ਨਵੀਂ ਦਿੱਲੀ: ਭਾਰਤੀ ਟੀਮ ਦੇ ਸਾਬਕਾ ਤੇਜ਼ ਗੇਂਦਬਾਜ਼ ਅਤੇ ਰਾਇਲ ਚੈਲੇਂਜਰਜ਼ ਬੈਂਗਲੁਰੂ ਦੇ ਗੇਂਦਬਾਜ਼ੀ ਕੋਚ ਅਸ਼ੀਸ਼ ਨਹਿਰਾ ਦਾ ਕਹਿਣਾ ਹੈ ਕਿ ਕੈਰੇਬੀਅਨ ਪ੍ਰੀਮੀਅਰ ਲੀਗ (ਸੀਪੀਐਲ) ਵਿੱਚ ਖੇਡਣ ਵਾਲੇ ਖਿਡਾਰੀਆਂ ਨੂੰ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਵਿੱਚ ਫ਼ਾਇਦਾ ਹੋਵੇਗਾ।
ਸੀਪੀਐਲ-2020 ਦੀ ਸ਼ੁਰੂਆਤ 18 ਅਗਸਤ ਤੋਂ ਹੋ ਰਹੀ ਹੈ। ਇਸ ਦਾ ਫਾਈਨਲ 10 ਸਤੰਬਰ ਨੂੰ ਖੇਡਿਆ ਜਾਵੇਗਾ। ਸੀਪੀਐਲ ਦਾ ਆਯੋਜਨ ਤ੍ਰਿਨੀਦਾਦ ਅਤੇ ਟੋਬੈਗੋ ਦੇ ਦੋ ਸਟੇਡੀਅਮਾਂ ਵਿੱਚ ਕੀਤਾ ਗਿਆ ਹੈ। ਇਸ ਦੇ ਨਾਲ ਹੀ ਆਈਪੀਐਲ ਦਾ 13 ਵਾਂ ਸੀਜ਼ਨ ਸੰਯੁਕਤ ਅਰਬ ਅਮੀਰਾਤ (ਯੂਏਈ) ਵਿੱਚ 19 ਸਤੰਬਰ ਤੋਂ 10 ਨਵੰਬਰ ਦਰਮਿਆਨ ਖੇਡਿਆ ਜਾਣਾ ਹੈ।
ਨਹਿਰਾ ਨੇ ਇੱਕ ਮੀਡੀਆ ਹਾਉਸ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਕਿਹਾ, “ਮੈਂ ਕਹਿਣਾ ਚਾਹੁੰਦਾ ਹਾਂ ਕਿ ਸੀਪੀਐਲ ਜਿਹੜੇ ਖਿਡਾਰੀ ਖੇਡਣਗੇ, ਇਸ ਗੱਲ ਦੀ ਕੋਈ ਗਰੰਟੀ ਨਹੀਂ ਹੈ ਕਿ ਉਹ ਉੱਥੇ ਜੋ ਪ੍ਰਦਰਸ਼ਨ ਕਰਨਗੇ, ਉਹ ਆਈਪੀਐਲ ਵਿੱਚ ਵੀ ਕਰਨਗੇ, ਪਰ ਉਨ੍ਹਾਂ ਨੂੰ ਸੀਪੀਐਲ ਵਿੱਚ ਖੇਡਣ ਨਾਲ ਆਈਪੀਐਲ ਵਿੱਚ ਫਾਇਦਾ ਜ਼ਰੂਰ ਹੋਵੇਗਾ।”
ਉਨ੍ਹਾਂ ਕਿਹਾ, "ਜੇ ਤੁਸੀਂ ਇੱਕ ਮਹੀਨਾ ਖੇਡਣ ਤੋਂ ਬਾਅਦ ਪਹੁੰਚਦੇ ਹੋ ਤਾਂ ਇਹ ਨਿਸ਼ਚਤ ਰੂਪ ਵਿੱਚ ਫ਼ਰਕ ਲਿਆਏਗਾ, ਚਾਹੇ ਉਹ ਕੇਰਨ ਪੋਲਾਰਡ, ਇਮਰਾਨ ਤਾਹਿਰ ਹੋ ਜਾਂ ਰਸ਼ੀਦ ਖ਼ਾਨ ਹੋਣ"
ਨਹਿਰਾ ਨੇ ਆਈਪੀਐਲ ਵਿੱਚ ਚੇਨਈ ਸੁਪਰ ਕਿੰਗਜ਼ ਦੇ ਲਈ ਖੇਡਣ ਵਾਲੇ ਦੱਖਣੀ ਅਫਰੀਕਾ ਦੇ ਲੈੱਗ ਸਪਿਨਰ ਇਮਰਾਨ ਤਾਹਿਰ ਦੀ ਪ੍ਰਸ਼ੰਸਾ ਕਰਦਿਆਂ ਕਿਹਾ, “ਅੱਜ ਵੀ ਜਦੋਂ ਤਾਹਿਰ ਵਿਕਟ ਲੈਂਦਾ ਹੈ, ਤਾਂ ਉਹ 18-20 ਸਾਲ ਦੇ ਮੁੰਡੇ ਵਾਂਗ ਜਸ਼ਨ ਮਨਾਉਂਦਾ ਹੈ। ਉਹ ਬਹੁਤ ਸਮਰਪਿਤ ਖਿਡਾਰੀ ਹੈ। ਜਦੋਂ ਅਸੀਂ ਇੱਕ ਖਾਸ ਉਮਰ ਦੀ ਗੱਲ ਕਰਦੇ ਹਾਂ, ਇਸ ਉਮਰ ਵਿੱਚ ਜਦੋਂ ਤੁਹਾਨੂੰ ਵਧੇਰੇ ਮੈਚ ਖੇਡਣ ਅਤੇ ਵਧੇਰੇ ਅਭਿਆਸ ਪ੍ਰਾਪਤ ਕਰਨ ਦਾ ਮੌਕਾ ਮਿਲਦਾ ਹੈ। ਤਾਂ ਤੁਸੀਂ ਵਧੀਆ ਹੋਵੋਗੇ। ਤਾਹਿਰ ਲਈ ਸੀ.ਪੀ.ਐਲ ਤੋਂ ਬਾਅਦ ਆਈਪੀਐਲ ਵਿਚ ਖੇਡਣਾ ਚੰਗਾ ਰਹੇਗਾ।"