ਟੋਕਿਓ: ਭਾਰਤ ਦੀ ਪੀਵੀ ਸਿੰਧੂ ਨੇ ਇਥੇ ਚੱਲ ਰਹੇ ਟੋਕਿਓ ਓਲੰਪਿਕਸ ਵਿੱਚ ਬੈਡਮਿੰਟਨ ਮਹਿਲਾ ਸਿੰਗਲਜ਼ ਮੁਕਾਬਲੇ ਦੇ ਨਾਕਆ ਆਊਟ ਮੈਚ ਵਿੱਚ ਡੈਨਮਾਰਕ ਦੀ ਮਿਆ ਬਲਿਚਫੇਲਡ ਨੂੰ 21-15, 21-13 ਨਾਲ ਹਰਾਇਆ। ਇਸ ਨਾਲ ਸਿੰਧੂ ਨੇ ਹੁਣ ਕੁਆਰਟਰ ਫਾਈਨਲ ਮੈਚ ਵਿਚ ਕੁਆਲੀਫਾਈ ਕਰ ਲਿਆ ਹੈ।
ਸਿੰਧੂ ਦਾ ਇਹ ਟੂਰਨਾਮੈਂਟ ਦਾ ਪਹਿਲਾ ਨਾਕਆਊਟ ਮੈਚ ਸੀ।
ਵਰਲਡ ਨੰਬਰ 7, ਸਿੰਧੂ ਦਾ ਪਹਿਲਾ ਸੈੱਟ ਆਸਾਨ ਸੀ ਜਿਸਨੇ ਉਸ ਨੇ 21-15 ਨਾਲ ਜਿੱਤ ਪ੍ਰਾਪਤ ਕੀਤੀ ਜੋ 21 ਮਿੰਟ ਤੱਕ ਚੱਲਿਆ।
ਦੂਜੇ ਸੈੱਟ ਵਿੱਚ, ਮਿਆ ਲਈ ਕਰੋ ਜਾਂ ਮਰੋ ਦੀ ਸਥਿਤੀ ਸੀ, ਸਿੰਧੂ ਨੇ ਬਿਨਾਂ ਸਮੇਂ ਗਵਾਏ ਸਕੋਰ 5-0 ਕਰ ਲਿਆ। ਅੱਧੇ ਸਮੇਂ 'ਚ ਸਿੰਧੂ ਨੂੰ ਫ਼ਰਕ ਨੂੰ ਦੁੱਗਣੇ ਦੇ ਕਰੀਬ ਵਧਾ ਦਿੱਤਾ। ਸਕੋਰ ਕਾਰਡ 13-7 ਹੋ ਜਾਂਦਾ ਹੈ।
ਦੂਜੇ ਸੈੱਟ ਵਿਚ ਫਾਈਨਲ ਦਾ ਸਕੋਰ 21-13 ਰਿਹਾ।
ਇਸ ਤੋਂ ਪਹਿਲਾਂ ਸਿੰਧੂ ਨੇ ਪਿਛਲੇ ਮੈਚ ਵਿਚ 35 ਮਿੰਟ ਚੱਲੇ ਇਕ ਮੈਚ ਵਿਚ ਹਾਂਗ ਕਾਂਗ ਦੀ ਚੇਅੰਗ ਨੂੰ 21-9, 21-16 ਨਾਲ ਹਰਾਇਆ। ਇਸ ਨਾਲ ਸਿੰਧੂ ਨੇ ਗਰੁੱਪ ਪੜਾਅ ਦੇ ਆਪਣੇ ਦੋਵੇਂ ਮੈਚ ਜਿੱਤੇ। ਸਿੰਧੂ ਨੇ ਇਸ ਜਿੱਤ ਤੋਂ ਬਾਅਦ ਨਾਕਆਉਟ ਪੜਾਅ ਵਿਚ ਜਗ੍ਹਾ ਪੱਕੀ ਕਰ ਲਈ ਸੀ।
ਹਾਂਗ ਕਾਂਗ ਦੀ ਚੇਂਗ ਗਾਨ ਯੀ ਪਹਿਲੇ ਸੈੱਟ ਤੋਂ ਹੀ ਹਮਲਾਵਰ ਸੀ ਪਰ ਉਹ ਸਿੰਧੂ ਨੂੰ ਪਕੜ ਨਹੀਂ ਸਕੀ। ਸਿੰਧੂ ਨੇ ਪਹਿਲੇ ਸੈੱਟ ਦੇ ਅੰਤ ਤੱਕ ਵੀ ਤੇਜ਼ੀ ਦਿਖਾਈ, ਜਿਸ ਦੌਰਾਨ ਉਸਨੇ ਜਿੱਤ ਦਰਜ ਕਰਨ ਲਈ ਕਰਾਸ ਸਮੈਸ਼ ਅਤੇ ਡਰਾਪ ਸ਼ਾਟਸ ਦੀ ਪੂਰੀ ਵਰਤੋਂ ਕੀਤੀ।
ਇਸ ਤੋਂ ਪਹਿਲਾਂ ਪੀਵੀ ਸਿੰਧੂ ਨੇ ਮਹਿਲਾ ਸਿੰਗਲਜ਼ ਦੇ ਆਪਣੇ ਪਹਿਲੇ ਗਰੁੱਪ ਜੇ ਮੈਚ ਵਿੱਚ ਇਜ਼ਰਾਈਲ ਦੀ ਸੇਨੀਆ ਪੋਲੀਕਾਰਪੋਵਾ ਨੂੰ ਹਰਾ ਕੇ ਟੋਕਿਓ ਓਲੰਪਿਕ ਵਿੱਚ ਸ਼ੁਰੂਆਤ ਕੀਤੀ ਸੀ।
ਇਹ ਵੀ ਪੜ੍ਹੋ: ਓਲੰਪਿਕ ‘ਚ ਮਿਲ ਰਹੀ ਨਿਰਾਸ਼ਾ ਦੇ ਅਸਲ ਕੀ ਕਾਰਨ...ਵੇਖੋ ਖਾਸ ਰਿਪੋਰਟ