ਨਵੀਂ ਦਿੱਲੀ: ਅਫਗਾਨਿਸਤਾਨ ਕ੍ਰਿਕਟ ਟੀਮ ਨੇ ਪਾਕਿਸਤਾਨ ਖਿਲਾਫ ਟੀ-20 'ਚ ਪਹਿਲੀ ਜਿੱਤ ਦਰਜ ਕੀਤੀ ਹੈ। ਅਫਗਾਨਿਸਤਾਨ ਨੇ ਸੀਰੀਜ਼ ਦੇ ਪਹਿਲੇ ਮੈਚ 'ਚ ਪਾਕਿਸਤਾਨ ਨੂੰ 6 ਵਿਕਟਾਂ ਨਾਲ ਹਰਾਇਆ ਸੀ। ਪਾਕਿਸਤਾਨ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ, ਜੋ ਪਾਕਿਸਤਾਨ ਲਈ ਗਲਤ ਸਾਬਤ ਹੋਇਆ। ਪਾਕਿਸਤਾਨ ਦੀ ਟੀਮ 20 ਓਵਰਾਂ ਵਿੱਚ ਨੌਂ ਵਿਕਟਾਂ ਗੁਆ ਕੇ ਸਿਰਫ਼ 92 ਦੌੜਾਂ ਹੀ ਬਣਾ ਸਕੀ। ਅਫਗਾਨਿਸਤਾਨ ਦੀ ਟੀਮ ਨੇ 92 ਦੌੜਾਂ ਦੇ ਜਵਾਬ 'ਚ 17.5 ਓਵਰਾਂ 'ਚ ਚਾਰ ਵਿਕਟਾਂ ਗੁਆ ਕੇ 98 ਦੌੜਾਂ ਬਣਾ ਕੇ ਮੈਚ ਜਿੱਤ ਲਿਆ। ਮੁਹੰਮਦ ਨਬੀ ਨੇ ਓਵਰ ਦੀ ਪੰਜਵੀਂ ਗੇਂਦ 'ਤੇ ਛੱਕਾ ਲਗਾਇਆ।
-
🎉 𝐇𝐈𝐒𝐓𝐎𝐑𝐘 𝐌𝐀𝐃𝐄 𝐢𝐧 𝐒𝐇𝐀𝐑𝐉𝐀𝐇! 🏏
— Afghanistan Cricket Board (@ACBofficials) March 24, 2023 " class="align-text-top noRightClick twitterSection" data="
Congratulations to Afghanistan on a fantastic first-ever international victory over @TheRealPCB! 🤩👏👌💪
Congratulations to the entire Afghan Nation! Many more to come...! 💯🔥#AfghanAtalan | #AFGvPAK | #LobaBaRangRawri pic.twitter.com/wWmfriv4DZ
">🎉 𝐇𝐈𝐒𝐓𝐎𝐑𝐘 𝐌𝐀𝐃𝐄 𝐢𝐧 𝐒𝐇𝐀𝐑𝐉𝐀𝐇! 🏏
— Afghanistan Cricket Board (@ACBofficials) March 24, 2023
Congratulations to Afghanistan on a fantastic first-ever international victory over @TheRealPCB! 🤩👏👌💪
Congratulations to the entire Afghan Nation! Many more to come...! 💯🔥#AfghanAtalan | #AFGvPAK | #LobaBaRangRawri pic.twitter.com/wWmfriv4DZ🎉 𝐇𝐈𝐒𝐓𝐎𝐑𝐘 𝐌𝐀𝐃𝐄 𝐢𝐧 𝐒𝐇𝐀𝐑𝐉𝐀𝐇! 🏏
— Afghanistan Cricket Board (@ACBofficials) March 24, 2023
Congratulations to Afghanistan on a fantastic first-ever international victory over @TheRealPCB! 🤩👏👌💪
Congratulations to the entire Afghan Nation! Many more to come...! 💯🔥#AfghanAtalan | #AFGvPAK | #LobaBaRangRawri pic.twitter.com/wWmfriv4DZ
ਅਫਗਾਨਿਸਤਾਨ ਦੀ ਇਹ ਪਹਿਲੀ ਜਿੱਤ: ਟੀ-20 'ਚ ਪਾਕਿਸਤਾਨ ਖਿਲਾਫ ਅਫਗਾਨਿਸਤਾਨ ਦੀ ਇਹ ਪਹਿਲੀ ਜਿੱਤ ਹੈ। ਪਾਕਿਸਤਾਨ ਦੇ ਮੁਹੰਮਦ ਹੈਰਿਸ ਅਤੇ ਸਾਇਮ ਅਯੂਬ ਨੇ ਪਾਰੀ ਦੀ ਸ਼ੁਰੂਆਤ ਕੀਤੀ। ਹੈਰਿਸ 6 ਦੌੜਾਂ ਅਤੇ ਅਯੂਬ 17 ਦੌੜਾਂ ਬਣਾ ਕੇ ਆਊਟ ਹੋ ਗਏ। ਤੀਜੇ ਨੰਬਰ 'ਤੇ ਬੱਲੇਬਾਜ਼ੀ ਕਰਨ ਆਏ ਅਬਦੁੱਲਾ ਸ਼ਫੀਕ ਬਿਨਾਂ ਕੋਈ ਸਕੋਰ ਬਣਾਏ ਪੈਵੇਲੀਅਨ ਪਰਤ ਗਏ। ਤਾਇਬ ਤਾਹਿਰ 16 ਦੌੜਾਂ ਬਣਾ ਕੇ ਅਤੇ ਆਜ਼ਮ ਖਾਨ ਜ਼ੀਰੋ 'ਤੇ ਆਊਟ ਹੋਏ। ਇਮਾਦ ਵਸੀਮ 18, ਸ਼ਾਦਾਬ ਖਾਨ 12, ਫਹੀਮ ਅਸ਼ਰਫ ਅਤੇ ਨਸੀਮ ਸ਼ਾਹ ਦੋ-ਦੋ ਦੌੜਾਂ ਬਣਾ ਕੇ ਆਊਟ ਹੋਏ। ਜ਼ਮਾਨ ਖਾਨ 8 ਇਹਸਾਨਉੱਲ੍ਹਾ 6 ਦੌੜਾਂ ਬਣਾ ਕੇ ਨਾਬਾਦ ਰਹੇ।
ਸ਼ਾਨਦਾਰ ਗੇਂਦਬਾਜ਼ੀ ਅੱਗੇ ਪਾਕਿਸਤਾਨ ਢੇਰ: ਅਫਗਾਨਿਸਤਾਨ ਲਈ ਰਹਿਮਾਨਉੱਲ੍ਹਾ ਗੁਰਬਾਜ਼ ਨੇ 16, ਇਬਰਾਹਿਮ ਜ਼ਦਰਾਨ ਨੇ 6, ਗੁਲਬਦੀਨ ਨਾਇਬ ਨੇ 0 ਅਤੇ ਕਰੀਮ ਜਨਤ ਨੇ 7 ਦੌੜਾਂ ਬਣਾਈਆਂ। ਮੁਹੰਮਦ ਨਬੀ ਨੇ 38 ਅਤੇ ਨਜੀਬੁੱਲਾ ਜ਼ਦਰਾਨ ਨੇ 17 ਦੌੜਾਂ ਦੀ ਅਜੇਤੂ ਪਾਰੀ ਖੇਡੀ। ਅਫਗਾਨਿਸਤਾਨ ਵੱਲੋਂ ਫਜ਼ਲਹਕ ਫਾਰੂਕੀ, ਮੁਹੰਮਦ ਨਬੀ ਅਤੇ ਮੁਜੀਬ ਉਰ ਰਹਿਮਾਨ ਨੇ 2-2 ਵਿਕਟਾਂ ਆਪਣੇ ਨਾਂ ਕੀਤੀਆਂ। ਨਵੀਨ-ਉਲ-ਹੱਕ, ਅਜ਼ਮਤੁੱਲਾ ਉਮਰਜ਼ਈ ਅਤੇ ਰਾਸ਼ਿਦ ਖਾਨ ਨੇ 1-1 ਵਿਕਟਾਂ ਲਈਆਂ।
ਪਾਕਿਸਤਾਨ ਦੇ ਸਭ ਤੋਂ ਘੱਟ ਸਕੋਰ: ਟੀ-20 ਵਿੱਚ ਪਾਕਿਸਤਾਨ ਦੇ 5 ਸਭ ਤੋਂ ਘੱਟ ਸਕੋਰ 74 ਬਨਾਮ ਆਸਟਰੇਲੀਆ, ਦੁਬਈ, 2012, 82 ਬਨਾਮ ਵੈਸਟ ਇੰਡੀਜ਼, ਮੀਰਪੁਰ, 2014. 83 ਬਨਾਮ ਭਾਰਤ, ਮੀਰਪੁਰ, 2016, 89 ਬਨਾਮ ਇੰਗਲੈਂਡ, ਕਾਰਡਿਫ, 2010 ਅਤੇ 92/9 ਬਨਾਮ ਅਫਗਾਨਿਸਤਾਨ, ਸ਼ਾਰਜਾਹ, 2023। ਪਾਕਿਸਤਾਨ ਦੀ ਇਸ ਹਾਰ ਤੋਂ ਬਾਅਦ ਪੂਰੀ ਟੀਮ ਦੀ ਨਿਖੇਧੀ ਜਿੱਥੇ ਸੋਸ਼ਲ ਮੀਡੀਆ ਉੱਤੇ ਹੋ ਰਹੀ ਹੈ ਉੱਥੇ ਹੀ ਪਾਕਿਸਤਾਨ ਦੇ ਸਾਬਕਾ ਕ੍ਰਿਕਟ ਖਿਡਾਰੀਆਂ ਦਾ ਕਹਿਣਾ ਹੈ ਕਿ ਪਾਕਿਸਤਾਨ ਵਿੱਚ ਕ੍ਰਿਕਟ ਦਾ ਮਿਆਰ ਬਹੁਤ ਨੀਵੇਂ ਪੱਧਰ ਉੱਤੇ ਪਹੁੰਚ ਗਿਆ ਹੈ।
ਇਹ ਵੀ ਪੜ੍ਹੋ: MI vs DC Final: ਹਰਮਨਪ੍ਰੀਤ ਕੌਰ ਜਾਂ ਮੇਗ ਲੈਨਿੰਗ, ਜਾਣੋ ਕੌਣ ਹੈ ਚੈਂਪੀਅਨ ਬਣਨ ਦਾ ਵੱਡਾ ਦਾਅਵੇਦਾਰ?