ਨਵੀਂ ਦਿੱਲੀ: ਆਸਟ੍ਰੇਲੀਆ ਨੇ ਨਿਊਜ਼ੀਲੈਂਡ ਨੂੰ ਤਿੰਨ ਟੈਸਟ ਮੈਚਾਂ ਦੀ ਸੀਰੀਜ਼ ਦੇ ਆਖ਼ਰੀ ਮੈਚ ਵਿੱਚ 279 ਦੌੜਾਂ ਨਾਲ ਹਰਾ ਦਿੱਤਾ ਹੈ। ਸਿਡਨੀ ਕ੍ਰਿਕੇਟ ਮੈਦਾਨ ਵਿੱਚ ਚੌਥੇ ਦਿਨ ਆਸਟ੍ਰੇਲੀਆ ਨੇ ਨਿਊਜ਼ੀਲੈਂਡ ਨੂੰ ਦੂਜੀ ਪਾਰੀ ਵਿੱਚ 136 ਦੌੜਾਂ ‘ਤੇ ਢੇਰ ਕਰ ਦਿੱਤਾ। ਆਸਟ੍ਰੇਲੀਆ ਨੇ ਕੀਵੀ ਟੀਮ ਵਿਰੁੱਧ ਇਹ 15ਵੀਂ ਸੀਰੀਜ਼ ਜਿੱਤੀ ਹੈ।
ਹੋਰ ਪੜ੍ਹੋ: ਪੰਜਾਬੀ ਗਾਣੇ ਉੱਤੇ ਹਰਭਜਨ ਸਿੰਘ ਅਤੇ ਇਰਫ਼ਾਨ ਪਠਾਨ ਦਾ ਡਾਂਸ
ਦਰਅਸਲ, ਸਿਡਨੀ ਟੈਸਟ ਵਿੱਚ ਆਸਟ੍ਰੇਲੀਆ ਨੇ ਪਹਿਲੀ ਪਾਰੀ ਵਿੱਚ 454 ਦੌੜਾਂ ਬਣਾਈਆਂ ਸਨ। ਇਸ ਮੁਕਾਬਲੇ ਵਿੱਚ ਨਿਊਜ਼ੀਲੈਂਡ ਦੀ ਟੀਮ ਪਹਿਲੀ ਪਾਰੀ ਵਿੱਚ 256 ਦੌੜਾਂ ਹੀ ਬਣਾ ਸਕੀ ਸੀ, ਜਿਸ ਤੋਂ ਬਾਅਦ ਆਸਟ੍ਰੇਲੀਆ ਟੀਮ ਨੇ ਦੂਜੀ ਪਾਰੀ ਵਿੱਚ 2 ਵਿਕਟਾਂ ਦੇ ਨੁਕਸਾਨ ‘ਤੇ 217 ਦੌੜਾਂ ਬਣਾ ਕੇ ਪਾਰੀ ਐਲਾਨ ਦਿੱਤੀ ਸੀ, ਜਿਸ ਤੋਂ ਬਾਅਦ ਨਿਊਜ਼ੀਲੈਂਡ ਨੂੰ ਜਿੱਤਣ ਲਈ 416 ਦੌੜਾਂ ਦਾ ਟੀਚਾ ਮਿਲਿਆ ਸੀ ।
ਜ਼ਿਕਰਯੋਗ ਹੈ ਕਿ ਆਸਟ੍ਰੇਲੀਆ ਲਈ ਦੂਜੀ ਪਾਰੀ ਵਿੱਚ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ਨੇ ਅਜੇਤੂ 111 ਦੌੜਾਂ ਬਣਾਈਆਂ ਸਨ। ਪਹਿਲੀ ਪਾਰੀ ਵਿੱਚ ਦੋਹਰਾ ਸੈਂਕੜਾ ਲਗਾਉਣ ਵਾਲੇ ਮਾਰਨਸ਼ ਲਾਬੁਸ਼ਾਨੇ ਨੇ ਦੂਜੀ ਪਾਰੀ ਵਿੱਚ 59 ਦੌੜਾਂ ਬਣਾਈਆਂ ਸਨ, ਜਿਸ ਕਾਰਨ ਉਨ੍ਹਾਂ ਨੂੰ ਮੈਨ ਆਫ਼ ਦੀ ਮੈਚ ਅਤੇ ਮੈਨ ਆਫ਼ ਦੀ ਸੀਰੀਜ਼ ਚੁਣਿਆ ਗਿਆ।
ਹੋਰ ਪੜ੍ਹੋ: India vs Sri Lanka: ਗੁਵਾਹਾਟੀ ਦੇ ਬਾਅਦ ਇੰਦੌਰ ਵਿੱਚ ਵੀ ਮੀਂਹ ਖ਼ਰਾਬ ਕਰੇਗਾ ਮੈਚ !
ਇਸ ਮੁਕਾਬਲੇ ਵਿੱਚ ਨਾਥਨ ਲਿਓਨ ਨੇ ਪਹਿਲੀ ਅਤੇ ਦੂਜੀ ਪਾਰੀ ਵਿੱਚ 5-5 ਵਿਕਟਾਂ ਲਈਆਂ। ਲਿਓਨ ਨੇ 18ਵੀਂ ਵਾਰ 5 ਵਿਕਟਾਂ ਅਤੇ ਤੀਜੀ ਵਾਰ ਇੱਕ ਟੈਸਟ ਵਿੱਚ 10 ਵਿਕਟਾਂ ਲਈਆਂ ਹਨ।