ਕੋਲਕਾਤਾ: ਭਾਰਤੀ ਟੀਮ ਦੇ ਸਾਬਕਾ ਬੱਲੇਬਾਜ਼ ਅਤੇ ਬੰਗਾਲ ਕ੍ਰਿਕਟ ਟੀਮ ਦੇ ਬੱਲੇਬਾਜ਼ੀ ਸਲਾਹਕਾਰ ਵੀ.ਵੀ.ਐੱਸ ਲਕਸ਼ਮਣ ਵੀਡਿਓ ਕਾਨਫ਼ਰੰਸ ਦੇ ਰਾਹੀਂ ਬੰਗਾਲ ਦੇ ਬੱਲੇਬਾਜ਼ਾਂ ਦੀ ਮੱਦਦ ਕਰਨਗੇ। ਲਕਸ਼ਮਣ ਵੀਡਿਓ ਕਲਿਪ ਦੇ ਰਾਹੀਂ ਦੇਖਣਗੇ ਕਿ ਰਣਜੀ ਟ੍ਰਾਫ਼ੀ ਦੇ ਫ਼ਾਈਨਲ ਵਿੱਚ ਚੋਟੀ ਦੇ ਕ੍ਰਮ ਦੇ ਬੱਲੇਬਾਜ਼ਾਂ ਤੋਂ ਕੀ ਗਲਤੀ ਹੋਈ ਸੀ।
![ਵੀਵੀਐੱਸ ਲਕਸ਼ਮਣ।](https://etvbharatimages.akamaized.net/etvbharat/prod-images/4926987_l_0111newsroom_1572594025_245_1904newsroom_1587310758_933.jpg)
ਕੋਵਿਡ-19 ਦੇ ਕਾਰਨ ਲੌਕਡਾਊਨ 3 ਮਈ ਤੱਕ ਵੱਧਾ ਦਿੱਤਾ ਗਿਆ ਹੈ ਅਤੇ ਇਸੇ ਕਾਰਨ ਸਾਰੀਆਂ ਗਤੀਵਿਧਿਆਂ ਬੰਦ ਹਨ। ਬੰਗਾਲ ਕ੍ਰਿਕਟ ਸੰਘ (CAB) ਦਾ ਦਫ਼ਤਰ 17 ਤੋਂ ਬੰਦ ਹੈ। ਹਾਲਾਂਕਿ ਲੌਕਡਾਊਨ ਨੇ ਪ੍ਰਸ਼ਾਸਨ ਨੂੰ ਨਹੀਂ ਰੋਕਿਆ ਅਤੇ ਲਕਸ਼ਮਣ ਵੀਡਿਓ ਕਾਨਫ਼ਰੰਸ ਦੇ ਰਾਹੀਂ ਖਿਡਾਰੀਆਂ ਦੇ ਨਾਲ ਵੰਨ ਆਨ ਵੰਨ ਸੈਸ਼ਨ ਕਰਨਗੇ।
![ਵੀਡਿਓ ਕਾਂਨਫਰੰਸ ਰਾਹੀਂ ਬੰਗਾਲ ਦੇ ਬੱਲੇਬਾਜਾਂ ਦੀ ਮਦਦ ਕਰਨਗੇ ਲਕਸ਼ਮਣ](https://etvbharatimages.akamaized.net/etvbharat/prod-images/4926987_732737-laxman_0111newsroom_1572594025_16_1904newsroom_1587310758_124.jpg)
ਬੰਗਾਲ ਦੀ ਟੀਮ 13 ਸਾਲ ਬਾਅਦ ਰਣਜੀ ਟ੍ਰਾਫ਼ੀ ਦੇ ਫ਼ਾਇਨਲ ਵਿੱਚ ਪਹੁੰਚੀ ਸੀ ਜਿਥੇ ਉਸ ਨੂੰ ਸੌਰਾਸ਼ਟਰ ਨੇ ਪਹਿਲੀ ਪਾਰੀ ਵਿੱਚ ਵਾਧੇ ਦੇ ਆਧਾਰ ਉੱਤੇ ਹਰਾ ਦਿੱਤਾ। ਸੌਰਾਸ਼ਟਰ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 425 ਦੌੜਾਂ ਬਣਾਈਆਂ ਹਨ, ਜਿਸ ਤੋਂ ਬਾਅਦ ਬੰਗਾਲ ਦੀ ਟੀਮ ਪਹਿਲੀ ਪਾਰੀ ਵਿੱਚ 381 ਦੌੜਾਂ ਉੱਤੇ ਰਿੜ੍ਹ ਗਈ।