ETV Bharat / sports

ਮੁਹੰਮਦ ਸ਼ਮੀ ਦੇ ਨਿਕਲੇ ਗ੍ਰਿਫ਼ਤਾਰ ਵਾਰੰਟ, 15 ਦਿਨਾਂ ਦਾ ਦਿੱਤਾ ਸਮਾਂ

author img

By

Published : Sep 2, 2019, 9:51 PM IST

ਕ੍ਰਿਕਟਰ ਮੁਹੰਮਦ ਸ਼ਮੀ ਵਿਰੁੱਧ ਗ੍ਰਿਫ਼ਤਾਰੀ ਦੇ ਵਾਰੰਟ ਜਾਰੀ ਹੋ ਚੁੱਕੇ ਹਨ। ਸ਼ਮੀ ਫ਼ਿਲਹਾਲ ਭਾਰਤੀ ਟੀਮ ਦੇ ਨਾਲ ਵੈਸਟ ਇੰਡੀਜ਼ ਵਿੱਚ ਟੈਸਟ ਲੜੀ ਖੇਡ ਰਹੇ ਹਨ।

ਮੁਹੰਮਦ ਸ਼ਮੀ ਦੇ ਨਿਕਲੇ ਗ੍ਰਿਫ਼ਤਾਰ ਵਾਰੰਟ

ਹੈਦਰਾਬਾਦ : ਭਾਰਤੀ ਕ੍ਰਿਕਟਰ ਮੁਹੰਮਦ ਸ਼ਮੀ ਅਤੇ ਉਨ੍ਹਾਂ ਦੀ ਪਤਨੀ ਹਸੀਨ ਜਹਾਂ ਵਿਚਕਾਰ ਚੱਲ ਰਹੇ ਵਿਵਾਦ ਕਾਰਨ ਪੱਛਮੀ ਬੰਗਾਲ ਦੀ ਇੱਕ ਕੋਰਟ ਨੇ ਸ਼ਮੀ ਦੀ ਗ੍ਰਿਫ਼ਤਾਰੀ ਦੇ ਵਾਰੰਟ ਜਾਰੀ ਕੀਤੇ ਹਨ। ਅਲੀਪੁਰ ਕੋਰਟ ਨੇ ਮੁਹੰਮਦ ਸ਼ਮੀ ਨੂੰ ਸਮਰਪਣ ਕਰਨ ਲਈ 15 ਦਿਨਾਂ ਦਾ ਸਮਾਂ ਦਿੱਤਾ ਹੈ।

ਮੁਹੰਮਦ ਸ਼ਮੀ ਦੇ ਨਿਕਲੇ ਗ੍ਰਿਫ਼ਤਾਰ ਵਾਰੰਟ
ਮੁਹੰਮਦ ਸ਼ਮੀ ਦੇ ਨਿਕਲੇ ਗ੍ਰਿਫ਼ਤਾਰ ਵਾਰੰਟ

ਦੱਸ ਦਈਏ ਕਿ 2018 ਵਿੱਚ ਮੁਹੰਮਦ ਸ਼ਮੀ ਉੱਤੇ ਉਨ੍ਹਾਂ ਦੀ ਪਤਨੀ ਹਸੀਨ ਜਹਾਂ ਨੇ ਮਾਰ-ਕੁੱਟ, ਰੇਪ ਅਤੇ ਹੱਤਿਆ ਦੀ ਕੋਸ਼ਿਸ਼ ਅਤੇ ਘਰੇਲੂ ਹਿੰਸਾ ਵਰਗੇ ਗੰਭੀਰ ਦੋਸ਼ ਲਾਉਂਦਿਆ ਉਨ੍ਹਾਂ ਵਿਰੁੱਧ ਮਾਮਲਾ ਦਰਜ ਕਰਵਾਇਆ ਸੀ। ਸ਼ਮੀ ਦੇ ਤਲਾਕ ਦਾ ਕੇਸ ਵੀ ਕੋਰਟ ਵਿੱਚ ਚੱਲ ਰਿਹਾ ਹੈ।

ਸ਼ਮੀ ਵਿਰੁੱਧ ਕੋਲਕਾਤਾ ਕੋਰਟ ਵਿੱਚ ਕੇਸ ਚੱਲ ਰਿਹਾ ਹੈ। ਕੋਰਟ ਨੇ ਸ਼ਮੀ ਨੂੰ 15 ਦਿਨਾਂ ਦੇ ਅੰਦਰ-ਅੰਦਰ ਸਮਰਪਣ ਕਰਨ ਲਈ ਕਿਹਾ ਹੈ। ਜੇ ਸ਼ਮੀ 15 ਦਿਨਾਂ ਦੇ ਅੰਦਰ ਸਮਰਪਣ ਨਹੀਂ ਕਰਦੇ ਤਾਂ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਸਕਦਾ ਹੈ। ਫ਼ਿਲਹਾਲ ਮੁਹੰਮਦ ਸ਼ਮੀ ਭਾਰਤੀ ਟੀਮ ਨਾਲ ਵੈਸਟ ਇੰਡੀਜ਼ ਵਿੱਚ ਟੈਸਟ ਮੈਚ ਖੇਡ ਰਹੇ ਹਨ।

ਜਾਣਕਾਰੀ ਮੁਤਾਬਕ ਪਿਛਲੇ ਸਾਲ ਕੋਲਕਾਤਾ ਪੁਲਿਸ ਨੇ ਹਸੀਨ ਜਹਾਂ ਦੀ ਸ਼ਿਕਾਇਤ ਤੋਂ ਬਾਅਦ ਸ਼ਮੀ ਉੱਤੇ ਆਈਪੀਸੀ ਧਾਰਵਾਂ ਅਧੀਨ ਮਾਮਲਾ ਦਰਜ ਕੀਤਾ ਸੀ। ਹਸੀਨ ਜਹਾਂ ਨੇ ਸ਼ਮੀ ਅਤੇ ਉਸ ਦੇ ਭਰਾ ਵਿਰੁੱਧ ਕੇਸ ਦਰਜ ਕਰਵਾਇਆ ਸੀ। ਉਨ੍ਹਾਂ ਵਿਰੁੱਧ ਧਾਰਾ 498 ਏ ਅਤੇ ਧਾਰਾ 354 ਤਹਿਤ ਦਹੇਜ ਲਈ ਤੰਗ ਕਰਨ ਅਤੇ ਸ਼ਰੀਰਕ ਸ਼ੋਸ਼ਣ ਦਾ ਮਾਮਲਾ ਦਰਜ ਹੈ।

ਹਸੀਨ ਜਹਾਂ ਨੇ ਕ੍ਰਿਕਟਰ ਮੁਹੰਮਦ ਸ਼ਮੀ ਉੱਤੇ ਸ਼ਰੀਰਕ ਸ਼ੋਸ਼ਣ ਕਰਕੇ ਉਸ ਨੂੰ ਧੋਖਾ ਦੇਣ ਦੇ ਦੋਸ਼ ਵੀ ਲਾਏ ਸਨ। ਉਸ ਤੋਂ ਬਾਅਦ ਹਸੀਨ ਨੇ ਸ਼ਮੀ ਵਿਰੁੱਧ ਪੁਲਿਸ ਵਿੱਚ ਸ਼ਿਕਾਇਤ ਦਰਜ ਕਰਵਾਈ ਸੀ। ਹਸੀਨ ਜਹਾਂ ਨੇ ਇੰਨ੍ਹਾਂ ਗੰਭੀਰ ਦੋਸ਼ਾਂ ਤੋਂ ਬਾਅਦ ਬੀਸੀਸੀਆਈ ਨੇ ਸਮੀ ਦਾ ਸਲਾਨਾ ਇਕਰਾਰਨਾਮਾ ਰੱਦ ਕਰ ਦਿੱਤਾ ਸੀ। ਹਾਲਾਂਕਿ, ਬਾਅਦ ਵਿੱਚ ਬੋਰਡ ਨੇ ਉਨ੍ਹਾਂ ਨੂੰ ਕਲੀਨ ਚਿੱਟ ਦਿੰਦੇ ਹੋਏ ਬੀ-ਗ੍ਰੇਡ ਵਿੱਚ ਰੱਖਿਆ ਸੀ।

ਇਸ ਤੋਂ ਬਾਅਦ ਸ਼ਮੀ ਨੇ ਆਈਪੀਐੱਲ ਵਿੱਚ ਤਹਿਲਕਾ ਮਚਾਇਆ ਅਤੇ ਫ਼ਿਰ ਆਈਸੀਸੀ ਵਿਸ਼ਵ ਕੱਪ ਵਿੱਚ ਹੈਟ੍ਰਿਕ ਲੈ ਕੇ ਆਪਣੀ ਗੇਂਦਬਾਜ਼ੀ ਦਾ ਲੋਹਾ ਮਨਵਾਇਆ ਸੀ।

ਨਿਊਜ਼ੀਲੈਂਡ ਨੇ ਸ੍ਰੀਲੰਕਾ ਨੂੰ ਪੰਜ ਵਿਕਟਾਂ ਨਾਲ ਦਿੱਤੀ ਮਾਤ, ਮਲਿੰਗਾ ਨੇ ਬਣਾਇਆ ਰਿਕਾਰਡ

ਕੀ ਹੈ ਪੂਰਾ ਮਾਮਲਾ

ਮੁਹੰਮਦ ਸ਼ਮੀ ਦੀ ਪਤਨੀ ਹਸੀਨ ਜਹਾਂ ਨੇ ਆਪਣੇ ਫ਼ੇਸਬੁੱਕ ਪੇਜ਼ ਉੱਤੇ ਸ਼ਮੀ ਉੱਤੇ ਧੋਖੇ ਦੇ ਦੋਸ਼ ਲਾਉਂਦੇ ਹੋਏ ਪੋਸਟ ਵੀ ਪਾਈ ਸੀ। ਹਸੀਨ ਜਹਾਂ ਨੇ ਵਟਸਐਪ ਦੇ ਸਕਰੀਨ ਸ਼ਾਟਸ ਵੀ ਸਾਂਝੇ ਕੀਤੇ ਸਨ।

ਉਨ੍ਹਾਂ ਦਾ ਦਾਅਵਾ ਹੈ ਕਿ ਇਹ ਸਕਰੀਨ ਸ਼ਾਟਸ ਸ਼ਮੀ ਦੀ ਦੂਸਰੀ ਲੜਕੀਆਂ ਨਾਲ ਕੀਤੀ ਗਈ ਚੈੱਟ ਦੇ ਸਨ। ਹਸੀਨ ਮੁਤਾਬਕ ਸ਼ਮੀ ਦੂਸਰੀ ਲੜਕੀਆਂ ਨਾਲ ਨਜ਼ਦੀਕੀਆਂ ਵਾਲੀ ਚੈਟ ਕਰਦੇ ਸਨ, ਜਿਸ ਦਾ ਵਿਰੋਧ ਕਰਨ ਉੱਤੇ ਸ਼ਮੀ ਉਸ ਨਾਲ ਮਾਰ-ਕੁੱਟ ਕਰਦਾ ਸੀ। ਕਈ ਸਾਲ ਤੋਂ ਉਹ ਇਹ ਦੁੱਖ ਸਹਿਣ ਕਰਦੀ ਆ ਰਹੀ ਸੀ। ਇਸ ਤੋਂ ਬਾਅਦ ਬੀਸੀਸੀਆਈ ਨੇ ਭਾਰਤੀ ਤੇਜ਼ ਗੇਂਦਬਾਜ਼ ਸਮੀ ਦਾ ਸੈਂਟ੍ਰਲ ਇਕਰਾਰਨਾਮਾ ਰੋਕ ਦਿੱਤਾ ਸੀ।

Intro:Body:

vv

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.