ਸਿਡਨੀ: ਆਸਟ੍ਰੇਲੀਆ ਨੇ ਐਤਵਾਰ ਨੂੰ ਸਿਡਨੀ ਕ੍ਰਿਕਟ ਗਰਾਊਂਡ (ਐਸਸੀਜੀ) ਵਿਖੇ ਖੇਡੇ ਗਏ ਦੂਜੇ ਵਨਡੇ ਮੈਚ ਵਿੱਚ ਭਾਰਤ ਨੂੰ 51 ਦੌੜਾਂ ਨਾਲ ਹਰਾਇਆ। ਇਸ ਦੇ ਨਾਲ ਹੀ ਆਸਟ੍ਰੇਲੀਆ ਟੀਮ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਵਿੱਚ 2-0 ਨਾਲ ਮੋਹਰੀ ਹੈ।
ਪਹਿਲਾਂ ਬੱਲੇਬਾਜ਼ੀ ਕਰਦਿਆਂ ਆਸਟ੍ਰੇਲੀਆ ਨੇ 50 ਓਵਰਾਂ ਵਿੱਚ ਚਾਰ ਵਿਕਟਾਂ ਗੁਆ ਕੇ 389 ਦੌੜਾਂ ਦਾ ਵਿਸ਼ਾਲ ਸਕੋਰ ਬਣਾਇਆ। ਭਾਰਤ ਪੂਰੇ ਓਵਰ ਖੇਡਣ ਤੋਂ ਬਾਅਦ 9 ਵਿਕਟ ਛੱਡ ਸਿਰਫ਼ 338 ਦੌੜਾਂ ਹੀ ਬਣਾ ਸਕੀ।
![ਸਿਡਨੀ ਵਨਡੇ: ਆਸਟ੍ਰੇਲੀਆ ਨੇ ਭਾਰਤ ਨੂੰ 51 ਦੌੜਾਂ ਨਾਲ ਦਿੱਤੀ ਮਾਤ](https://etvbharatimages.akamaized.net/etvbharat/prod-images/9706155_ppp.jpg)
ਭਾਰਤ ਲਈ ਕਪਤਾਨ ਵਿਰਾਟ ਕੋਹਲੀ ਨੇ 87 ਗੇਂਦਾਂ ਵਿੱਚ 89 ਦੌੜਾਂ ਦੀ ਪਾਰੀ ਖੇਡੀ। ਲੋਕੇਸ਼ ਰਾਹੁਲ ਨੇ 76 ਦੌੜਾਂ ਬਣਾਈਆਂ।
ਆਸਟ੍ਰੇਲੀਆ ਲਈ ਇੱਕ ਵਾਰ ਮੁੜ ਡੇਵਿਡ ਵਾਰਨਰ, ਐਰੋਨ ਫਿੰਚ ਅਤੇ ਸਟੀਵ ਸਮਿਥ ਦਾ ਬੱਲਾ ਚੱਲਿਆ।
ਵਾਰਨਰ ਨੇ 77 ਗੇਂਦਾਂ ਨਾਲ 83 ਦੌੜਾਂ ਬਣਾਈਆਂ। ਸਟੀਵ ਸਮਿਥ ਨੇ ਇਸ ਸੀਰੀਜ਼ 'ਚ ਲਗਾਤਾਰ ਦੂਜਾ ਸੈਂਕੜਾ ਲਾਇਆ। ਖੱਬੇ ਹੱਥ ਨਾਲ ਇਸ ਬੱਲੇਬਾਜ਼ ਨੇ 64 ਗੇਂਦਾਂ ਉੱਤੇ 104 ਦੌੜਾਂ ਬਣਾਈਆਂ। ਆਪਣੀ ਪਾਰੀ 'ਚ ਸਮਿਥ ਨੇ 14 ਚੌਕੇ ਅਤੇ 2 ਛੱਕੇ ਮਾਰੇ। ਮਾਰਨਸ ਲਾਬੂਸ਼ੈਨ ਵੀ ਅਰਧ ਸੈਕੜਾ ਲਾਉਣ 'ਚ ਸਫ਼ਲ ਰਹੇ।
ਗਲੈਨ ਮੈਕਸਵੇਲ 29 ਗੇਂਦਾਂ ਉੱਤੇ 63 ਦੌੜਾਂ ਹੀ ਬਣਾ ਸਕੇ। ਭਾਰਤ ਲਈ ਮੁਹੰਮਦ ਸ਼ਮੀ, ਜਸਪ੍ਰੀਤ ਬੁਮਰਾਹ, ਹਾਰਦਿਕ ਪਾਂਡਿਆ ਨੇ ਇੱਕ-ਇੱਕ ਵਿਕਟ ਲਏ।