਿਲੇ ਮੈਚ ਵਿੱਚ ਟਾਸ ਵੀ ਨਹੀਂ ਹੋ ਸਕਿਆ ਸੀ।
ਟਿਕਟਾਂ ਦੇ ਪੈਸੇ ਹੋਣਗੇ ਵਾਪਸ
ਧਰਮਸ਼ਾਲਾ ਵਿੱਚ ਭਾਰਤ ਅਤੇ ਦੱਖਣੀ ਅਫ਼ਰੀਕਾ ਵਿਚਾਲੇ ਮੈਚ ਮੀਂਹ ਕਾਰਨ ਰੱਦ ਕੀਤੇ ਜਾਣ ਤੋਂ ਬਾਅਦ ਮੰਗਲਵਾਰ ਨੂੰ ਹਿਮਾਚਲ ਪ੍ਰਦੇਸ਼ ਕ੍ਰਿਕਟ ਸੰਘ ਨੇ ਐਲਾਨ ਕੀਤਾ ਹੈ ਕਿ ਮੈਚ ਦੀਆਂ ਟਿਕਟਾਂ ਦੇ ਪੈਸੇ ਵੀਰਵਾਰ ਤੋਂ ਵਾਪਸ ਕਰਨੇ ਸ਼ੁਰੂ ਕਰ ਦਿੱਤੇ ਜਾਣਗੇ। ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ ਜਿਨ੍ਹਾਂ ਦਰਸ਼ਕਾਂ ਨੇ ਸਟੇਡੀਅਮ ਦੇ ਬਾਕਸ ਆਫ਼ਿਸ ਤੋਂ ਟਿਕਟਾਂ ਖਰੀਦੀਆਂ ਸਨ ਉਨ੍ਹਾਂ ਦੇ ਪੈਸੇ ਵੀ ਐਤਵਾਰ ਤੱਕ ਵਾਪਸ ਕਰ ਦਿੱਤੇ ਜਾਣਗੇ।
ਟੀਮ ਇਸ ਤਰਾਂ ਹੈ:
ਭਾਰਤ: ਵਿਰਾਟ ਕੋਹਲੀ (ਕਪਤਾਨ), ਰੋਹਿਤ ਸ਼ਰਮਾ, ਸ਼ਿਖਰ ਧਵਨ, ਸ਼੍ਰੇਅਸ, ਰਿਸ਼ਭ ਪੰਤ, ਹਾਰਦਿਕ ਪੰਡਯਾ, ਰਵਿੰਦਰ ਜਡੇਜਾ, ਰਾਹੁਲ ਚਾਹਰ, ਨਵਦੀਪ ਸੈਨੀ, ਦੀਪਕ ਚਾਹਰ।
ਦੱਖਣੀ ਅਫਰੀਕਾ: ਕਵਿੰਟਨ ਡੀਕਾਕ (ਕਪਤਾਨ), ਰੀਜਾ ਹੈਂਡ੍ਰਿਰਕਸ, ਰਾਸੀ ਵੈਨ ਡੇਰ ਡੂਸ਼ਨ, ਟੇਮਬਾ ਬਾਵੁਮਾ, ਡੇਵਿਡ ਮਿਲਰਸ ਐਂਡਿਲੇ, ਡਵਾਈਨ ਪ੍ਰੀਟੋਰੀਅਸ, ਕੈਗਿਸੋ ਰਬਾਡਾ, ਬੇਯੂਰਨ ਹੇਂਡ੍ਰਿਕ, ਜੂਨੀਅਰ ਡਾਲਾ, ਤਬਰੇਜ ਸ਼ਮਸੀ।