ਕੈਨਬੇਰਾ: ਭਾਰਤ ਦੇ ਆਸਟ੍ਰੇਲੀਆ ਦੌਰੇ ਦਾ ਤੀਜਾ ਅਤੇ ਆਖਰੀ ਵਨਡੇ ਮੈਚ ਅੱਜ ਹੈ। ਇਹ ਮੁਕਾਬਲਾ ਆਸਟ੍ਰੇਲੀਆ ਦੀ ਕੈਪੀਟਲ ਕੈਨਬੇਰਾ ਵਿੱਚ ਖੇਡਿਆ ਜਾਵੇਗਾ।
ਇਸ ਮੈਚ ਨੂੰ ਲੈ ਕੇ ਗਰਾਉਂਡ ਤੋਂ ਅਪਡੇਟ ਇਹ ਹੈ ਕਿ ਭਾਰਨ ਨੇ ਟਾਸ ਜਿੱਤ ਕੇ ਪਹਿਲੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਭਾਰਤੀ ਕਪਤਾਨ ਨੇ ਕਿਹਾ ਕਿ ਅਸੀਂ ਪਹਿਲੇ ਬਲੇਬਾਜ਼ੀ ਕਰਨਾ ਪਸੰਦ ਕਰਾਂਗੇ। ਅਸੀਂ ਬੱਲੇਬਾਜ਼ੀ ਕਰ ਕੇ ਟੀਮ ਨੂੰ ਦਬਾਅ ਵਿੱਚ ਰਖਣਾ ਚਾਹੁੰਦੇ ਹਾਂ। ਉਨ੍ਹਾਂ ਕਿਹਾ ਕਿ ਅਸੀਂ ਪਿਛਲੇ ਦੋ ਮੈਚਾਂ ਵਿੱਚ ਲਗਾਤਾਰ ਚੰਗਾ ਪ੍ਰਦਰਸ਼ਨ ਨਹੀਂ ਕਰ ਪਾ ਰਹੇ।
ਉੱਥੇ ਹੀ ਭਾਰਤੀ ਟੀਮ ਵਿੱਚ ਬਦਲਾਅ ਨੂੰ ਲੈ ਕੇ ਅਪਡੇਟ ਇਹ ਹੈ ਕਿ ਮੁਹੰਮਦ ਸ਼ਮੀ ਦੀ ਥਾਂ ਟੀ- ਨਟਰਾਜਨ ਨੂੰ ਟੀਮ ਦਾ ਹਿੱਸਾ ਬਣਾਇਆ ਗਿਆ ਹੈ। ਇਸ ਤੋਂ ਇਲਾਵਾ ਮਯੰਕ ਅਗਰਵਾਲ ਦੀ ਥਾਂ ਸ਼ੁਬਮਨ ਗਿੱਲ ਅਤੇ ਨਵਦੀਪ ਸੈਨੀ ਦੀ ਥਾਂ ਸ਼ਾਰਦੂਲ ਠਾਕੁਰ ਖੇਡਣਗੇ।