ਚੰਡੀਗੜ੍ਹ: ਭਾਰਤੀ ਕ੍ਰਿਕਟ ਬੋਰਡ (ਬੀਸੀਸੀਆਈ) ਦੇ ਸਕੱਤਰ ਜੈ ਸ਼ਾਹ ਨੇ ਮੰਗਲਵਾਰ ਨੂੰ ਪੰਜਾਬ ਕ੍ਰਿਕਟ ਸੰਘ (ਪੀਸੀਏ) ਦਾ ਸ਼ਹਿਰ ਦੇ ਬਾਹਰੀ ਹਿੱਸੇ ਮੁੱਲਾਂਪੁਰ ’ਚ ਬਣ ਰਹੇ ਕ੍ਰਿਕਟ ਸਟੇਡੀਅਮ ਦਾ ਨਿਰੀਖਣ ਕੀਤਾ।
ਮੋਹਾਲੀ ’ਚ ਮੌਜੂਦਾ ਸਟੇਡੀਅਮ ਤੋਂ 20 ਮਿੰਟ ਦੀ ਦੂਰੀ ’ਤੇ ਸਥਿਤ ਪੰਜਾਬ ਦੇ ਇਸ ਅੰਤਰ-ਰਾਸ਼ਟਰੀ ਕ੍ਰਿਕਟ ਸਟੇਡੀਅਮ ਦੇ ਦੌਰੇ ਦੌਰਾਨ ਸ਼ਾਹ ਦੇ ਨਾਲ ਪੀਸੀਏ ਦੇ ਨਿਰਦੇਸ਼ਕ ਰਾਜਿੰਦਰ ਗੁਪਤਾ ਤੇ ਮੈਂਬਰ ਪੁਨੀਤ ਬਾਲੀ ਵੀ ਮੌਜੂਦ ਸਨ।
ਬਾਲੀ ਨੇ ਦੱਸਿਆ,"ਸ਼ਾਹ ਨੇ ਨਵੇਂ ਸਟੇਡੀਅਮ ’ਚ ਕੁਝ ਸਮਾਂ ਬਿਤਾਇਆ ਅਤੇ ਸਟੇਡੀਅਮ ਦਾ ਨਿਰੀਖਣ ਕੀਤਾ।"
ਬਾਲੀ ਨੇ ਕਿਹਾ ਕਿ ਮੁੱਲਾਂਪੁਰ ’ਚ ਬਣਿਆ ਇਹ ਸਟੇਡੀਅਮ ਤਿਆਰ ਹੈ ਅਤੇ ਇਸ ’ਚ ਮੈਚਾਂ ਦਾ ਆਯੋਜਨ ਹੋ ਸਕਦਾ ਹੈ, ਜਦਕਿ ਬੁਨਿਆਦੀ ਢਾਂਚਾ ਅਗਲੇ ਕੁਝ ਮਹੀਨਿਆਂ ਦੌਰਾਨ ਤਿਆਰ ਹੋ ਜਾਵੇਗਾ।
ਸ਼ਾਹ ਨੇ ਸੋਮਵਾਰ ਨੂੰ ਚੰਡੀਗੜ੍ਹ ਦੇ ਸੈਕਟਰ-16 ’ਚ ਸਥਿਤ ਕ੍ਰਿਕਟ ਸਟੇਡੀਅਮ ਦਾ ਵੀ ਦੌਰਾ ਕੀਤਾ ਸੀ। ਇਹ ਸਟੇਡੀਅਮ ਚੰਡੀਗੜ੍ਹ ਦੇ ਕੇਂਦਰ ਸ਼ਾਸ਼ਤ ਪ੍ਰਦੇਸ਼ ਖੇਡ ਵਿਭਾਗ (ਯੂਟੀਸੀਏ) ਦੇ ਅਧੀਨ ਆਉਂਦਾ ਹੈ। ਮੰਗਲਵਾਰ ਨੂੰ ਸ਼ਾਹ ਨੇ ਯੂਟੀਸੀਏ ਦੇ ਅਧੀਨ ਆਉਣ ਵਾਲੇ ਇੱਕ ਹੋਰ ਮੈਦਾਨ ਦਾ ਵੀ ਦੌਰਾ ਕੀਤਾ।
ਕੁਝ ਦਿਨ ਪਹਿਲਾਂ ਸ਼ਾਹ ਨੇ ਉਤਰਾਖੰਡ ਕ੍ਰਿਕਟ ਸੰਘ ਦੇ ਅਧੀਨ ਆਉਣ ਵਾਲੇ ਸਟੇਡੀਅਮਾਂ ਦਾ ਵੀ ਦੌਰਾ ਕੀਤਾ ਸੀ।
ਸ਼ਾਹ ਨੇ ਬਾਅਦ ’ਚ ਟਵੀਟ ਰਾਂਹੀ ਕਿਹਾ,"ਵਿਸ਼ਵ ਪੱਧਰ ਦਾ ਬੁਨਿਆਦੀ ਢਾਂਚਾ ਕਰਨ ’ਚ ਉਨ੍ਹਾਂ ਨੇ ਕਾਫੀ ਤਰੱਕੀ ਕੀਤੀ ਹੈ। ਦੇਹਰਾਦੂਨ ਸਟੇਡੀਅਮ ਅਤੇ ਮੰਸੂਰੀ ਅਕੈਡਮੀ ਨੌਜਵਾਨਾਂ ਨੂੰ ਜਮੀਨੀ ਪੱਧਰ ਦੀਆਂ ਸਹੂਲਤਾਂ ਦੇਵੇਗਾ। ਮੈਨੂੰ ਯਕੀਨ ਹੈ ਕਿ ਬੀਸੀਸੀਆਈ ਦੇ ਮਾਰਗ ਦਰਸ਼ਨ ਤਹਿਤ ਉਹ ਲਗਾਤਾਰ ਮਜ਼ਬੂਤ ਹੋਣਗੇ।