ਬਾਰਬੇਡੋਸ: ਕ੍ਰਿਕਟ ਵੈਸਟ ਇੰਡੀਜ਼ (ਸੀਡਬਲਿਊਆਈ) ਦੇ ਮੁੱਖ ਕਾਰਜਕਾਰੀ ਜਾਨੀ ਗ੍ਰੇਵ ਨੇ ਖੁਲਾਸਾ ਕੀਤਾ ਕਿ ਡੇਰੇਨ ਬ੍ਰਾਵੋ, ਸ਼ਿਮਰੋਨ ਹੇਟਮੇਅਰ ਅਤੇ ਕੀਮੋ ਪਾਲ ਨੇ ਆਪਣੇ ਪਰਿਵਾਰ ਦੀ ਚਿੰਤਾ ਦੇ ਕਾਰਨ ਕੋਵਿਡ-19 ਮਹਾਂਮਾਰੀ ਦੇ ਵਿਚਕਾਰ ਇੰਗਲੈਂਡ ਦਾ ਦੌਰਾ ਕਰਨ ਤੋਂ ਇਨਕਾਰ ਕੀਤਾ। ਇਹ ਤਿੰਨੋਂ ਸਾਰੇ ਰੂਪਾਂ ਦੇ ਲਈ ਕੇਂਦਰੀ ਇਕਰਾਰਨਾਮੇ ਵਾਲੇ ਖਿਡਾਰੀ ਹਨ, ਪਰ ਇਨ੍ਹਾਂ ਨੇ ਅਗਲੇ ਮਹੀਨੇ ਹੋਣ ਵਾਲੀ ਲੜੀ ਦੇ ਲਈ ਇੰਗਲੈਂਡ ਦੇ ਦੌਰੇ ਤੋਂ ਮਨ੍ਹਾਂ ਕਰ ਦਿੱਤਾ।
ਉਹ ਇਸ ਦੌਰੇ 'ਤੇ ਨਹੀਂ ਜਾਣਾ ਚਾਹੁੰਦੇ
ਗ੍ਰੇਵ ਨੇ ਕਿਹਾ ਕਿ ਕੀਮੋ ਪਾਲ ਆਪਣੇ ਪੂਰੇ ਵੱਡੇ ਪਰਿਵਾਰ ਦੇ ਇਕਲੌਤੇ ਕਮਾਉਣ ਵਾਲੇ ਹਨ। ਉਹ ਸੱਚਮੁੱਚ ਕਾਫ਼ੀ ਚਿੰਤਿਤ ਸਨ ਕਿ ਜੇ ਉਨ੍ਹਾਂ ਕੁੱਝ ਹੋ ਗਿਆ ਤਾਂ ਉਨ੍ਹਾਂ ਦਾ ਪਰਿਵਾਰ ਕਿਵੇਂ ਚੱਲੇਗਾ।
ਉਨ੍ਹਾਂ ਨੇ ਕਿਹਾ ਕਿ ਪਾਲ ਨੇ ਬੋਰਡ ਨੂੰ ਲਿਖ ਕੇ ਦੌਰੇ ਤੋਂ ਹੱਟਣ ਦੇ ਆਪਣੇ ਫ਼ੈਸਲੇ ਦਾ ਕਾਰਨ ਦੱਸਿਆ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੇ ਲਈ ਇਹ ਫ਼ੈਸਲਾ ਬਹੁਤ ਔਖਾ ਸੀ ਅਤੇ ਉਹ ਵੈਸਟ ਇੰਡੀਜ਼ ਦੇ ਲਈ ਖੇਡਣਾ ਕਿੰਨਾ ਪਸੰਦ ਕਰਦੇ ਹਨ, ਪਰ ਪਰਿਵਾਰ ਦੇ ਨਾਲ ਵਿਚਾਰ ਚਰਚਾ ਤੋਂ ਬਾਅਦ ਉਨ੍ਹਾਂ ਨੂੰ ਨਹੀਂ ਲੱਗਦਾ ਕਿ ਉਹ ਪਰਿਵਾਰ ਨੂੰ ਛੱਡ ਕੇ ਜਾ ਸਕਦੇ ਹਨ, ਇਸ ਦੇ ਲਈ ਉਹ ਇਸ ਦੌਰੇ ਉੱਤੇ ਨਹੀਂ ਜਾਣਾ ਚਾਹੁੰਦੇ।
ਵੈਸਟ-ਇੰਡੀਜ਼ ਦੇ ਲਈ ਖੇਡਣਾ ਸਨਮਾਨ ਦੀ ਗੱਲ ਹੈ
ਸੀਡਬਲਿਊਆਈ ਦੇ ਮੁੱਖ ਕਾਰਜਕਾਰੀ ਨੇ ਕਿਹਾ ਕਿ ਹੇਟਮੇਅਰ ਸੁਰੱਖਿਆ ਦੀ ਦ੍ਰਿਸ਼ਟੀ ਤੋਂ ਸਹਿਜ ਮਹਿਸੂਸ ਨਹੀਂ ਕਰ ਰਹੇ ਸਨ। ਬ੍ਰਾਵੋ ਵੀ ਬ੍ਰਿਟੇਨ ਦੇ ਹਲਾਤਾਂ ਤੋਂ ਚਿੰਤਤ ਸਨ, ਜਿਥੇ ਕੋਰੋਨਾ ਨੇ ਵਿਆਪਕ ਤਬਾਹੀ ਮਚਾਈ ਹੈ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਹਲਾਤਾਂ ਵਿੱਚ ਉਹ ਆਪਣੇ ਪਰਿਵਾਰ ਨੂੰ ਛੱਡ ਕੇ ਨਹੀਂ ਜਾਣਾ ਚਾਹੁੰਦੇ।
ਗ੍ਰੇਵ ਨੇ ਕਿਹਾ ਕਿ ਬ੍ਰਾਵੋ ਨੇ ਵੀ ਆਪਣੇ ਫ਼ੈਸਲੇ ਉੱਤੇ ਕਾਫ਼ੀ ਪਛਤਾਵਾ ਪ੍ਰਗਟਾਵਿਆ ਕਿਉਂਕਿ ਉਨ੍ਹਾਂ ਦੇ ਲਈ ਵੈਸਟ ਇੰਡੀਜ਼ ਦੇ ਲਈ ਖੇਡਣਾ ਸਨਮਾਨ ਦੀ ਗੱਲ ਹੈ।
ਇੰਗਲੈਂਡ ਐਂਡ ਵੇਲ੍ਹਜ਼ ਕ੍ਰਿਕਟ ਬੋਰਡ (ਈਸੀਬੀ) ਮੁਤਾਬਕ ਵੈਸਟ ਇੰਡੀਜ਼ ਅਤੇ ਇੰਗਲੈਂਡ ਦੇ ਵਿਚਕਾਰ 3 ਮੈਚਾਂ ਦੀ ਟੈਸਟ ਲਈ 8 ਜੁਲਾਈ ਤੋਂ ਸ਼ੁਰੂ ਹੋਵੇਗੀ। ਪਹਿਲਾ ਮੈਚ ਹੈਂਪਸ਼ਾਇਰ ਦੇ ਐਜੇਸ ਬਾਉਲ ਉੱਤੇ ਖੇਡਿਆ ਜਾਵੇਗਾ, ਜਦਕਿ ਦੂਸਰਾ ਅਤੇ ਤੀਸਰਾ ਮੈਚ ਓਲਡ ਟ੍ਰੈਫਰਡ ਮੈਦਾਨ ਉੱਤੇ ਖੇਡਿਆ ਜਾਵੇਗਾ। 8 ਜੁਲਾਈ ਤੋਂ ਸ਼ੁਰੂ ਹੋਣ ਵਾਲੀ 3 ਟੈਸਟ ਮੈਚਾਂ ਦੀ ਲੜੀ ਦੇ ਲਈ 25 ਮੈਂਬਰੀ ਕੈਰੇਬਿਆਈ ਟੀਮ ਅਗਲੇ ਮੰਗਲਵਾਰ ਨੂੰ ਇੰਗਲੈਂਡ ਪਹੁੰਚੇਗੀ।