ਕ੍ਰਾਈਸਟਚਰਚ: ਭਾਰਤ ਅਤੇ ਨਿਊਜ਼ੀਲੈਂਡ ਵਿਚਕਾਰ ਖੇਡੇ ਜਾ ਰਹੇ ਦੂਜੇ ਟੈਸਟ ਵਿੱਚ ਨਿਊਜ਼ੀਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਦਾ ਫੈਸਲਾ ਕੀਤਾ। ਭਾਰਤ ਦੀ ਸ਼ੁਰੂਆਤ ਕੁੱਝ ਖ਼ਾਸ ਨਹੀਂ ਰਹੀ। ਲੰਚ ਤੱਕ ਭਾਰਤ ਨੇ 2 ਵਿਕਟਾਂ ਗੁਆ ਕੇ 85 ਦੌੜਾਂ ਬਣਾਈਆਂ। ਦੁਪਹਿਰ ਦੇ ਖਾਣੇ ਤੋਂ ਬਾਅਦ ਵੀ ਵਿਕਟਾਂ ਡਿੱਗਣ ਦਾ ਸਿਲਸਿਲਾ ਜਾਰੀ ਰਿਹਾ ਅਤੇ ਭਾਰਤ ਨੇ ਜਲਦੀ ਹੀ 2 ਵਿਕਟਾਂ ਹੋਰ ਗੁਆ ਲਈਆਂ।
ਭਾਰਤ ਵੱਲੋਂ ਮੈਦਾਨ 'ਤੇ ਉੱਤਰੇ ਸਲਾਮੀ ਬੱਲੇਬਾਜ਼ ਪ੍ਰਿਥਵੀ ਸ਼ਾਹ ਨੇ ਭਾਰਤ ਨੂੰ ਚੰਗੀ ਸ਼ੁਰੂਆਤ ਦਿੱਤੀ ਅਤੇ ਅਰਧ ਸੈਂਕੜਾ ਜੜਿਆ। 54 ਦੇ ਸਕੋਰ 'ਤੇ ਜੈਮੀਸਨ ਨੇ ਪ੍ਰਿਥਵੀ ਨੂੰ ਆਉਟ ਕੀਤਾ।
ਇਹ ਵੀ ਪੜ੍ਹੋ: ਨੈਸ਼ਨਲ ਬਾਸਕਟਬਾਲ ਐਸੋਸੀਏਸ਼ਨ ਨੇ ਭਾਰਤ ਦੇ ਅੰਦਰ ਲਾਂਚ ਕੀਤੀ ਪਹਿਲੀ ਲੀਗ
ਭਾਰਤ ਦੇ ਬਾਕੀ ਬੱਲੇਬਾਜ਼ ਅਜੇ ਤੱਕ ਕੁੱਝ ਖ਼ਾਸ ਨਹੀਂ ਕਰ ਸਕੇ। ਓਪਨਰ ਮਯੰਕ ਅਗਰਵਾਲ 7 ਦੌੜਾਂ ਬਣਾ ਕੇ ਹੀ ਬੋਲਟ ਦਾ ਸ਼ਿਕਾਰ ਹੋ ਗਏ। ਇਸ ਤੋਂ ਬਾਅਦ ਭਾਰਤੀ ਕਪਤਾਨ ਵਿਰਾਟ ਕੋਹਲੀ(3) ਅਤੇ ਪੁਜਾਰਾ(7) ਜ਼ਿਆਦਾ ਦੇਰ ਤੱਕ ਕ੍ਰੀਜ਼ 'ਤੇ ਟਿਕ ਨਹੀਂ ਸਕੇ।
ਪਹਿਲੇ ਮੈਚ ਵਿੱਚ ਬੁਰੀ ਤਰ੍ਹਾਂ ਹਾਰ ਤੋਂ ਬਾਅਦ ਦੂਜੇ ਮੈਚ ਵਿੱਚ ਵੀ ਭਾਰਤ ਦੀ ਸ਼ੁਰੂਆਤ ਚੰਗੀ ਨਹੀਂ ਰਹੀ। ਹੁਣ ਦੇਖਣਾ ਹੋਵੇਗਾ ਕਿ ਭਾਰਤ ਟੈਸਟ ਲੜੀ ਵਿੱਚ ਕਲੀਨ ਸਵੀਪ ਹੋਣ ਤੋਂ ਬੱਚਦਾ ਹੈ ਜਾਂ ਨਹੀਂ।