ਲੰਡਨ: ਇੰਗਲੈਂਡ ਅਤੇ ਵੇਲਜ਼ ਕ੍ਰਿਕਟ ਬੋਰਡ (ਈ.ਸੀ.ਬੀ.) ਵਰਲਡ ਟੈਸਟ ਚੈਂਪੀਅਨਸ਼ਿਪ-2023 ਵਿੱਚ ਚਾਰ ਰੋਜ਼ਾ ਟੈਸਟ ਮੈਚ ਲਈ ਤਿਆਰੀ ਕਰ ਚੁੱਕਾ ਹੈ ਪਰ ਇਸ ਦੀ ਪੂਰੀ ਹਮਾਇਤ ਲਈ ਵੀ ਧਿਆਨ ਰੱਖ ਰਿਹਾ ਹੈ। ਈਸੀਬੀ ਦੇ ਇੱਕ ਬੁਲਾਰੇ ਨੇ ਲੰਡਨ ਦੇ ਇੱਕ ਅਖ਼ਬਾਰ ਨੂੰ ਦੱਸਿਆ, “ਸਾਨੂੰ ਲਗਦਾ ਹੈ ਕਿ ਖਿਡਾਰੀਆਂ ਦੇ ਰੁਝੇਵੇਂ ਦੇ ਕਾਰਜਕਾਲ ਅਤੇ ਕੰਮ ਦੇ ਭਾਰ ਲਈ ਇਹ ਵਧੀਆ ਹੱਲ ਹੋਵੇਗਾ।
ਉਨ੍ਹਾਂ ਕਿਹਾ, “ਅਸੀਂ ਨਿਸ਼ਚਿਤ ਤੌਰ 'ਤੇ ਚਾਰ ਰੋਜ਼ਾ ਟੈਸਟ ਮੈਚ ਦੀ ਤਜਵੀਜ਼ ਦੇ ਨਾਲ ਹਾਂ ਪਰ ਅਸੀਂ ਇਸ ਗੱਲ ਤੋਂ ਵੀ ਸੁਚੇਤ ਹਾਂ ਕਿਉਂਕਿ ਅਸੀਂ ਜਾਣਦੇ ਹਾਂ ਕਿ ਇਹ ਟੈਸਟ ਕ੍ਰਿਕਟ ਦੀ ਵਿਰਾਸਤ ਬਾਰੇ ਚਿੰਤਤ ਖਿਡਾਰੀਆਂ, ਪ੍ਰਸ਼ੰਸਕਾਂ ਅਤੇ ਹੋਰਾਂ ਲਈ ਵੀ ਭਾਵੁਕ ਮੁੱਦਾ ਹੈ।"
ਆਈਸੀਸੀ 2023 ਵਰਲਡ ਟੈਸਟ ਚੈਂਪੀਅਨਸ਼ਿਪ ਤੋਂ ਚਾਰ ਰੋਜ਼ਾ ਟੈਸਟ ਮੈਚ 'ਤੇ ਵਿਚਾਰ ਕਰ ਰਹੀ ਹੈ।
ਇਹ ਵੀ ਪੜ੍ਹੋ: ਅਲਵਿਦਾ 2019 : ਇੰਨ੍ਹਾਂ ਖਿਡਾਰੀਆਂ ਨੇ ਇਸ ਸਾਲ ਆਪਣੀ ਰਾਜਨੀਤਿਕ ਪਾਰੀ ਦੀ ਕੀਤੀ ਸ਼ੁਰੂਆਤ
ਰਿਪੋਰਟ ਦੇ ਅਨੁਸਾਰ, ਆਈਸੀਸੀ ਵੱਲੋਂ ਟੂਰਨਾਮੈਂਟ ਲਈ ਜਗ੍ਹਾ ਬਣਾਉਣ ਦੀ ਮੰਗ ਕੀਤੀ ਜਾ ਰਹੀ ਹੈ, ਜਿਸ ਵਿੱਚ ਘਰੇਲੂ ਟੀ 20 ਲੀਗਾਂ ਨੂੰ ਉਤਸ਼ਾਹਿਤ ਕਰਨਾ, ਬੀਸੀਸੀਆਈ ਦੁਆਰਾ ਦੁਵੱਲੇ ਕੈਲੰਡਰ ਲਈ ਜਗ੍ਹਾ ਅਤੇ ਟੈਸਟ ਸੀਰੀਜ਼ ਦੀ ਲਾਗਤ, ਚਾਰ ਦਿਨਾਂ ਟੈਸਟ ਮੈਚਾਂ ਦੀ ਹਰਕਤ ਨੂੰ ਹਵਾ ਦੇ ਰਹੇ ਹਨ।
ਬੀ.ਸੀ.ਸੀ.ਆਈ ਦੇ ਪ੍ਰਧਾਨ ਸੌਰਭ ਗਾਂਗੁਲੀ ਨੇ ਸੋਮਵਾਰ ਨੂੰ ਕਿਹਾ ਕਿ ਪ੍ਰੋਗਰਾਮ ਵਿੱਚ ਆਈ.ਸੀ.ਸੀ. ਟੈਸਟ ਚੈਂਪੀਅਨਸ਼ਿਪ-2023 ਵਿੱਚੋਂ ਚਾਰ ਰੋਜ਼ਾ ਟੈਸਟ ਮੈਚ ਸ਼ਾਮਲ ਕਰਨ ਦੇ ਵਿਚਾਰ 'ਤੇ ਟਿੱਪਣੀ ਕਰਨਾ ਜਲਦਬਾਜ਼ੀ ਹੋਵੇਗੀ।
ਗਾਂਗੁਲੀ ਨੇ ਕਿਹਾ, "ਪਹਿਲਾਂ ਸਾਨੂੰ ਪ੍ਰਸਤਾਵ ਦੇਖਣਾ ਪਵੇਗਾ, ਉਹ ਆਉਣ ਦਿਓ ਉਸ ਤੋਂ ਬਾਅਦ ਦੇਖਾਂਗੇ। ਇਸ 'ਤੇ ਹੁਣ ਕੋਈ ਟਿੱਪਣੀ ਕਰਨਾ ਬਹੁਤ ਜਲਦਬਾਜ਼ੀ ਹੋਵੇਗੀ। ਇਸ 'ਤੇ ਕੁੱਝ ਨਹੀਂ ਕਿਹਾ ਜਾ ਸਕਦਾ।"