ਨਵੀਂ ਦਿੱਲੀ: ਭਾਰਤੀ ਕ੍ਰਿਕਟ ਜਗਤ ਦਾ ਇੱਕ ਅਜਿਹਾ ਖਿਡਾਰੀ ਜਿਸਨੂੰ ਸਿਕਸਰ ਕਿੰਗ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਦਾ ਨਾਮ ਯੁਵਰਾਜ ਸਿੰਘ (ਯੂਵੀ) ਹੈ। ਇਸ ਦਿਨ ਯੁਵਰਾਜ ਸਿੰਘ ਨੇ ਉਹ ਕਾਰਨਾਮਾ ਕੀਤਾ ਸੀ, ਜਿਸ ਨੂੰ ਕ੍ਰਿਕਟ ਪ੍ਰੇਮੀ ਰਹਿੰਦੀ ਦੁਨੀਆ ਤੱਕ ਯਾਦ ਰੱਖਣਗੇ।
ਮਿਤੀ 19 ਸਤੰਬਰ 2007, ਦੱਖਣੀ ਅਫਰੀਕਾ ਦਾ ਡਰਬਨ ਮੈਦਾਨ। ਟੀ -20 ਵਿਸ਼ਵ ਕੱਪ ਵਿੱਚ ਭਾਰਤ ਅਤੇ ਇੰਗਲੈਂਡ ਦੀ ਟੀਮਾਂ ਆਹਮੋ -ਸਾਹਮਣੇ ਸਨ। ਇਸ ਮੈਚ ਵਿੱਚ ਯੁਵਰਾਜ ਸਿੰਘ ਨੇ ਐਂਡ੍ਰਿਉ ਫਲਿੰਟੌਫ ਨਾਲ ਬਹਿਸ ਤੋਂ ਬਾਅਦ ਤੇਜ਼ ਗੇਂਦਬਾਜ਼ ਸਟੂਅਰਟ ਬ੍ਰੌਡ ਨੂੰ ਆਪਣਾ ਨਿਸ਼ਾਨਾ ਬਣਾਇਆ। ਯੂਵੀ ਨੇ ਬ੍ਰੌਂਡ ਦੇ ਇਸ ਓਵਰ ਵਿੱਚ ਇੱਕ ਤੋਂ ਬਾਅਦ ਇੱਕ ਛੇ ਲੰਮੇ ‘ਤੇ ਉੱਚੇ ਛੱਕੇ ਲਗਾਏ। ਇਨ੍ਹਾਂ ਛੱਕਿਆਂ ਦੀ ਵਰਖਾ ਨਾਲ ਉਨ੍ਹਾਂ ਵੱਲੋਂ ਆਪਣਾ ਗੁੱਸਾ ਸ਼ਾਂਤ ਕੀਤਾ ਗਿਆ। ਇਨ੍ਹਾਂ ਛੱਕਿਆਂ ਨੂੰ ਵੇਖ ਸਟੇਡੀਅਮ ਵਿੱਚ ਮੌਜੂਦ ਹਜ਼ਾਰਾਂ ਦਰਸ਼ਕ ਯੂਵੀ-ਯੂਵੀ ਦੇ ਨਾਅਰੇ ਲਗਾ ਰਹੇ ਸਨ। ਆਪਣੀ ਧਮਾਕੇਦਾਰ ਪਾਰੀ ਵਿੱਚ, ਯੂਵੀ ਨੇ 12 ਗੇਂਦਾਂ ਵਿੱਚ ਅਰਧ ਸੈਂਕੜਾ ਪੂਰਾ ਕਰਕੇ ਇਤਿਹਾਸ ਰਚ ਦਿੱਤਾ। ਯੂਵੀ ਦਾ ਇਹ ਰਿਕਾਰਡ ਅੱਜ ਵੀ ਬਰਕਰਾਰ ਹੈ।
ਯੁਵਰਾਜ ਸਿੰਘ ( YUVRAJ SINGH) ਨੇ ਸਟੂਅਰਟ ਬ੍ਰੌਡ ਦੀ ਪਹਿਲੀ ਗੇਂਦ ਨੂੰ ਸਿੱਧਾ ਸਟੇਡੀਅਮ ਤੋਂ ਬਾਹਰ ਮਾਰਿਆ। ਓਵਰ ਦਾ ਇਹ ਪਹਿਲਾ ਛੱਕਾ 111 ਮੀਟਰ ਦੀ ਲੰਬਾਈ ਦਾ ਸੀ। ਇਸ ਤੋਂ ਬਾਅਦ ਬ੍ਰੌਡ ਨੇ ਅਗਲੀ ਗੇਂਦ ਯੁਵਰਾਜ ਦੇ ਪੈਰਾਂ 'ਤੇ ਸੁੱਟੀ। ਯੁਵਰਾਜ ਨੇ ਇੱਥੇ ਸ਼ਾਨਦਾਰ ਫਲਿਕ ਸ਼ਾਟ ਖੇਡਿਆ ਅਤੇ ਗੇਂਦ ਬੈਕਵਰਡ ਸਕੁਏਅਰ ਲੇਗ ਦੇ ਉੱਤੇ ਚਲੀ ਗਈ ਅਤੇ ਓਵਰ ਦਾ ਦੂਜਾ ਛੱਕਾ ਦਰਜ ਹੋਇਆ।
ਇਸ ਤੋਂ ਬਾਅਦ ਬ੍ਰੌਡ ਨੇ ਅਗਲੀ ਗੇਂਦ ਯੁਵਰਾਜ ਦੇ ਪੈਰਾਂ 'ਚ ਦਿੱਤੀ। ਯੁਵਰਾਜ ਨੇ ਇੱਥੇ ਸ਼ਾਨਦਾਰ ਫਲਿਕ ਸ਼ਾਟ ਖੇਡਿਆ ਅਤੇ ਗੇਂਦ ਬੈਕਵਰਡ ਸਕੁਏਅਰ ਦੇ ਉੱਪਰ ਦੀ ਗਈ। ਅਤੇ ਓਵਰ ਦਾ ਦੂਜਾ ਛੱਕਾ ਦਰਜ ਹੋਇਆ।
ਸਟੂਅਰਟ ਬ੍ਰੌਡ ਦੀ ਤੀਜੀ ਗੇਂਦ ਲੋਅਰ ਫੁਲ ਟੌਸ ਗੇਂਦਬਾਜ਼ੀ ਪਾਈ ਗਈ ਜਿਸਨੂੰ ਯੁਵਰਾਜ ਨੇ ਸਟੰਪ ਲਾਈਨ 'ਤੇ ਆਉਂਦੀ ਇਸ ਗੇਂਦ ਨੂੰ ਥਾਂ ਬਣਾ ਕੇ ਐਕਸਟਰਾ ਕਵਰ ਦੇ ਉੱਪਰ ਖੇਡਿਆ। ਇਸ ਤਰ੍ਹਾਂ ਉਨ੍ਹਾਂ ਨੇ ਲਗਾਤਾਰ ਤੀਜਾ ਛੱਕਾ ਲਗਾਇਆ।
ਸਟੂਅਰਟ ਬ੍ਰੌਡ ਨੇ ਇੱਕ ਵਾਰ ਫਿਰ ਚੌਥੀ ਗੇਂਦ ਵਿੱਚ ਰਾਊਂਡ ਦੀ ਵਿਕਟ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਜਿਵੇਂ ਉਨ੍ਹਾਂ ਨੇ ਪਹਿਲੀ ਗੇਂਦ ਵਿੱਚ ਕੀਤਾ ਸੀ। ਯੁਵਰਾਜ ਨੇ ਇਸਨੂੰ ਬੈਕਵਰਡ ਪੁਆਇੰਟ ਉੱਤੇ ਖੇਡਿਆ ਅਤੇ ਚੌਥਾ ਛੱਕਾ ਲਗਾਇਆ।
ਲਗਾਤਾਰ ਚਾਰ ਛੱਕੇ ਖਾਣ ਤੋਂ ਬਾਅਦ, ਬ੍ਰੌਡ ਨੇ ਦੁਬਾਰਾ ਓਵਰ ਦੀ ਵਿਕਟ ਉੱਤੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਇਸ ਵਾਰ ਯੁਵਰਾਜ ਨੇ ਇੱਕ ਗੋਡਾ ਜ਼ਮੀਨ ਤੇ ਰੱਖਿਆ ਅਤੇ ਗੇਂਦ ਨੂੰ ਮਿਡਵਿਕਟ ਉੱਤੇ ਖੇਡਿਆ। ਇਸ ਪੰਜਵੇਂ ਛੱਕੇ ਤੋਂ ਬਾਅਦ ਸਟੇਡੀਅਮ ਵਿੱਚ ਜਸ਼ਨ ਦਾ ਮਾਹੌਲ ਸੀ।
ਬ੍ਰੌਡ ਨੇ ਓਵਰ ਦੀ ਆਖਰੀ ਗੇਂਦ ਸੁੱਟ ਦਿੱਤੀ, ਜੋ ਕਿ ਬੱਲੇ ਦੇ ਦਾਇਰੇ ਵਿੱਚ ਸੀ। ਯੁਵਰਾਜ ਨੇ ਇਸ ਨੂੰ ਵਾਈਡ ਮਿਡ ਆਨ ਉੱਤੇ ਖੇਡਿਆ ਅਤੇ ਛੇ ਗੇਂਦਾਂ ਵਿੱਚ ਛੇ ਛੱਕੇ ਪੂਰੇ ਕੀਤੇ। ਯੂਵੀ ਨੇ ਸ਼ਾਨਦਾਰੀ ਪਾਰੀ ਖੇਡਦੇ ਰਿਕਾਰਡ ਕਾਇਮ ਕਰ ਦਿੱਤਾ।
ਇਸ ਤਰ੍ਹਾਂ ਯੁਵਰਾਜ ਨੇ 12 ਗੇਂਦਾਂ ਵਿੱਚ ਛੇ ਛੱਕਿਆਂ ਦੀ ਮਦਦ ਨਾਲ ਆਪਣੀਆਂ 50 ਦੌੜਾਂ ਪੂਰੀਆਂ ਕੀਤੀਆਂ। ਟੀ -20 ਕੌਮਾਂਤਰੀ ਕ੍ਰਿਕਟ ਦੇ ਇਤਿਹਾਸ ਵਿੱਚ ਇਹ ਸਭ ਤੋਂ ਤੇਜ਼ ਅਰਧ ਸੈਂਕੜਾ ਹੈ। ਯੁਵਰਾਜ ਨੇ ਕੁੱਲ 16 ਗੇਂਦਾਂ ਵਿੱਚ 58 ਦੌੜਾਂ ਦੀ ਤੇਜ਼ ਪਾਰੀ ਖੇਡੀ।
ਇਹ ਵੀ ਪੜ੍ਹੋ:IPL 2021: ਅੱਜ ਤੋਂ ਸ਼ੁਰੂ ਹੋਵੇਗਾ ਦੂਜਾ ਹਾਫ, ਮੁੰਬਈ ਅਤੇ ਚੇਨਈ ਵਿਚਾਲੇ ਖੇਡਿਆ ਜਾਵੇਗਾ ਪਹਿਲਾ ਮੈਚ