ETV Bharat / sports

ਫ਼ਿਰੋਜ਼ਸ਼ਾਹ ਕੋਟਲਾ ਦਾ ਹੁਣ ਨਾਂਅ ਹੋਵੇਗਾ ਅਰੁਣ ਜੇਟਲੀ - ddca

DDCA ਨੇ ਫ਼ਿਰੋਜ਼ਸ਼ਾਹ ਕੋਟਲਾ ਸਟੇਡਿਅਮ ਦਾ ਨਾਂਅ ਆਪਣੇ ਸਾਬਕਾ ਚੇਅਰਮੈਨ ਅਰੁਣ ਜੇਟਲੀ ਦੇ ਨਾਂਅ ਉੱਤੇ ਰੱਖਣ ਦਾ ਫ਼ੈਸਲਾ ਕੀਤਾ ਹੈ।

ਫ਼ਿਰੋਜ਼ਸ਼ਾਹ ਕੋਟਲਾ ਦਾ ਹੁਣ ਨਾਂਅ ਹੋਵੇਗਾ ਅਰੁਣ ਜੇਟਲੀ
author img

By

Published : Aug 27, 2019, 6:19 PM IST

ਨਵੀਂ ਦਿੱਲੀ : ਦਿੱਲੀ ਅਤੇ ਜ਼ਿਲ੍ਹਾ ਕ੍ਰਿਕਟ ਸੰਘ (DDCA) ਨੇ ਫ਼ਿਰੋਜ ਸ਼ਾਹ ਕੋਟਲਾ ਸਟੇਡੀਅਮ ਦਾ ਨਾਂਅ ਆਪਣੇ ਸਾਬਕਾ ਚੇਅਰਮੈਨ ਅਤੇ ਦੇਸ਼ ਦੇ ਸਾਬਕਾ ਸਵਰਗੀ ਵਿੱਤ ਅਰੁਣ ਜੇਟਲੀ ਦੇ ਨਾਂਅ ਉੱਤੇ ਰੱਖਣ ਦਾ ਫ਼ੈਸਲਾ ਕੀਤਾ ਹੈ। ਜੇਟਲੀ ਨੇ ਸਨਿੱਚਰਵਾਰ ਨੂੰ ਇਸ ਦੁਨੀਆਂ ਨੂੰ ਅਲਵਿਦਾ ਕਿਹਾ ਸੀ।

12 ਸਤੰਬਰ ਨੂੰ ਹੋਵੇਗਾ ਸਮਾਗਮ
ਜਾਣਕਾਰੀ ਮੁਤਾਬਕ ਫ਼ਿਰੋਜ਼ਸ਼ਾਹ ਕੋਟਲਾ ਦਾ ਨਵਾਂ ਨਾਂਅ 12 ਸਤੰਬਰ ਨੂੰ ਇੱਕ ਸਮਾਗਮ ਵਿੱਚ ਵਿਧੀ ਪੂਰਵਕ ਤਰੀਕੇ ਨਾਲ ਬਦਲਿਆ ਜਾਵੇਗਾ। ਡੀਡੀਸੀਏ ਚੇਅਰਮੈਨ ਨੇ ਕਿਹਾ ਕਿ ਉਹ ਅਰੁਣ ਜੇਟਲੀ ਦੇ ਸਹਿਯੋਗ ਅਤੇ ਪ੍ਰੋਤਸਾਹਨ ਕਾਰਨ ਹੀ ਵਿਰਾਟ ਕੋਹਲੀ, ਵਰਿੰਦਰ ਸਹਿਵਾਗ, ਗੌਤਮ ਗੰਭੀਰ, ਆਸ਼ੀਸ਼ ਨਹਿਰਾ, ਰਿਸ਼ਭ ਪੰਤ ਵਰਗੇ ਕਈ ਖਿਡਾਰੀਆਂ ਨੇ ਦੇਸ਼ ਦਾ ਰੋਸ਼ਨ ਕੀਤਾ ਹੈ। ਇਸ ਲਈ ਡੀਡੀਸੀਏ ਨੇ ਤੈਅ ਕੀਤਾ ਹੈ ਕਿ ਫ਼ਿਰੋਜ਼ਸ਼ਾਹ ਕੋਟਲਾ ਦਾ ਨਾਂਅ ਬਦਲ ਕੇ ਮਰਹੂਮ ਜੇਟਲੀ ਦੇ ਨਾਂਅ ਉੱਤੇ ਰੱਖਿਆ ਜਾਵੇਗਾ।

ਇਹ ਵੀ ਪੜ੍ਹੋ : ਪੀਐੱਮ ਮੋਦੀ ਨੂੰ ਮਿਲੀ ਵਿਸ਼ਵ ਬੈਡਮਿੰਟਨ ਚੈਂਪੀਅਨ ਪੀਵੀ ਸਿੰਧੂ

" class="align-text-top noRightClick twitterSection" data=" ">

ਗੌਤਮ ਗੰਭੀਰ ਨੇ ਲਿਖੀ ਚਿੱਠੀ
ਦੱਸ ਦਈਏ ਕਿ ਮਰਹੂਮ ਜੇਟਲੀ ਨੂੰ ਕੋਟਲਾ ਸਟੇਡੀਅਮ ਨੂੰ ਆਧੁਨਿਕ ਸੁਵਿਧਾਵਾਂ ਦੇ ਨਾਲ ਵਿਸ਼ਵ ਪੱਧਰੀ ਡ੍ਰੈਸਿੰਗ ਰੂਪ ਬਣਵਾਉਣ ਦਾ ਸਿਹਰਾ ਦਿੱਤਾ ਜਾਂਦਾ ਰਿਹਾ ਹੈ। ਇਸ ਤੋਂ ਪਹਿਲਾਂ ਸੋਮਵਾਰ ਨੂੰ ਪੂਰਬੀ ਦਿੱਲੀ ਤੋਂ ਸੰਸਦ ਮੈਂਬਰ ਅਤੇ ਸਾਬਕਾ ਕ੍ਰਿਕਟਰ ਗੌਤਮ ਗੰਭੀਰ ਯਮੁਨਾ ਸਪੋਰਟਸ ਕੰਪਲੈਕਸ ਦਾ ਨਾਂਅ ਬਦਲ ਅਰੁਣ ਜੇਟਲੀ ਦੇ ਨਾਂਅ ਉੱਤੇ ਰੱਖਣ ਦੀ ਸਿਫ਼ਾਰਿਸ਼ ਕਰ ਚੁੱਕੇ ਹਨ। ਇਸ ਲਈ ਉਨ੍ਹਾਂ ਨੇ ਦਿੱਲੀ ਦੇ ਉਪ-ਰਾਜਪਾਲ ਅਨਿਲ ਬੈਜਲ ਨੂੰ ਚਿੱਠੀ ਵੀ ਲਿਖੀ ਹੈ।

Intro:Body:

jaitely

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.