ਨੋਇਡਾ : ਅਫ਼ਗਾਨਿਸਤਾਨ ਦੇ ਲੈੱਗ ਸਪਿਨਰ ਰਾਸ਼ਿਦ ਖ਼ਾਨ ਨੇ ਈਟੀਵੀ ਭਾਰਤ ਨੇ ਖ਼ਾਸ ਗੱਲਬਾਤ ਦੌਰਾਨ ਅੰਤਰ-ਰਾਸ਼ਟਰੀ ਟੀ-20 ਵਿੱਚ ਸਭ ਤੋਂ ਤੇਜ਼ 100 ਵਿਕਟਾਂ ਲੈਣ ਦੇ ਰਿਕਾਰਡ, ਆਈਪੀਐੱਲ ਵਿੱਚ ਇਸ ਸੀਜ਼ਨ ਵਿੱਚ ਆਪਣੀ ਟੀਮ (ਸਨਰਾਇਜ਼ਰਜ਼ ਹੈਦਰਾਬਾਦ) ਨਾਲ ਜੁੜਣ ਅਤੇ ਭਾਰਤ ਵਿੱਚ ਆਪਣੀ ਪ੍ਰਸਿੱਧੀ ਨਾਲ ਜੁੜੇ ਮੁੱਦਿਆਂ ਉੱਤੇ ਆਪਣੇ ਅਨੁਭਵ ਸਾਂਝੇ ਕੀਤੇ।
ਡੈਬਿਉ ਤੋਂ ਹੁਣ ਤੱਕ ਖ਼ੁਦ ਨੂੰ ਫ਼ਿੱਟ ਰੱਖਣ ਦੇ ਲਈ ਕੀ-ਕੀ ਕੀਤਾ?
ਰਾਸ਼ਿਦ ਖ਼ਾਨ ਨੇ ਕਿਹਾ ਕਿ ਜਦ ਮੈਂ ਜਿੰਮਬਾਵੇ ਵਿਰੁੱਧ 18 ਅਕਤੂਬਰ 2015 ਨੂੰ ਕਰਿਅਰ ਦੀ ਸ਼ੁਰੂਆਤ ਕੀਤੀ ਸੀ ਅਤੇ ਫ਼ਿਰ ਵਿਸ਼ਵ ਕੱਪ ਖੇਡਿਆ ਸੀ ਤਾਂ ਉਸ ਸਮੇਂ ਮੇਰਾ ਭਾਰ ਜ਼ਿਆਦਾ ਸੀ। ਮੇਰਾ ਫ਼ਿੱਟਨੈਸ ਉਸੇ ਪੱਧਰ ਉੱਤੇ ਨਹੀਂ ਸੀ ਜਿੰਨਾ ਹੋਣਾ ਚਾਹੀਦਾ, ਪਰ ਜਦੋਂ ਮੈਂ ਲੀਗ ਵਿੱਚ ਹਿੱਸਾ ਲੈਣਾ ਸ਼ੁਰੂ ਕੀਤਾ ਅਤੇ ਖਿਡਾਰੀਆਂ ਨਾਲ ਮਿਲਿਆ।
ਫ਼ਿਰ ਮੈਨੂੰ ਪਤਾ ਚੱਲਿਆ ਕਿ ਮੈਨੂੰ ਕਿਹੜੇ ਪੱਧੜ ਉੱਤੇ ਪਹੁੰਚਣਾ ਹੋਵੇਗਾ। ਜੇ ਵੱਡੀ ਕ੍ਰਿਕਟ ਖੇਡਣੀ ਹੈ ਤਾਂ ਤੁਹਾਨੂੰ ਫਿੱਟ ਰਹਿਣਾ ਜ਼ਰੂਰੀ ਹੈ। ਮੈਂ ਲੀਗ ਅਤੇ ਦੇਸ਼ ਦੇ ਲਈ ਵੀ ਖੇਡ ਰਿਹਾ ਸੀ।
ਸੀਪੀਐੱਲ 2017 ਵਿੱਚ ਮੈਨੂੰ ਅਹਿਸਾਸ ਹੋਇਆ ਕਿ ਮੈਨੂੰ ਆਪਣੇ-ਆਪ ਨੂੰ ਬਦਲਣਾ ਹੋਵੇਗਾ। ਉਸ ਤੋਂ ਬਾਅਦ ਮੈਂ ਮੀਟ-ਮਾਸ, ਬਿਰਆਨੀ, ਮਿਠਾਈ ਅਤੇ ਕਈ ਚੀਜ਼ਾਂ ਨੂੰ ਖਾਣਾ ਬੰਦ ਕਰ ਦਿੱਤਾ। ਉਸ ਤੋਂ ਬਾਅਦ ਲਗਭਗ 2 ਸਾਲ ਤੱਕ ਮੈਂ ਕੁੱਝ ਨਹੀਂ ਖਾਧਾ। ਫਿੱਟਨੈਸ ਉੱਤੇ ਜ਼ਿਆਦਾ ਧਿਆਨ ਦਿੱਤਾ। ਇਸ ਨਾਲ ਮੇਰਾ ਫਿੱਟਨੈਸ ਪੱਧਰ ਵਧਿਆ ਅਤੇ ਮੈਂ ਇਸ ਨੂੰ ਮਹਿਸੂਸ ਕਰ ਸਕਦਾ ਹਾਂ।
ਹੈਦਰਾਬਾਦ ਦੀ ਬਿਰਆਨੀ ਦਾ ਸੁਆਦ ਲਿਆ?
ਹਾਂ, ਬਿਰਆਨੀ ਬਹੁਤ ਹੀ ਮਸ਼ਹੂਰ ਹੈ। ਮੈਂ ਜਦ ਪਹਿਲਾ ਸੀਜ਼ਨ ਖੇਡਿਆ ਸੀ ਤਾਂ ਮੈ ਖਾਧਾ ਸੀ। ਫ਼ਿਰ ਉਸ ਤੋਂ ਬਾਅਦ ਮੈਂ ਸਭ ਖਾਣਾ ਬੰਦ ਕਰ ਦਿੱਤਾ ਸੀ।
ਏਨੇ ਘੱਟ ਸਮੇਂ ਵਿੱਚ ਤੁਹਾਡੇ ਕੋਲ ਰਿਕਾਰਡ ਤੋੜ ਵਿਕਟਾਂ ਹਨ ਅਤੇ ਕੁੱਝ ਖ਼ਾਸ ਤਿਆਰੀ ਕਰਦੇ ਹਨ?
ਨਹੀਂ ਮੇਰੇ ਦਿਮਾਗ ਵਿੱਚ ਅਜਿਹਾ ਕੁੱਝ ਨਹੀਂ ਹੁੰਦਾ। ਬਸ ਧਿਆਨ ਗੇਮ ਉੱਤੇ ਹੁੰਦਾ ਹੈ। ਜੋ ਟੀਮ ਦੀ ਜ਼ਰੂਰਤ ਹੁੰਦੀ ਹੈ ਉਹੋ ਜਿਹਾ ਕਰਦਾ ਹਾਂ। ਜੋ ਵੀ ਟੀਮ ਹੋਵੇ ਉਸ ਦੇ ਲਈ ਮਿਹਨਤ ਕਰਦਾ ਹਾਂ। ਤਿੰਨਾਂ ਰੂਪਾਂ ਵਿੱਚ ਆਪਣਾ ਵਧੀਆ ਦੇਣਾ ਚਾਹੁੰਦਾ ਹਾਂ। ਕੋਸ਼ਿਸ਼ ਉਹੀ ਰਹਿੰਦੀ ਹੈ ਕਿ ਪਿਛਲੇ ਪ੍ਰਦਰਸ਼ਨ ਤੋਂ ਹੋਰ ਵਧੀਆ ਕਰਾਂ।
ਅਫ਼ਗਾਨਿਸਤਾਨ ਦਾ ਹੋਮਗਰਾਉਂਡ ਭਾਰਤ ਵਿੱਚ ਹੈ, ਕੋਈ ਯਾਦਗਾਰ ਪਲ ਫੈਂਸ ਦੇ ਨਾਲ?
ਰਾਸ਼ਿਦ ਨੇ ਕਿਹਾ ਕਿ ਮੈਂ ਜਦੋਂ ਵੀ ਗਿਆ ਹਾਂ ਹਰ ਥਾਂ ਮੈਨੂੰ ਲੋਕਾਂ ਤੋਂ ਪਿਆਰ ਮਿਲਿਆ ਹੈ ਪਰ ਇੱਕ ਵਾਰ ਦੇਹਰਾਦੂਨ ਦੇ ਮੰਸੂਰੀ ਵਿੱਚ ਗਿਆ ਸੀ। ਜਿਥੇ ਮੈਂ ਰੋਸਟੋਰੈਂਟ ਵਿੱਚ ਆਪਣੇ ਸਾਥੀ ਖਿਡਾਰੀਆਂ ਨਾਲ ਬੈਠਾ ਸੀ ਜਿਥੇ ਇੱਕ ਬੱਚੀ ਨੇ ਮੇਰੇ ਗੱਲ ਲੱਗ ਕੇ ਪੁੱਛਿਆ ਕਿ ਮੈਂ ਸੁਪਨੇ ਦੇਖ ਰਿਹਾ ਹਾਂ ਜਾਂ ਇਹ ਹਕੀਕਤ ਹੈ। ਇਸ ਨਾਲ ਪਤਾ ਚੱਲਦਾ ਹੈ ਕਿ ਤੁਹਾਨੂੰ ਲੋਕ ਕਿੰਨਾ ਪਿਆਰ ਕਰਦੇ ਹਨ।
ਕੈਮਲ ਬੈਟ ਦੀ ਕੀ ਕਹਾਣੀ ਹੈ?
ਜਦੋਂ ਮੈਂ ਕਾਉਂਟੀ ਕ੍ਰਿਕਟ ਖੇਡ ਰਿਹਾ ਸੀ ਤਾਂ ਉੱਥੇ ਇੱਕ ਫ਼ੈਕਟਰੀ ਹੈ ਤੇ ਮੈਂ ਉੱਥੇ ਗਿਆ ਸੀ। ਉਸ ਫ਼ੈਕਟਰੀ ਦੇ ਇੱਕ ਆਦਮੀ ਨੇ ਮੈਨੂੰ ਸੁਝਾਅ ਦਿੱਤਾ ਅਤੇ ਕਿਹਾ ਕਿ ਤੁਸੀਂ ਹੇਠਲੇ ਕ੍ਰਮ ਉੱਤੇ ਬੱਲੇਬਾਜ਼ੀ ਕਰਦੇ ਹੋ ਅਤੇ ਉਸ ਦੌਰਾਨ ਤੁਹਾਨੂੰ ਸ਼ਾਰਟ ਪਿੱਚ ਅਤੇ ਯਾਰਕਰ ਗੇਂਦਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਉਸ ਦੇ ਲਈ ਮੈਂ ਤੁਹਾਨੂੰ ਸੁਝਾਅ ਦਿੰਦਾ ਹਾਂ ਕਿ ਇਹ ਬੈਟ ਅਜਿਹਾ ਹੋਵੇਗਾ ਜਿਸ ਨਾਲ ਤੁਸੀਂ ਨਾ ਸਿਰਫ਼ ਸ਼ਾਰਟ ਪਿੱਚ ਅਤੇ ਯਾਰਕਰ ਖੇਡ ਸਕੋਗੇ। ਫ਼ਿਰ ਮੈਂ ਉਸ ਨਾਲ ਬਿੱਗ ਬੈਸ਼ ਵਿੱਚ ਖੇਡਿਆ। ਇਸ ਬੈਟ ਨਾਲ ਮੈਨੂੰ ਕਾਫ਼ੀ ਮਦਦ ਮਿਲੀ ਅਤੇ ਮੈਂ ਇਸ ਨਾਲ ਆਈਪੀਐੱਲ ਵਿੱਚ ਵੀ ਖੇਡਾਂਗਾ। ਮੈਂ ਸਨਰਾਇਜ਼ਰਜ਼ ਹੈਦਰਾਬਾਦ ਕੈਂਪ ਵਿੱਚ 25 ਮਾਰਚ ਤੱਕ ਸ਼ਾਮਲ ਹੋਵਾਂਗਾ।
ਰਾਸ਼ਿਦ ਖ਼ਾਨ ਕਿਸ ਐਥਲੀਟ ਦੇ ਫੈਨ ਹਨ?
ਜਦ ਕ੍ਰਿਕਟ ਨਾਲ ਪਿਆਰ ਸੀ ਤਾਂ ਅਫ਼ਰੀਦੀ ਅਤੇ ਕੁੰਬਲੇ ਮੇਰੇ ਪਸੰਦੀਦਾ ਸਨ ਅਤੇ ਹੁਣ ਵੀ ਹਨ। ਫ਼ੁੱਟਬਾਲ ਦਾ ਮੈਨੂੰ ਸ਼ੌਂਕ ਹੈ। ਪਸੰਦੀਦਾ ਖਿਡਾਰੀ ਕ੍ਰਿਸਟਿਆਨੋ ਰਨਾਲਡੋ ਹੈ।
ਇਹ ਵੀ ਪੜ੍ਹੋ : ਨਾਰੀ ਸ਼ਕਤੀ ਪੁਰਸਕਾਰ ਮਿਲਣ ਤੋਂ ਬਾਅਦ ਮਾਨ ਕੌਰ ਨੇ ਈਟੀਵੀ ਭਾਰਤ ਨਾਲ ਕੀਤੀ ਖ਼ਾਸ ਗੱਲਬਾਤ
ਕਪਤਾਨੀ ਦਾ ਅਨੁਭਵ ਕਿਵੇਂ ਰਿਹਾ?
ਅਨੁਭਵ ਕਾਫ਼ੀ ਵਧੀਆ ਰਿਹਾ। ਟੀਮ ਵਿੱਚ ਇੱਕ ਨਵਾਂ ਰੋਲ ਮਿਲਿਆ ਅਤੇ ਜਿੰਮੇਵਾਰੀ ਮਿਲੀ। ਇਸ ਨਾਲ ਮੈਨੂੰ ਇਹ ਫ਼ਾਇਦਾ ਹੋਇਆ ਕਿ ਜਦ ਅੱਗੇ ਕਪਤਾਨੀ ਮਿਲੇਗੀ ਤਾਂ ਮੈਨੂੰ ਪਤਾ ਹੋਵੇਗਾ ਕਿ ਕੀ ਕਰਨਾ ਹੈ ਅਤੇ ਕੀ ਨਹੀਂ ਕਰਨਾ। ਮੈਨੂੰ ਕਪਤਾਨੀ ਤੋਂ ਬਹੁਤ ਕੁੱਝ ਸਿੱਖਣ ਤੋਂ ਮਿਲਿਆ। ਦਬਾਅ ਕੁਦਰਤੀ ਚੀਜ਼ ਹੁੰਦੀ ਹੈ। ਵੱਡੇ ਤੋਂ ਵੱਡੇ ਖਿਡਾਰੀ ਉੱਤੇ ਦਬਾਅ ਰਹਿੰਦਾ ਹੈ।
ਸਭ ਤੋਂ ਤੇਜ਼ 100 ਕੌਮਾਂਤਰੀ ਟੀ-20 ਵਿਕਟਾਂ ਲੈਣ ਦੇ ਨਜ਼ਦੀਕ ਹੋ, ਕਦੋਂ ਤੱਕ ਪੂਰਾ ਹੋ ਜਾਵੇਗਾ?
ਇੱਕ ਮੀਲ-ਪੱਥਰ ਹੈ ਅਤੇ ਜਲਦ ਤੋਂ ਜਲਦ ਕੋਸ਼ਿਸ਼ ਕਰਾਂਗਾ ਉੱਥੇ ਤੱਕ ਪਹੁੰਚਣ ਦੀ। ਜਿੰਮਬਾਵੇ ਦੇ ਨਾਲ ਸਾਡੀ ਲੜੀ ਅਤੇ ਮੈਂ ਆਪਣਾ ਵਧੀਆ ਪ੍ਰਦਰਸ਼ਨ ਕਰਾਂਗਾ।
ਆਈਪੀਐੱਲ ਕਿੰਨਾ ਖ਼ਾਸ ਹੈ?
ਆਈਪੀਐੱਲ ਵਿਸ਼ਵ ਵਿੱਚ ਸਭ ਤੋਂ ਵੱਡੀ ਲੀਗ ਹੈ। ਉਸੇ ਸਟੇਜ ਉੱਤੇ ਪ੍ਰਦਰਸ਼ਨ ਕਰਾਂਗਾ, ਉੱਥੇ ਕੋਚ ਹੁੰਦੇ ਹਨ ਖਿਡਾਰੀ ਹੁੰਦੇ ਹਨ। ਦਰਸ਼ਕਾਂ ਦੇ ਸਾਹਮਣੇ ਖੇਡਣਾ। ਉਸ ਨਾਲ ਤੁਹਾਨੂੰ ਬਹੁਤ ਕੁੱਝ ਸਿੱਖਣ ਨੂੰ ਮਿਲਦਾ ਹੈ। ਆਈਪੀਐੱਲ ਵਿੱਚ ਜਦੋਂ ਮੈਂ ਖੇਡਣਾ ਸ਼ੁਰੂ ਕੀਤਾ ਸੀ ਤਾਂ ਮੇਰੀ ਗੇਮ ਵਿੱਚ ਕਾਫ਼ੀ ਬਦਲਾਅ ਹੋਇਆ।