ETV Bharat / sports

ਮਹਿਲਾ ਟੀ-20 ਚੈਲੇਂਜ ਦੀ ਮੇਜ਼ਬਾਨੀ ਕਰੇਗਾ ਜੈਪੁਰ, ਇਸ ਵਾਰ 4 ਟੀਮਾਂ ਦੇ ਵਿਚਕਾਰ ਹੋਵੇਗਾ ਮੁਕਾਬਲਾ - ਮਹਿਲਾ ਟੀ-20 ਚੈਲੇਂਜ

ਜੈ ਸ਼ਾਹ ਨੇ ਕਿਹਾ,"ਇਸ ਟੂਰਨਾਮੈਂਟ ਵਿੱਚ ਚੌਥੀ ਟੀਮ ਜੋੜੀ ਜਾਵੇਗੀ। ਇਸ ਤਰ੍ਹਾਂ 2020 ਸਾਲ ਸੀਜ਼ਨ ਵਿੱਚ ਕੁੱਲ 7 ਮੈਚ ਹੋਣਗੇ ਜਿਨ੍ਹਾਂ ਨੂੰ ਸਵਾਈ ਮਾਨਸਿੰਘ ਸਟੇਡੀਅਮ ਵਿੱਚ ਆਈਪੀਐਲ ਪਲੇਆਫ਼ ਦੇ ਹਫ਼ਤੇ ਦੇ ਦੌਰਾਨ ਖੇਡੇ ਜਾਣਗੇ।"

womens t20 challenge
ਫ਼ੋਟੋ
author img

By

Published : Mar 1, 2020, 4:56 AM IST

ਨਵੀਂ ਦਿੱਲੀ: ਬੀਸੀਸੀਆਈ ਨੇ ਘੋਸ਼ਣਾ ਕੀਤੀ ਹੈ ਕਿ ਮਹਿਲਾ ਟੀ-20 ਚੈਲੇਂਜ ਦੇ ਤੀਜੇ ਮੈਚ ਦੀ ਮੇਜ਼ਬਾਨੀ ਜੈਪੁਰ ਕਰੇਗਾ, ਜਿਸ ਵਿੱਚ ਇੱਕ ਅਲਗ ਟੀਮ ਸ਼ਾਮਲ ਹੋਵੇਗੀ। ਬੀਸੀਸੀਆਈ ਦੇ ਸੈਕਟਰੀ ਜੈ ਸ਼ਾਹ ਦਾ ਕਹਿਣਾ ਹੈ, "ਮਹਿਲਾਵਾਂ ਦੇ ਖੇਡ ਨੂੰ ਅੱਗੇ ਲਿਜਾਉਣ ਲਈ ਬੀਸੀਸੀਆਈ ਨੂੰ 2020 ਮਹਿਲਾ ਟੀ 20 ਚੈਲੇਂਜ ਦੀ ਘੋਸ਼ਣਾ ਕਰਕੇ ਖ਼ੁਸ਼ੀ ਹੋ ਰਹੀ ਹੈ।"

ਉਨ੍ਹਾਂ ਕਿਹਾ,"ਇਸ ਸਥਿਤੀ ਵਿੱਚ ਟੂਰਨਾਮੈਂਟ ਵਿੱਚ ਚੌਥੀ ਟੀਮ ਜੋੜੀ ਜਾਵੇਗੀ। ਇਸ ਤਰ੍ਹਾਂ 2020 ਸਾਲ ਸੀਜ਼ਨ ਵਿੱਚ ਕੁੱਲ 7 ਮੈਚ ਹੋਣਗੇ ਜਿਨ੍ਹਾਂ ਨੂੰ ਸਵਾਈ ਮਾਨਸਿੰਘ ਸਟੇਡੀਅਮ ਵਿੱਚ ਆਈਪੀਐਲ ਪਲੇਆਫ਼ ਦੇ ਹਫ਼ਤੇ ਦੇ ਦੌਰਾਨ ਖੇਡੇ ਜਾਣਗੇ।"

ਹੋਰ ਪੜ੍ਹੋ: SAvsAUS: ਪਹਿਲੇ ਵਨ-ਡੇ ਵਿੱਚ ਦੱਖਣੀ ਅਫਰੀਕਾ ਨੇ ਆਸਟ੍ਰੇਲੀਆ ਨੂੰ 74 ਦੌੜਾਂ ਨਾਲ ਹਰਾਇਆ

ਜ਼ਿਕਰਯੋਗ ਹੈ ਕਿ 2018 ਵਿੱਚ ਇਸ ਟੂਰਨਾਮੈਂਟ ਦੀ ਸ਼ੁਰੂਆਤ ਕੀਤੀ ਗਈ ਸੀ ਪਰ ਸਿਰਫ਼ ਇੱਕ ਮੈਚ ਖੇਡਿਆ ਸੀ। 2019 ਵਿੱਚ ਇਸ ਨੂੰ 3 ਟੀਮਾਂ ਦਾ ਟੂਰਨਾਮੈਂਟ ਕਰ ਦਿੱਤਾ ਗਿਆ। ਪਿਛਲੇ ਸਾਲ 3 ਟੀਮਾਂ ਦੀ ਕਪਤਾਨ ਹਰਮਨਪ੍ਰੀਤ ਕੌਰ, ਮਿਤਾਲੀ ਰਾਜ ਤੇ ਸਮਰੀਤੀ ਸੰਧਾਨਾ ਸੀ। ਪਿਛਲੇ ਸਾਲ ਫਾਈਨਲ ਵਿੱਚ ਸੁਪਰਨੋਵਾ ਨੇ ਵੇਲੋਸਿਟੀ ਨੂੰ 4 ਵਿਕਟਾ ਨਾਲ ਹਰਾਇਆ ਸੀ।

ETV Bharat Logo

Copyright © 2025 Ushodaya Enterprises Pvt. Ltd., All Rights Reserved.