ਬਾਰਸੀਲੋਨਾ: ਚੈਂਪੀਅਨਸ ਲੀਗ ਦੇ ਇਤਿਹਾਸ 'ਚ ਪਹਿਲੀ ਵਾਰ ਗਰੁੱਪ ਸਟੈਪ ਤੋਂ ਬਾਹਰ ਹੋਣ ਤੋਂ ਬੱਚਣ ਲਈ ਬੋਰੂਸੀਆ ਨੂੰ ਮੋਨਸ਼ੰਗੇਲਾਬਾਖ ਨੂੰ ਹਰਾਉਣਾ ਪਵੇਗਾ। ਜਿਨੇਦੀਨ ਜਿਦਾਨ ਦੀ ਟੀਮ ਨੇ ਇਸ ਸੀਜ਼ਨ 'ਚ ਬੇਹਦ ਖ਼ਰਾਬ ਪ੍ਰਦਰਸ਼ਨ ਕੀਤਾ ਹੈ।
ਜੇਕ ਬੋਰੂਸੀਆ ਅਗਲਾ ਮੈਚ ਜਿੱਤ ਜਾਂਦਾ ਹੈ, ਤਾਂ 13 ਵਾਰ ਦੀ ਯੂਰਪੀਅਨ ਚੈਂਪੀਅਨ ਮੈਡਰਿਡ ਪਹਿਲੀ ਵਾਰ ਗਰੁੱਪ ਸਟੈਪ ਤੋਂ ਬਾਹਰ ਹੋ ਜਾਵੇਗੀ। ਮੈਚ ਡ੍ਰਾਅ ਹੋਣ ਤੱਕ ਉਹ ਫਾਈਨਲ 16 'ਚ ਪਹੁੰਚ ਸਕਦੀ ਹੈ।
ਮੈਡਰਿਡ ਪਿਛਲੇ 25 ਸੀਜ਼ਨਾਂ 'ਚ ਕਦੇ ਵੀ ਗਰੁੱਪ ਸਟੈਪ ਤੋਂ ਬਾਹਰ ਨਹੀਂ ਰਹੀ। ਪਿਛਲੇ ਸੈਸ਼ਨ 'ਚ ਉਹ ਅੰਤਮ 16 ਤੋਂ ਬਾਹਰ ਹੋ ਗਏ ਸੀ ਤੇ ਇਸ ਤੋਂ ਪਹਿਲਾਂ ਉਨ੍ਹਾਂ ਨੇ ਲਗਾਤਾਰ ਅੱਠ ਸੈਸ਼ਨਾਂ 'ਚ ਸੈਮੀਫਾਈਨਲ ਖੇਡਿਆ ਅਤੇ ਚਾਰ ਖਿਤਾਬ ਵੀ ਜਿੱਤੇ।
ਕ੍ਰਿਸਟੀਆਨੋ ਰੋਨਾਲਡੋ ਅਤੇ ਲਿਓਨਲ ਮੇਸੀ ਵੀ ਗਰੁੱਪ ਸਟੈਪ ਦੇ ਆਖਰੀ ਮੈਚ 'ਚ ਦਿਲਚਸਪ ਹੋਣਗੇ ਜਦੋਂ ਬਾਰਸੀਲੋਨਾ ਦਾ ਮੁਕਾਬਲਾ ਯੂਵੈਂਟਸ ਨਾਲ ਹੋਵੇਗਾ। ਦੋਵੇਂ ਟੀਮਾਂ ਅੰਤਮ 16 'ਚ ਪਹੁੰਚ ਗਈਆਂ ਹਨ। ਬਾਰਸੀਲੋਨਾ ਨੇ ਪਿਛਲੀ ਵਾਰ ਦੋਵਾਂ ਟੀਮਾਂ ਦੇ ਮੈਚ ਦੌਰਾਨ 2-0 ਨਾਲ ਜਿੱਤ ਪ੍ਰਾਪਤ ਕੀਤੀ ਸੀ, ਪਰ ਕੋਰੋਨਾ ਕਾਰਨ ਰੋਨਾਲਡੋ ਉਹ ਮੈਚ ਨਹੀਂ ਖੇਡ ਸਕੇ। ਮੇਸੀ ਅਤੇ ਰੋਨਾਲਡੋ ਦਾ ਸਾਲ 2018 'ਚ ਸਾਹਮਣਾ ਹੋਇਆ ਸੀ। ਜਦੋਂ ਰੋਨਾਲਡੋ ਰੀਅਲ ਮੈਡਰਿਡ ਲਈ ਖੇਡਦੇ ਸਨ।
ਗਰੁੱਪ ਬੀ 'ਚ ਸ਼ਾਮਲ ਮੋਨਸ਼ੰਗੇਲਾਬਾਖ ਅੱਠ ਅੰਕਾਂ ਨਾਲ ਅੱਗੇ ਹੈ। ਮੈਡਰਿਡ ਅਤੇ ਸ਼ਾਖਤਾਰ ਦੇ ਸੱਤ ਅੰਕ ਹਨ। ਜਦੋਂ ਕਿ ਇੰਟਰ ਮਿਲਾਨ ਦੇ ਪੰਜ ਅੰਕ ਹਨ। ਫਿਲਹਾਲ ਸਾਰੀਆਂ ਚਾਰ ਟੀਮਾਂ ਲਈ ਦਰਵਾਜ਼ੇ ਖੁੱਲ੍ਹੇ ਹਨ।ਗਰੁੱਪ ਐਚ ਵਿੱਚ ਪੈਰਿਸ ਸੈਂਟ ਜਰਮੇਨ, ਮੈਨਚੈਸਟਰ ਯੂਨਾਈਟਿਡ ਤੇ ਲੇਈਪਜਿੰਗ ਵਿਚੋਂ ਇੱਕ ਹੀ ਟੀਮ ਅੱਗੇ ਜਾਵੇਗੀ। ਤਿੰਨਾਂ ਦੇ ਨੌ ਅੰਕ ਹਨ। ਪੀਐਸਜੀ ਦੇ ਇਲਤਾਂਬੂਲ ਬਾਸਾਕਸੇਹਿਰ ਤੋਂ ਖੇਡਣਾ ਹੈ। ਜਦੋਂ ਕਿ ਯੂਨਾਈਟਿਡ ਦਾ ਸਾਹਮਣਾ ਲੇਈਪਜਿੰਗ ਨਾਲ ਹੋਵੇਗਾ। ਗਰੁੱਪ ਈ ਤੋਂ ਚੇਲਸੀ ਤੇ ਸੇਵਿਲਾ ਅਗਲੇ ਦੌਰ 'ਚ ਪਹੁੰਚ ਚੁੱਕੇ ਹਨ। ਉਥੇ ਹੀ ਗਰੁੱਪ ਐਫ ਤੋਂ ਬੋਰੂਸੀਆ ਡਾਟਰਮੰਡ ਨੇ ਅੰਤਮ 16 'ਚ ਥਾਂ ਹਾਸਲ ਕਰ ਲਈ ਹੈ।