ਨਵੀਂ ਦਿੱਲੀ : ਪਿਛਲੇ 4 ਮੈਚਾਂ ਵਿੱਚ ਵਿਸ਼ਵ ਕੱਪ ਲਈ ਟੀਮ ਜੋੜ ਦੇ ਸਮੀਕਰਣ ਬਣਨ ਦੀ ਬਜਾਇ ਵਿਗੜਣ ਤੋਂ ਬਾਅਦ ਹੁਣ ਭਾਰਤੀ ਟੀਮ ਆਸਟ੍ਰੇਲੀਆ ਵਿਰੁੱਧ ਅੱਜ ਹੋਣ ਵਾਲੇ 5ਵੇਂ ਅਤੇ ਆਖ਼ਰੀ ਮੈਚ ਵਿੱਚ ਲੜੀ ਜਿੱਤਣ ਦੇ ਮਕਸਦ ਨਾਲ ਫ਼ਿਰੋਜ਼ ਸ਼ਾਹ ਕੋਟਲਾ ਮੈਦਾਨ 'ਤੇ ਉਤਰੇਗੀ।ਵਿਸ਼ਵ ਕੱਪ ਦੀ ਸ਼ੁਰੂਆਤ ਤੋਂ ਪਹਿਲਾ ਭਾਰਤ ਆਸਟ੍ਰੇਲੀਆ ਵਿਰੁੱਧ ਅੱਜ ਆਖ਼ਰੀ ਮੈਚ ਖੇਡੇਗਾ। ਇਸ ਲੜੀ ਵਿੱਚ ਦੋਵੇਂ ਟੀਮਾਂ 2-2 ਦੀ ਬਰਾਬਰੀ 'ਤੇ ਹਨ। ਇਸ ਮੌਕੇ ਫ਼ੈਸਲਾਕੁੰਨ ਮੈਚ ਵਿੱਚ ਭਾਰਤੀ ਟੀਮ ਦੀਆਂ ਨਜ਼ਰਾਂ ਵਿਸ਼ਵ ਕੱਪ ਦੀ ਤਿਆਰੀ ਕਰਨ ਤੋਂ ਜ਼ਿਆਦਾ ਲੜੀ ਜਿੱਤਣ 'ਤੇ ਹੋਣਗੀਆਂ।
ਟੀਮਾਂ ਇਸ ਪ੍ਰਕਾਰ ਹਨ
ਭਾਰਤ—ਵਿਰਾਟ ਕੋਹਲੀ (ਕਪਤਾਨ), ਸ਼ਿਖਰ ਧਵਨ, ਰੋਹਿਤ ਸ਼ਰਮਾ, ਅੰਬਾਤੀ ਰਾਇਡੂ, ਕੇਦਾਰ ਜਾਧਵ, ਵਿਜੇ ਸ਼ੰਕਰ, ਕੁਲਦੀਪ ਯਾਦਵ, ਜਸਪ੍ਰੀਤ ਬੁਮਰਾਹ, ਮੁਹੰਮਦ ਸ਼ੰਮੀ, ਰਵਿੰਦਰ ਜਡੇਜਾ, ਯੁਜਵੇਂਦਰ ਚਾਹਲ, ਭੁਵਨੇਸ਼ਵਰ ਕੁਮਾਰ, ਰਿਸ਼ਭ ਪੰਤ।
ਆਸਟ੍ਰੇਲੀਆ- ਆਰੋਨ ਫਿੰਚ (ਕਪਤਾਨ), ਉਸਮਾਨ ਖਵਾਜਾ, ਪੀਟਰ ਹੈਂਡਸਕੌਂਬ, ਸ਼ਾਨ ਮਾਰਸ਼, ਗਲੇਨ ਮੈਕਸਵੈੱਲ, ਮਾਰਕਸ ਸਟੋਇੰਸ, ਐਸ਼ਟਨ ਟਰਨਰ, ਜੌਏ ਰਿਚਰਡਸਨ, ਐਡਮ ਜ਼ਾਂਪਾ, ਐਂਡ੍ਰਿਊ ਟਾਏ, ਪੈਟ ਕਮਿੰਸ, ਨਾਥਨ ਕਾਲਟਰ ਨਾਇਲ, ਐਲੇਕਸ ਕਾਰੇ, ਨਾਥਨ ਲਿਓਨ, ਜੇਸਨ ਬਹਿਰਨਡ੍ਰੌਫ।