ਹੈਦਰਾਬਾਦ : ਵੱਡੇ-ਵੱਡੇ ਬੱਲੇਬਾਜ਼ਾਂ ਨੂੰ ਆਪਣੀ ਗੁਗਲੀ ਵਿੱਚ ਫ਼ਸਾ ਕੇ ਆਉਟ ਕਰਨ ਵਾਲੇ ਭਾਰਤੀ ਗੇਂਦਬਾਜ਼ ਹਰਭਜਨ ਸਿੰਘ ਅੱਜਕੱਲ੍ਹ ਗੋਲਫ਼ ਖੇਡ ਰਹੇ ਹਨ।
ਹਰਭਜਨ ਨੇ ਹਾਲ ਹੀ ਵਿੱਚ ਗੋਲਫ਼ ਖੇਡਦੇ ਹੋਏ ਇੱਕ ਫ਼ੋਟੋ ਸਾਂਝੇ ਕੀਤੀ ਜਿਸ ਬਾਰੇ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਉਨ੍ਹਾਂ ਦਾ ਮਜ਼ਾਕ ਉੜਾਇਆ।
ਹਰਭਜਨ ਨੂੰ ਗੋਲਫ਼ ਖੇਡਦੇ ਦੇਖ ਕੋਹਲੀ ਨੇ ਉਨ੍ਹਾਂ ਦਾ ਮਜ਼ਾਕ ਉੜਾਉਂਦੇ ਹੋਏ ਪੁੱਛਿਆ ਕਿ ਕੀ ਉਹ ਇਸ ਨੂੰ ਘੁੰਮਾਉਣਾ ਜਾਣਦੇ ਹਨ। ਦਰਅਸਲ, ਹਰਭਜਨ ਸਾਬਕਾ ਵਿਸ਼ਵ ਜੇਤੂ ਟੀਮ ਦਾ ਹਿੱਸਾ ਰਹੇ ਮਸ਼ਹੂਰ ਕ੍ਰਿਕਟਰ ਕਪਿਲ ਦੇਵ ਦੇ ਨਾਲ ਦਿਖੇ।
ਹਰਭਜਨ ਨੇ ਕਪਿਲ ਦੇਵ ਦੇ ਨਾਲ ਫ਼ੋਟੋ ਸਾਂਝੀ ਕਰਦੇ ਹੋਏ ਲਿਖਿਆ, ਧੰਨਵਾਦ ਕਪਿਲ ਭਾਜੀ, ਮੈਂ ਤੁਹਾਡੇ ਨਾਲ ਕ੍ਰਿਕਟ ਤਾਂ ਨਹੀਂ ਖੇਡ ਸਕਿਆ, ਪਰ ਮੈਂ ਖ਼ੁਸ਼ ਹਾਂ ਕਿ ਅੱਜ ਤੁਹਾਡੇ ਨਾਲ ਗੋਲਫ਼ ਖੇਡਣ ਦਾ ਮੌਕਾ ਮਿਲਿਆ।
ਤੁਹਾਨੂੰ ਦੱਸ ਦਈਏ ਕਿ ਕਪਿਲ ਭਾਰਤ ਲਈ ਖੇਡੇ ਸਨ ਅਤੇ ਉਹ 2018 ਏਸ਼ੀਆ ਪੈਸੀਫ਼ਿਕ ਸੀਨੀਅਰਾਂ ਦੀ ਟੀਮ ਦਾ ਹਿੱਸਾ ਵੀ ਰਹੇ ਸਨ।
ਹਰਭਜਨ ਦੀ ਇਸ ਪੋਸਟ ਉੱਤੇ ਜਿਵੇਂ ਹੀ ਭਾਰਤੀ ਕਪਤਾਨ ਦੀ ਨਜ਼ਰ ਪਈ ਤਾਂ ਉਹ ਖ਼ੁਦ ਨੂੰ ਰੋਕ ਨਹੀਂ ਸਕੇ ਅਤੇ ਉਨ੍ਹਾਂ ਨੂੰ ਹਰਭਜਨ ਦਾ ਮਜ਼ਾਕ ਉੜਾਉਂਦੇ ਹੋਏ ਕੁਮੈਂਟ ਕਰ ਦਿੱਤਾ।
-
Let’s play golf 🏌️♂️ pic.twitter.com/yDaeFB0U0X
— Harbhajan Turbanator (@harbhajan_singh) October 25, 2019 " class="align-text-top noRightClick twitterSection" data="
">Let’s play golf 🏌️♂️ pic.twitter.com/yDaeFB0U0X
— Harbhajan Turbanator (@harbhajan_singh) October 25, 2019Let’s play golf 🏌️♂️ pic.twitter.com/yDaeFB0U0X
— Harbhajan Turbanator (@harbhajan_singh) October 25, 2019
ਇਸ ਉੱਤੇ ਹਰਭਜਨ ਸਿੰਘ ਨੇ ਵੀ ਹੱਸਦੇ ਹੋਏ ਕੋਹਲੀ ਨੂੰ ਜਵਾਬ ਦਿੱਤਾ, ਕਿਉਂ ਨਹੀਂ ਜ਼ਰੂਰ ਅਤੇ ਅੰਤ ਵਿੱਚ ਹੱਸੀ ਵਾਲੀ ਇਮੋਜੀ ਪੋਸਟ ਕੀਤੀ। ਹਰਭਜਨ ਦੀ ਇਸ ਪੋਸਟ ਉੱਤੇ ਜਿਵੇਂ ਹੀ ਭਾਰਤੀ ਕਪਤਾਨ ਦੀ ਨਜ਼ਰ ਗਈ ਤਾਂ ਉਹ ਖ਼ੁਦ ਨੂੰ ਰੋਕ ਨਹੀਂ ਸਕੇ ਅਤੇ ਉਨ੍ਹਾਂ ਨੇ ਹਰਭਜਨ ਦਾ ਮਜ਼ਾਕ ਉੜਾਉਂਦੇ ਹੋਏ ਕੁਮੈਂਟ ਕੀਤਾ।