ETV Bharat / sports

ਬੀਸੀਸੀਆਈ ਨੇ ਮਹਿਲਾ ਕੋਚਾਂ ਲਈ ਕਰਵਾਇਆ 7 ਹਫ਼ਤੇ ਦਾ ਸੈਮੀਨਾਰ

ਬੀਸੀਸੀਆਈ ਦੇ ਪ੍ਰਧਾਨ ਸੌਰਵ ਗਾਂਗੁਲੀ ਨੇ ਕਿਹਾ ਹੈ ਕਿ ਭਾਰਤ ਵਿੱਚ ਮਹਿਲਾ ਕ੍ਰਿਕਟ ਤੇਜ਼ੀ ਨਾਲ ਅੱਗੇ ਵੱਧ ਰਹੀ ਹੈ ਅਤੇ ਸਾਡੀ ਮਹਿਲਾ ਟੀਮ ਨੇ ਪਿਛਲੇ ਕੁੱਝ ਆਈਸੀਸੀ ਟੂਰਨਾਮੈਂਟਾਂ ਵਿੱਚ ਵਧੀਆ ਪ੍ਰਦਰਸ਼ਨ ਕੀਤਾ ਹੈ।

ਤਸਵੀਰ
ਤਸਵੀਰ
author img

By

Published : Oct 2, 2020, 7:13 PM IST

ਮੁੰਬਈ: ਰਾਸ਼ਟਰੀ ਕ੍ਰਿਕਟ ਅਕਾਦਮੀ (ਐਨਸੀਏ) ਨੇ ਹਾਲ ਹੀ ਵਿੱਚ ਔਰਤ ਕੋਚਾਂ ਲਈ ਸੱਤ ਹਫ਼ਤਿਆਂ ਦੇ ਨਿਰੰਤਰ ਪੇਸ਼ੇਵਰ ਵਿਕਾਸ (ਸੀਪੀਡੀ) ਸੈਮੀਨਾਰ ਦਾ ਆਯੋਜਨ ਕੀਤਾ ਹੈ। ਬੀਸੀਸੀਆਈ ਨੇ ਸ਼ੁੱਕਰਵਾਰ ਨੂੰ ਇੱਕ ਬਿਆਨ ਜਾਰੀ ਕਰ ਕੇ ਇਸ ਬਾਰੇ ਜਾਣਕਾਰੀ ਦਿੱਤੀ।

ਬੀਸੀਸੀਆਈ ਦੇ ਪ੍ਰਧਾਨ ਸੌਰਵ ਗਾਂਗੁਲੀ
ਬੀਸੀਸੀਆਈ ਦੇ ਪ੍ਰਧਾਨ ਸੌਰਵ ਗਾਂਗੁਲੀ

ਇਹ ਪ੍ਰੋਗਰਾਮ ਨੂੰ ਐਨਸੀਏ ਦੇ ਕੋਚ ਸਿੱਖਿਆ ਵਿਭਾਗ ਦੇ ਪ੍ਰਧਾਨ ਸੁਜੀਤ ਸੋਮਸੁੰਦਰ ਦੀ ਨਿਗਰਾਨੀ ਹੇਠ ਆਯੋਜਿਤ ਕੀਤਾ ਗਿਆ ਸੀ ਅਤੇ ਇਸ ਵਿੱਚ ਅਤੁੱਲ ਗਾਇਕਵਾੜ, ਅਪੂਰਵ ਦੇਸਾਈ, ਰਾਜੀਬ ਦੱਤਾ ਨੇ ਇਸ ਦਾ ਸਮਰਥਨ ਕੀਤਾ ਸੀ।

ਐਨਸੀਏ ਮੁਖੀ ਰਾਹੁਲ ਦ੍ਰਾਵਿੜ
ਐਨਸੀਏ ਮੁਖੀ ਰਾਹੁਲ ਦ੍ਰਾਵਿੜ

ਬੀਸੀਸੀਆਈ ਪੱਧਰ -2 ਦੇ 24 ਕੋਚ ਅਤੇ ਬੀਸੀਸੀਆਈ ਪੱਧਰ -1 ਦੇ ਸਰਟੀਫ਼ਿਕੇਟ ਵਾਲੇ ਸਾਬਕਾ ਕ੍ਰਿਕਟਰ ਇਸ ਸੈਮੀਨਾਰ ਦਾ ਹਿੱਸਾ ਸਨ। ਐਨਸੀਏ ਮੁਖੀ ਰਾਹੁਲ ਦ੍ਰਾਵਿੜ ਨੇ ਕਿਹਾ ਕਿ ਮਹਿਲਾ ਕ੍ਰਿਕਟ ਬਹੁਤ ਤੇਜ਼ੀ ਨਾਲ ਅੱਗੇ ਵੱਧ ਰਹੀ ਹੈ ਅਤੇ ਬੀਸੀਸੀਆਈ ਦਾ ਇੱਕ ਹੋਰ ਉਦੇਸ਼ ਮਹਿਲਾ ਕੋਚਾਂ ਨੂੰ ਉਨ੍ਹਾਂ ਦੇ ਵਿਕਾਸ ਵਿੱਚ ਯੋਗਦਾਨ ਦੇਣਾ ਹੈ।

ਉਨ੍ਹਾਂ ਕਿਹਾ ਕਿ ਕੋਵਿਡ -19 ਮਹਾਂਮਾਰੀ, ਹਾਲਾਂਕਿ, ਇੱਕ ਚੁਣੌਤੀ ਬਣ ਗਈ ਹੈ। ਮੇਰੇ ਖਿਆਲ ਵਿੱਚ ਸਾਡੇ ਸਿੱਖਿਆ ਵਿਭਾਗ ਦੁਆਰਾ ਪਿਛਲੇ ਸੱਤ ਹਫ਼ਤਿਆਂ ਵਿੱਚ ਕੁਝ ਔਰਤ ਕੋਚਾਂ ਦੇ ਨਾਲ ਜੁੜੇ ਰਹਿਣ ਲਈ ਇਸ ਦੀ ਚੰਗੀ ਵਰਤੋਂ ਕੀਤੀ ਗਈ ਹੈ।"

ਬੀਸੀਸੀਆਈ ਦੇ ਪ੍ਰਧਾਨ ਸੌਰਵ ਗਾਂਗੁਲੀ ਨੇ ਕਿਹਾ, "ਭਾਰਤ ਵਿੱਚ ਮਹਿਲਾ ਕ੍ਰਿਕਟ ਤੇਜ਼ੀ ਨਾਲ ਅੱਗੇ ਵੱਧ ਰਹੀ ਹੈ ਅਤੇ ਸਾਡੀ ਮਹਿਲਾ ਟੀਮ ਨੇ ਪਿਛਲੇ ਕੁਝ ਆਈਸੀਸੀ ਟੂਰਨਾਮੈਂਟਾਂ ਵਿੱਚ ਵਧੀਆ ਪ੍ਰਦਰਸ਼ਨ ਕੀਤਾ ਹੈ।"

ਬੀਸੀਸੀਆਈ ਦੇ ਪ੍ਰਧਾਨ ਸੌਰਵ ਗਾਂਗੁਲੀ ਨੇ ਕਿਹਾ ਕਿ ਭਾਰਤ ਵਿੱਚ ਮਹਿਲਾ ਕ੍ਰਿਕਟ ਤੇਜ਼ੀ ਨਾਲ ਅੱਗੇ ਵੱਧ ਰਹੀ ਹੈ ਅਤੇ ਸਾਡੀ ਮਹਿਲਾ ਟੀਮ ਨੇ ਪਿਛਲੇ ਕੁੱਝ ਆਈਸੀਸੀ ਟੂਰਨਾਮੈਂਟਾਂ ਵਿੱਚ ਵਧੀਆ ਪ੍ਰਦਰਸ਼ਨ ਕੀਤਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.