ETV Bharat / sports

Cuttack ODI : ਵਿੰਡੀਜ਼ ਵਿਰੁੱਧ ਲਗਾਤਾਰ 10ਵੀਂ ਲੜੀ ਜਿੱਤਣਾ ਚਾਹੇਗਾ ਭਾਰਤ - today is india vs wi final of ODI series

ਭਾਰਤੀ ਕਪਤਾਨ ਵਿਰਾਟ ਕੋਹਲੀ ਮਹਿਮਾਨ ਟੀਮ ਵਿੰਡੀਜ਼ ਨੂੰ ਤੀਸਰੇ ਅਤੇ ਆਖ਼ਰੀ ਮੈਚ ਵਿੱਚ ਹਾਰ ਕੇ ਲੜੀ ਜਿੱਤਣਾ ਚਾਹੁੰਣਗੇ।

Cuttack ODI, India vs west Indies
ਵਿੰਡੀਜ਼ ਵਿਰੁੱਧ ਲਗਾਤਾਰ 10ਵੀਂ ਲੜੀ ਜਿੱਤਣਾ ਚਾਹੇਗਾ ਭਾਰਤ
author img

By

Published : Dec 22, 2019, 5:38 AM IST

ਕਟਕ : ਤਿੰਨ ਮੈਚਾਂ ਦੀ ਲੜੀ ਵਿੱਚ 1-1 ਨਾਲ ਬਰਾਬਰੀ ਉੱਤੇ ਚੱਲ ਰਹੀ ਭਾਰਤ ਅਤੇ ਵੈਸਟ ਇੰਡੀਜ਼ ਦੀ ਕ੍ਰਿਕਟ ਟੀਮਾਂ ਐਤਵਾਰ ਨੂੰ ਬਰਾਬਰੀ ਸਟੇਡਿਅਮ ਵਿੱਚ ਹੋਣ ਵਾਲੇ ਤੀਸਰੇ ਅਤੇ ਅੰਤਿਮ ਮੈਚ ਨੂੰ ਜਿੱਤ ਕੇ ਲੜੀ ਕਬਜ਼ਾ ਕਰਨ ਦੇ ਇਰਾਦੇ ਨਾਲ ਮੈਦਾਨ ਉੱਤੇ ਉੱਤਰੇਗੀ। ਭਾਰਤ ਜੇ ਇੰਡੀਜ਼ ਵਿਰੁੱਧ ਤੀਸਰਾ ਮੈਚ ਜਿੱਤ ਕੇ ਲੜੀ ਆਪਣੇ ਨਾਂਅ ਕਰਨ ਵਿੱਚ ਸਫ਼ਲ ਹੁੰਦਾ ਹੈ ਤਾਂ ਵਿੰਡੀਜ਼ ਦੇ ਵਿਰੁੱਧ ਉਸ ਦੀ ਇਹ ਲਗਾਤਾਰ 10ਵੀਂ ਦੋ-ਪੱਖੀ ਲੜੀ ਹੋਵੇਗੀ।

ਵਿਸ਼ਵ ਨੰਬਰ 9 ਵਿੰਡੀਜ਼ ਨੇ ਚੇਨੱਈ ਵਿੱਚ ਪਹਿਲਾਂ ਇੱਕ ਦਿਨਾਂ ਮੈਚ 8 ਵਿਕਟਾਂ ਨਾਲ ਜਿੱਤ ਕੇ ਲੜੀ ਵਿੱਚ ਅੱਗੇ ਆ ਗਿਆ ਸੀ। ਹੁਣ ਦੇਖਣਾ ਇਹ ਹੈ ਕਿ ਵੈਸਟ ਇੰਡੀਜ਼ ਦੀ ਟੀਮ 17 ਸਾਲ ਬਾਅਦ ਭਾਰਤ ਨੂੰ ਕਿਸੇ ਇੱਕ ਦਿਨਾਂ ਲੜੀ ਵਿੱਚ ਹਰਾ ਸਕੇਗੀ ਜਾਂ ਨਹੀਂ।

Cuttack ODI, India vs West Indies.
ਭਾਰਤੀ ਕ੍ਰਿਕਟ ਟੀਮ ਬਨਾਮ ਵੈਸਟ ਇੰਡੀਜ਼।

ਪਰ ਵਿਸ਼ਵ ਨੰਬਰ 2 ਭਾਰਤ ਨੇ ਵਿਸ਼ਾਖਾਪਟਨਮ ਵਿੱਚ ਖੇਡੇ ਗਏ ਦੂਸਰੇ ਇੱਕ ਦਿਨਾਂ ਮੈਚ ਵਿੱਚ ਜ਼ੋਰਦਾਰ ਵਾਪਸੀ ਕੀਤੀ ਅਤੇ 107 ਦੌੜਾਂ ਨਾਲ ਜਿੱਤ ਕੇ ਦਰਜ਼ ਕਰ ਕੇ ਲੜੀ ਵਿੱਚ 1-1 ਦੀ ਬਰਾਬਰੀ ਹਾਸਲ ਕਰ ਲਈ ਹੈ।

ਮੇਜ਼ਬਾਨ ਟੀਮ ਦੀ ਸਲਾਮੀ ਜੋੜੀ ਰੋਹਿਤ ਸ਼ਰਮਾ ਅਤੇ ਲੋਕੇਸ਼ ਰਾਹੁਲ ਇਸ ਸਮੇਂ ਆਪਣੇ ਸ਼ਾਨਦਾਰ ਫ਼ਾਰਮ ਵਿੱਚ ਚੱਲ ਰਹੇ ਹਨ। ਦੋਵੇਂ ਦੂਸਰੇ ਇੱਕ ਦਿਨਾਂ ਵਿੱਚ ਪਹਿਲੇ ਵਿਕਟ ਲਈ 227 ਦੌੜਾਂ ਦੀ ਰਿਕਾਰਡ ਸਾਂਝਦਾਰੀ ਕੀਤੀ ਸੀ।

ਰੋਹਿਤ ਨੇ ਲੜੀ ਦੇ ਦੋ ਮੈਚਾਂ ਵਿੱਚ ਹੁਣ ਤੱਕ 36 ਅਤੇ 159 ਦੌੜਾਂ ਦੀ ਪਾਰੀ ਖੇਡੀ ਹੈ ਜਦਕਿ ਰਾਹੁਲ ਨੇ 6 ਅਤੇ 102 ਦੌੜਾਂ ਦੀ ਪਾਰੀ ਖੇਡੀ ਹੈ।

Cuttack ODI, India vs West Indies.
ਕੈਰੇਬਿਆਈ ਕ੍ਰਿਕਟ।

ਮੱਧ ਪੜਾਅ ਵਿੱਚ ਕਪਤਾਨ ਵਿਰਾਟ ਕੋਹਲੀ ਇਸ ਲੜੀ ਵਿੱਚ ਅਸਫ਼ਲ ਰਹੇ ਹਨ। ਪਹਿਲੇ ਮੈਚ ਵਿੱਚ 4 ਦੌੜਾਂ ਬਣਾਉਣ ਤੋਂ ਇਲਾਵਾ ਦੂਸਰੇ ਮੈਚ ਵਿੱਚ ਉਹ ਖ਼ਾਤਾ ਖੋਲ੍ਹੇ ਬਿਨਾਂ ਆਉਟ ਹੋ ਗਏ ਸਨ। ਹਾਲਾਂਕਿ ਸ਼੍ਰੇਅ ਅਇਅਰ ਅਤੇ ਰਿਸ਼ਭ ਪੰਤ ਵਧਿਆ ਖੇਡ ਰਹੇ ਹਨ।

ਗੇਂਦਬਾਜ਼ੀ ਵਿੱਚ ਜ਼ਖ਼ਮੀ ਦੀਪਕ ਚਹਿਰ ਦੀ ਥਾਂ ਟੀਮ ਵਿੱਚ ਸ਼ਾਮਲ ਕੀਤੇ ਗਏ ਨਵਦੀਪ ਸੈਣੀ ਇਸ ਮੈਚ ਨਾਲ ਆਪਣੇ ਇੱਕ ਦਿਨਾਂ ਕਰਿਅਰ ਦੀ ਸ਼ੁਰੂਆਤ ਕਰ ਸਕਦੇ ਹਨ। ਉੱਥੇ ਹੀ ਦੂਸਰੇ ਮੈਚ ਵਿੱਚ ਸ਼ਾਨਦਾਰ ਹੈਟ੍ਰਿਕ ਲੈਣ ਵਾਲੇ ਚਾਇਨਾਮੈਨ ਗੇਂਦਬਾਜ਼ੀ ਕੁਲਦੀਪ ਯਾਦਵ ਇਸ ਮੈਚ ਵਿੱਚ ਵੀ ਆਪਣੇ ਨਾਂਅ ਇੱਕ ਹੋਰ ਉਪਲੱਭਧੀ ਹਾਸਲ ਕਰਨ ਲਈ ਤਿਆਰ ਹਨ।

ਕੁਲਦੀਪ ਨੇ ਹੁਣ ਤੱਕ ਇੱਕ ਦਿਨਾਂ ਮੈਚ ਵਿੱਚ 99 ਵਿਕਟਾਂ ਹਾਸਲ ਕੀਤੀਆਂ ਹਨ ਅਤੇ ਉਹ ਵਿਕਟਾਂ ਦਾ ਸੈਂਕੜਾ ਲਾਉਣ ਲਈ ਸਿਰਫ਼ ਇੱਕ ਵਿਕਟ ਦੂਰ ਹਨ।

ਮੇਜ਼ਬਾਨ ਟੀਮ ਲਈ ਇਸ ਸਮੇਂ ਖ਼ਰਾਬ ਫ਼ਿਲਡਿੰਗ ਸਭ ਤੋਂ ਵੱਡਾ ਚਿੰਤਾ ਦਾ ਕਾਰਨ ਬਣਿਆ ਹੋਇਆ ਹੈ। ਟੀਮ ਦੇ ਖਿਡਾਰੀਆਂ ਨੇ ਕਈ ਕੈੱਚ ਲਏ ਹਨ, ਜਿਸ ਨਾਲ ਖ਼ੁਦ ਕਪਤਾਨ ਕੋਹਲੀ ਵੀ ਨਿਰਾਸ਼ ਹਨ। ਉਨ੍ਹਾਂ ਨੇ ਦੂਸਰੇ ਇੱਕ ਦਿਨਾਂ ਮੈਚ ਤੋਂ ਬਾਅਦ ਕਿਹਾ ਸੀ ਕਿ ਟੀਮ ਨੂੰ ਫ਼ਿਲਡਿੰਗ ਵਿੱਚ ਸੁਧਾਰ ਕਰਨਾ ਹੋਵੇਗਾ।

ਦੂਸਰੇ ਪਾਸੇ ਵਿੰਡੀਜ਼ ਦੀ ਟੀਮ ਟੀ-20 ਲੜੀ ਹਰਾਉਣ ਤੋਂ ਬਾਅਦ ਇੱਕ ਦਿਨਾਂ ਲੜੀ ਜਿੱਤਣਾ ਚਾਹੇਗੀ। ਇੱਕ ਦਿਨਾਂ ਦੀ ਤਰ੍ਹਾਂ ਟੀ-20 ਵਿੱਚ ਵੀ ਮਹਿਮਾਨ 1-1 ਨਾਲ ਬਰਾਬਰੀ ਉੱਤੇ ਸੀ, ਲੇਕਿਨ ਆਖ਼ਰੀ ਮੈਚ ਗੁਆਉਣ ਕਾਰਨ ਉਸੇ ਲੜੀ ਤੋਂ ਹੱਥ ਧੋਣਾ ਪਿਆ ਸੀ।

ਕੈਰੇਬਿਆਈ ਟੀਮ ਆਪਣੀ ਗੇਂਦਬਾਜ਼ੀ ਵਿੱਚ ਸੁਧਾਰ ਕਰਨਾ ਚਾਹੇਗੀ ਕਿਉਂਕਿ ਦੂਸਰੇ ਮੈਚ ਵਿੱਚ ਭਾਰਤ ਨੇ ਉਸ ਦੀ ਕਮਜ਼ੋਰ ਗੇਂਦਬਾਜ਼ੀ ਦਾ ਫ਼ਾਇਦਾ ਉਠਾ ਕੇ ਬੋਰਡ ਉੱਤੇ 387 ਦੌੜਾਂ ਬਣਾ ਦਿੱਤੀਆਂ। ਗੇਂਦਬਾਜ਼ੀ ਤੋਂ ਇਲਾਵਾ ਟੀਮ ਨੂੰ ਬੱਲੇਬਾਜ਼ੀ ਵਿੱਚ ਸ਼ਿਮਰੋਨ ਹੇਟਮੇਅਰ ਅਤੇ ਸ਼ੇ ਹੋਪ ਤੋਂ ਵੱਡੀਆਂ ਉਮੀਦਾਂ ਹੋਣਗੀਆਂ। ਦੋਵੇਂ ਬੱਲੇਬਾਜ਼ਾਂ ਨੇ ਪਹਿਲਾਂ ਹੀ ਇੱਕ ਦਿਨਾਂ ਵਿੱਚ ਸੈਂਕੜੇ ਵਾਲੀ ਪਾਰੀ ਖੇਡੀ ਸੀ। ਇਸ ਤੋਂ ਇਲਾਵਾ ਟੀਮ ਨੂੰ ਆਪਣੀ ਫਿਲਡਿੰਗ ਵਿੱਚ ਵੀ ਸੁਧਾਰ ਕਰਨਾ ਹੋਵੇਗੀ।

ਬਾਰਾਬਤੀ ਮੈਦਾਨ ਬੱਲੇਬਾਜ਼ਾਂ ਦੇ ਅਨੁਕੂਲ ਰਹਿਣ ਵਾਲਾ ਹੈ ਅਤੇ ਇਸ ਲਈ ਇੱਥੇ ਵੱਡੇ ਸਕੋਰ ਦੀ ਉਮੀਦ ਕੀਤੀ ਜਾ ਸਕਦੀ ਹੈ।

ਇਸ ਮੈਦਾਨ ਉੱਤੇ ਭਾਰਤ ਨੂੰ ਰਿਕਾਰਡ ਹੁਣ ਤੱਕ ਸ਼ਾਨਦਾਰ ਰਿਹਾ ਹੈ ਅਤੇ ਟੀਮ ਨੇ ਵਿੰਡੀਜ਼ ਵਿਰੁੱਧ ਹੁਣ ਤੱਕ ਇੱਥੇ 3 ਮੈਚ ਖੇਡੇ ਹਨ ਅਤੇ ਤਿੰਨਾਂ ਵਿੱਚ ਉਸ ਨੇ ਕੈਰੇਬਿਆਈ ਟੀਮ ਨੂੰ ਮਿੱਟੀ ਵਿੱਚ ਮਿਲਾਇਆ ਹੈ। ਭਾਰਤ ਨੇ ਬਾਰਾਬਤੀ ਸਟੇਡਿਅਮ ਵਿੱਚ 16 ਇੱਕ ਦਿਨਾਂ ਮੈਚ ਖੇਡੇ ਹਨ ਅਤੇ ਇਸ ਵਿੱਚ ਉਸ ਨੇ 12 ਮੈਚਾਂ ਵਿੱਚ ਜਿੱਤ ਹਾਸਲ ਕੀਤੀ ਹੈ ਜਦਕਿ ਚਾਰ ਵਿੱਚ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।

ਟੀਮਾਂ (ਸੰਭਾਵਿਤ) :
ਭਾਰਤ : ਵਿਰਾਟ ਕੋਹਲੀ (ਕਪਤਾਨ), ਰੋਹਿਤ ਸ਼ਰਮਾ (ਉਪ-ਕਪਤਾਨ), ਮਿਅੰਕ ਅਗਰਵਾਲ, ਲੋਕੇਸ਼ ਰਾਹੁਲ, ਸ਼੍ਰੇਅ ਅਇਅਰ, ਮਨੀਸ਼ ਪਾਂਡੇ, ਰਿਸ਼ਭ ਪੰਤ, ਸ਼ਿਵਮ ਦੁੱਬੇ, ਕੇਦਾਰ ਜਾਧਵ, ਰਵਿੰਦਰ ਜਡੇਜਾ, ਯੁਜਵੇਂਦਰ ਚਹਿਲ, ਕੁਲਦੀਪ ਯਾਦਵ, ਨਵਦੀਪ ਸੈਣੀ, ਮੁਹੰਮਦ ਸ਼ਮੀ, ਸ਼ਾਰਦੁੱਲ ਠਾਕੁਰ।

ਵੈਸਟ-ਇੰਡੀਜ਼ : ਕੇਰਾਨ ਪੋਲਾਰਟ (ਕਪਤਾਨ), ਸੁਨਿਏ ਐਮਬ੍ਰੀਜ਼, ਸ਼ਾਈ ਹੋਪ, ਖੈਰੀ ਪਿਏਰੇ, ਰੋਸਟਨ ਚੇਜ, ਅਲਜ਼ਾਰੀ ਜੋਸੇਫ਼, ਸ਼ੇਲਡਨ ਕਾਟਰੇਲ, ਬ੍ਰੈਂਡਨ ਕਿੰਗ, ਨਿਕੋਲਸ ਪੂਰਨ, ਸ਼ਿਮਰਨ ਹੇਟਮੇਅਰ, ਏਵਿਨ ਲੁਇਸ, ਰੋਮਾਇਆ ਸ਼ੇਫ਼ਰਡ, ਜੇਸਨ ਹੋਲਡਰ, ਕੀਮੋ ਪਾਲ, ਹੇਡਨ ਵਾਲਸ਼ ਜੂਨੀਅਰ।

Intro:Body:

soprts_2

Conclusion:

For All Latest Updates

TAGGED:

Cuttack ODI
ETV Bharat Logo

Copyright © 2025 Ushodaya Enterprises Pvt. Ltd., All Rights Reserved.