ਹੈਦਰਾਬਾਦ: ਆਲਰਾਊਂਡਰ ਹਾਰਦਿਕ ਪਾਂਡਿਆ ਪਿਛਲੇ ਸਾਲ ਤੋਂ ਆਪਣੀ ਪਿੱਠ ਦੀ ਸੱਟ ਕਾਰਨ ਟੀਮ ਇੰਡੀਆ ਤੋਂ ਬਾਹਰ ਹੈ। ਉਸ ਨੇ ਆਪਣੀ ਪਿੱਠ ਦੀ ਸਰਜਰੀ ਕਰਵਾਈ ਜੋ ਸਫਲ ਰਹੀ। 21 ਦਿਨਾਂ ਦੀ ਤਾਲਾਬੰਦੀ ਦੌਰਾਨ, ਪਾਂਡਿਆ ਆਪਣੇ ਆਪ ਨੂੰ ਤੰਦਰੁਸਤ ਰੱਖਣ ਲਈ ਆਪਣੇ ਘਰ ਵਿੱਚ ਹੀ ਪਸੀਨਾ ਬਹਾ ਰਿਹਾ ਹੈ।
-
Quaran-training 😉 Don't forget about your personal fitness during the quarantine. Stay fit, stay healthy ✌🏾😁#CrushQuarantine #Fitness #HomeWorkout #Training pic.twitter.com/j5ZdnuGtcd
— hardik pandya (@hardikpandya7) March 31, 2020 " class="align-text-top noRightClick twitterSection" data="
">Quaran-training 😉 Don't forget about your personal fitness during the quarantine. Stay fit, stay healthy ✌🏾😁#CrushQuarantine #Fitness #HomeWorkout #Training pic.twitter.com/j5ZdnuGtcd
— hardik pandya (@hardikpandya7) March 31, 2020Quaran-training 😉 Don't forget about your personal fitness during the quarantine. Stay fit, stay healthy ✌🏾😁#CrushQuarantine #Fitness #HomeWorkout #Training pic.twitter.com/j5ZdnuGtcd
— hardik pandya (@hardikpandya7) March 31, 2020
ਕੋਵੀਡ-19 ਮਹਾਮਾਰੀ ਨੇ ਹਰ ਖਿਡਾਰੀ ਨੂੰ ਘਰ ਦੇ ਅੰਦਰ ਰਹਿਣ ਲਈ ਮਜਬੂਰ ਕਰ ਦਿੱਤਾ ਹੈ। ਹਾਰਦਿਕ ਦੀ ਆਈਪੀਐਲ ਫਰੈਂਚਾਇਜ਼ੀ ਮੁੰਬਈ ਇੰਡੀਅਨਜ਼ ਨੇ ਸ਼ਨੀਵਾਰ ਨੂੰ ਸਟਾਰ ਆਲਰਾਊਂਡਰ ਦੀ ਇੱਕ ਵੀਡੀਓ ਟਵੀਟ ਕਰਕੇ ਲਿਖਿਆ: “ਹਾਰਦਿਕ ਪਾਂਡਿਆ ਲਈ, ਕੋਈ ਆਰਾਮ ਦਾ ਦਿਨ ਨਹੀਂ ਹੈ।”
ਵੀਡੀਓ 'ਚ ਹਾਰਦਿਕ ਮੋਢੇ ਅਤੇ ਲੱਤਾਂ ਦੀ ਕਸਰਤ ਕਰਦੇ ਦਿਖਾਈ ਦੇ ਰਹੇ ਹਨ। ਪਾਂਡਿਆ ਨੇ ਟਵੀਟ ਕਰਕੇ ਲਿਖਿਆ, "ਕੁਆਰਨ-ਟ੍ਰੇਨਿੰਗ। ਕੁਆਰੰਟੀਨ ਵਿੱਚ ਆਪਣੀ ਤੰਦਰੁਸਤੀ ਨੂੰ ਨਾ ਭੁੱਲੋ। ਤੰਦਰੁਸਤ ਰਹੋ, ਸਿਹਤਮੰਦ ਰਹੋ।"
ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਅਕਤੂਬਰ-ਨਵੰਬਰ ਦੇ ਮਹੀਨਿਆਂ ਵਿੱਚ ਆਈਪੀਐਲ ਦੀ ਮੇਜ਼ਬਾਨੀ ਦੇ ਵਿਕਲਪ 'ਤੇ ਨਜ਼ਰ ਮਾਰ ਰਿਹਾ ਹੈ ਕਿਉਂਕਿ ਟੂਰਨਾਮੈਂਟ ਅਜੇ ਨਹੀਂ ਹੋ ਸਕਦਾ ਪਰ ਇਹ ਕਦਮ ਉਦੋਂ ਹੀ ਸੰਭਵ ਹੋ ਸਕਦਾ ਹੈ ਜੇਕਰ ਆਈਸੀਸੀ ਟੀ-20 ਵਿਸ਼ਵ ਕੱਪ ਮੁਲਤਵੀ ਕਰਨ ਦਾ ਫੈਸਲਾ ਕਰੇ।