ਨਵੀਂ ਦਿੱਲੀ : ਅਫਗਾਨਿਸਤਾਨ ਨੇ ਟੀ-20 ਕ੍ਰਿਕਟ 'ਚ ਪਹਿਲੀ ਵਾਰ ਪਾਕਿਸਤਾਨ ਖਿਲਾਫ ਜਿੱਤ ਦਰਜ ਕੀਤੀ ਹੈ। ਅਫਗਾਨਿਸਤਾਨ ਨੇ ਸ਼ੁੱਕਰਵਾਰ ਨੂੰ ਪਾਕਿਸਤਾਨ ਨੂੰ ਛੇ ਵਿਕਟਾਂ ਨਾਲ ਹਰਾਇਆ। ਅੱਜ ਸੀਰੀਜ਼ ਦਾ ਦੂਜਾ ਮੈਚ ਹੈ। ਜੇਕਰ ਅਫਗਾਨਿਸਤਾਨ ਅੱਜ ਦਾ ਮੈਚ ਜਿੱਤਦਾ ਹੈ ਤਾਂ ਉਹ ਪਾਕਿਸਤਾਨ ਖਿਲਾਫ ਪਹਿਲੀ ਟੀ-20 ਸੀਰੀਜ਼ ਜਿੱਤ ਲਵੇਗਾ। ਅਫਗਾਨਿਸਤਾਨ ਕ੍ਰਿਕਟ ਟੀਮ ਨੇ ਟੀ-20 ਇੰਟਰਨੈਸ਼ਨਲ 'ਚ ਪਹਿਲੀ ਵਾਰ ਪਾਕਿਸਤਾਨ ਨੂੰ ਹਰਾ ਦਿੱਤਾ ਹੈ।
20 ਓਵਰਾਂ 'ਚ 9 ਵਿਕਟਾਂ ਦੇ ਨੁਕਸਾਨ 'ਤੇ 92 ਦੌੜਾਂ : ਪਾਕਿਸਤਾਨ ਕ੍ਰਿਕਟ ਟੀਮ ਨੇ 20 ਓਵਰਾਂ 'ਚ 9 ਵਿਕਟਾਂ ਦੇ ਨੁਕਸਾਨ 'ਤੇ 92 ਦੌੜਾਂ ਬਣਾਈਆਂ ਸਨ। ਇਸ ਦੇ ਜਵਾਬ 'ਚ ਅਫਗਾਨਿਸਤਾਨ ਦੀ ਟੀਮ ਮੈਦਾਨ 'ਚ ਉਤਰੀ ਅਤੇ 17.5 ਓਵਰਾਂ 'ਚ ਚਾਰ ਵਿਕਟਾਂ ਗੁਆ ਕੇ 98 ਦੌੜਾਂ ਬਣਾ ਲਈਆਂ। ਪਾਕਿਸਤਾਨ ਦੇ ਮੁਹੰਮਦ. ਹੈਰਿਸ ਅਤੇ ਸਾਈਮ ਅਯੂਬ ਨੇ ਓਪਨਿੰਗ ਕੀਤੀ। ਪਰ ਅਫਗਾਨਿਸਤਾਨ ਦੇ ਗੇਂਦਬਾਜ਼ਾਂ ਦੇ ਸਾਹਮਣੇ ਦੋਵੇਂ ਜ਼ਿਆਦਾ ਦੇਰ ਟਿਕ ਨਹੀਂ ਸਕੇ। ਹੈਰਿਸ ਨੇ 6 ਅਤੇ ਅਯੂਬ ਨੇ 17 ਦੌੜਾਂ ਬਣਾਈਆਂ।
ਤਾਇਬ ਤਾਹਿਰ ਨੇ 16 ਦੌੜਾਂ ਬਣਾ ਕੇ ਢੇਰ : ਅਬਦੁੱਲਾ ਸ਼ਫੀਕ ਬਿਨਾਂ ਖਾਤਾ ਖੋਲ੍ਹੇ ਹੀ ਪੈਵੇਲੀਅਨ ਪਰਤ ਗਏ। ਤਾਇਬ ਤਾਹਿਰ ਨੇ 16 ਦੌੜਾਂ ਬਣਾਈਆਂ ਅਤੇ ਆਜ਼ਮ ਖਾਨ ਵੀ ਖਾਤਾ ਨਹੀਂ ਖੋਲ੍ਹ ਸਕੇ। ਸ਼ਾਦਾਬ ਖਾਨ 12, ਇਮਾਦ ਵਸੀਮ 18, ਨਸੀਮ ਸ਼ਾਹ ਅਤੇ ਫਹੀਮ ਅਸ਼ਰਫ ਦੋ-ਦੋ ਦੌੜਾਂ ਬਣਾ ਸਕੇ। ਜ਼ਮਾਨ ਖਾਨ 8, ਇਹਸਾਨਉੱਲ੍ਹਾ 6 ਦੌੜਾਂ ਬਣਾ ਕੇ ਨਾਟ ਆਊਟ ਰਹੇ। ਅਫਗਾਨਿਸਤਾਨ ਵੱਲੋਂ ਇਬਰਾਹਿਮ ਜ਼ਦਰਾਨ ਨੇ 6, ਗੁਲਬਦੀਨ ਨਾਇਬ ਨੇ 0, ਰਹਿਮਾਨਉੱਲ੍ਹਾ ਗੁਰਬਾਜ਼ ਨੇ 16 ਅਤੇ ਕਰੀਮ ਜਨਤ ਨੇ 7 ਦੌੜਾਂ ਬਣਾਈਆਂ। ਮੋ. ਨਬੀ ਨੇ 38 ਅਤੇ ਨਜੀਬੁੱਲਾ ਜ਼ਦਰਾਨ ਨੇ 17 ਦੌੜਾਂ ਬਣਾਈਆਂ। ਅਫਗਾਨਿਸਤਾਨ ਵੱਲੋਂ ਮੁਹੰਮਦ ਨਬੀ, ਫਜ਼ਲਹਕ ਫਾਰੂਕੀ ਅਤੇ ਮੁਜੀਬ ਉਰ ਰਹਿਮਾਨ ਨੇ 2-2 ਅਤੇ ਰਾਸ਼ਿਦ ਖਾਨ ਨਵੀਨ ਉਲ ਹੱਕ ਅਤੇ ਅਜ਼ਮਤੁੱਲਾ ਉਮਰਜ਼ਈ ਨੇ 1-1 ਵਿਕਟ ਲਈ।
ਇਹ ਵੀ ਪੜ੍ਹੋ : Rohit Sharma Dance: ਕਪਤਾਨ ਰੋਹਿਤ ਸ਼ਰਮਾ ਨੇ ਪਤਨੀ ਰਿਤਿਕਾ ਸਜਦੇਹ ਅਤੇ ਧੀ ਸਮਾਇਰਾ ਨਾਲ ਕੀਤਾ ਡਾਂਸ, ਦੇਖੋ ਵੀਡੀਓ
ਅਫਗਾਨਿਸਤਾਨ ਟੀਮ : ਰਾਸ਼ਿਦ ਖਾਨ (ਕਪਤਾਨ), ਅਫਸਰ ਜ਼ਜ਼ਈ (ਵਿਕਟ-ਕੀਪਰ ਬੱਲੇਬਾਜ਼), ਅਜ਼ਮਤੁੱਲਾ ਉਮਰਜ਼ਈ, ਫਰੀਦ ਅਹਿਮਦ, ਫਜ਼ਲਹਕ ਫਾਰੂਕੀ, ਗੁਲਬਦੀਨ ਨਾਇਬ, ਇਬਰਾਹਿਮ ਜ਼ਦਰਾਨ, ਕਰੀਮ ਜਨਤ, ਮੁਹੰਮਦ ਨਬੀ, ਮੁਜੀਬ ਉਰ ਰਹਿਮਾਨ, ਨਜੀਬੁੱਲਾ ਜ਼ਦਰਾਨ, ਨਵੀਨ- ਹੱਕ, ਨੂਰ ਅਹਿਮਦ, ਰਹਿਮਾਨਉੱਲ੍ਹਾ ਗੁਰਬਾਜ਼ (ਵਿਕਟ ਕੀਪਰ ਬੱਲੇਬਾਜ਼), ਸਦੀਕੁੱਲਾ ਅਟਲ, ਸ਼ਰਾਫੂਦੀਨ ਅਸ਼ਰਫ਼, ਉਸਮਾਨ ਗਨੀ।
ਪਾਕਿਸਤਾਨੀ ਟੀਮ: ਅਬਦੁੱਲਾ ਸ਼ਫੀਕ, ਆਜ਼ਮ ਖਾਨ (ਵਿਕੇਟਰ), ਸ਼ਾਦਾਬ ਖਾਨ (ਸੀ), ਇਫਤਿਖਾਰ ਅਹਿਮਦ, ਫਹੀਮ ਅਸ਼ਰਫ, ਮੁਹੰਮਦ ਹੈਰਿਸ, ਇਮਾਦ ਵਸੀਮ, ਮੁਹੰਮਦ ਵਸੀਮ, ਇਹਸਾਨਉੱਲ੍ਹਾ, ਨਸੀਮ ਸ਼ਾਹ, ਸ਼ਾਨ ਮਸੂਦ, ਤੈਯਬ ਤਾਹਿਰ, ਮੁਹੰਮਦ ਨਵਾਜ਼, ਸਾਈਮ ਅਯੂਬ, ਜ਼ਮਾਨ ਖਾਨ।