ਡਰਬਨ: ਦੱਖਣੀ ਅਫਰੀਕਾ ਨੇ ਪਹਿਲੇ ਕ੍ਰਿਕਟ ਟੈਸਟ ਦੇ ਪੰਜਵੇਂ ਅਤੇ ਆਖਰੀ ਦਿਨ ਸੋਮਵਾਰ ਨੂੰ ਸਵੇਰ ਦੇ ਸੈਸ਼ਨ ਵਿੱਚ ਬੰਗਲਾਦੇਸ਼ ਨੂੰ 53 ਦੌੜਾਂ ਉੱਤੇ 220 ਦੌੜਾਂ ਨਾਲ ਹਰਾ ਦਿੱਤਾ। ਦੂਜੀ ਪਾਰੀ 'ਚ ਬੰਗਲਾਦੇਸ਼ ਦੇ ਬੱਲੇਬਾਜ਼ ਕ੍ਰੀਜ਼ 'ਤੇ ਸਿਰਫ 19 ਓਵਰ ਹੀ ਟਿਕ ਸਕੇ।
ਦੱਖਣੀ ਅਫਰੀਕਾ ਨੇ ਦੂਜੀ ਪਾਰੀ ਵਿੱਚ ਸਿਰਫ਼ ਦੋ ਗੇਂਦਬਾਜ਼ਾਂ ਦਾ ਇਸਤੇਮਾਲ ਕੀਤਾ। ਇਹ ਦੋਵੇਂ ਸਪਿਨਰ ਸਨ। ਖੱਬੇ ਹੱਥ ਦੇ ਸਪਿੰਨਰ ਕੇਸ਼ਵ ਮਹਾਰਾਜ ਨੇ 32 ਦੌੜਾਂ ਦੇ ਕੇ ਸੱਤ ਵਿਕਟਾਂ ਲਈਆਂ ਜਦਕਿ ਆਫ ਸਪਿੰਨਰ ਸਾਈਮਨ ਹਾਰਮਰ ਨੇ 21 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ। ਮੈਚ ਹੈਰਾਨੀਜਨਕ ਢੰਗ ਨਾਲ ਸਮਾਪਤ ਹੋਇਆ, ਕਿਉਂਕਿ ਬੰਗਲਾਦੇਸ਼ ਨੇ ਆਖਰੀ ਪਾਰੀ ਵਿੱਚ 274 ਦੌੜਾਂ ਦਾ ਪਿੱਛਾ ਕਰਕੇ ਦੱਖਣੀ ਅਫਰੀਕਾ ਵਿਰੁੱਧ ਆਪਣੀ ਪਹਿਲੀ ਟੈਸਟ ਜਿੱਤ ਦਰਜ ਕਰਨ ਦੀ ਉਮੀਦ ਕੀਤੀ ਸੀ।
ਚੌਥੇ ਦਿਨ ਦੀ ਖੇਡ ਖ਼ਤਮ ਹੋਣ ਤੱਕ ਬੰਗਲਾਦੇਸ਼ ਨੇ ਦੂਜੀ ਪਾਰੀ 'ਚ 11 ਦੌੜਾਂ ਉੱਤੇ ਤਿੰਨ ਵਿਕਟਾਂ ਗੁਆ ਲਈਆਂ ਸਨ ਅਤੇ ਪੰਜਵੇਂ ਦਿਨ ਵੀ ਵਿਕਟਾਂ ਦਾ ਗਿਰਾਵਟ ਜਾਰੀ ਰਿਹਾ। ਬੰਗਲਾਦੇਸ਼ ਲਈ ਸਿਰਫ ਨਜਮੁਲ ਹੁਸੈਨ ਸ਼ਾਂਤੋ (26) ਅਤੇ ਪੂਛਲ ਬੱਲੇਬਾਜ਼ ਤਸਕੀਨ ਅਹਿਮਦ (14) ਹੀ ਦੋਹਰੇ ਅੰਕ ਤੱਕ ਪਹੁੰਚ ਸਕੇ। ਦੱਖਣੀ ਅਫਰੀਕਾ ਨੇ ਪੰਜਵੇਂ ਅਤੇ ਆਖ਼ਰੀ ਦਿਨ ਇੱਕ ਘੰਟੇ ਤੋਂ ਵੀ ਘੱਟ ਸਮੇਂ ਵਿੱਚ ਬਾਕੀ ਸੱਤ ਵਿਕਟਾਂ ਨਾਲ ਦੋ ਟੈਸਟ ਮੈਚਾਂ ਦੀ ਲੜੀ ਵਿੱਚ 1-0 ਦੀ ਬੜ੍ਹਤ ਬਣਾ ਲਈ ਹੈ।
ਇਹ ਵੀ ਪੜ੍ਹੋ :- IPL Point Table 2022: ਇੱਥੇ ਦੇਖੋ ਅੱਪਡੇਟਡ ਪੁਆਇੰਟ ਟੇਬਲ ਅਤੇ ਪਰਪਲ ਤੇ ਆਰੇਂਜ ਕੈਂਪ ਦੀ ਸਥਿਤੀ