ਹਾਂਗਕਾਂਗ : ਲੀ ਚੇਉਕ ਇਊ ਨੇ ਹਾਂਗਕਾਂਗ ਓਪਨ ਦਾ ਖ਼ਿਤਾਬ ਆਪਣੇ ਨਾਂਅ ਕਰ ਲਿਆ ਹੈ। ਖ਼ਿਤਾਬੀ ਮੁਕਾਬਲੇ ਵਿੱਚ ਲੀ ਚੇਉਕ ਨੇ ਇੰਡੋਨੇਸ਼ੀਆ ਦੇ ਐਂਥਨੀ ਸਿਨਿਸੁਕਾ ਗਿੰਟਿੰਗ ਨੂੰ 16-2, 21-10, 22-20 ਨਾਲ ਮਾਤ ਦਿੱਤੀ ਹੈ।
ਇਸ ਤੋਂ ਪਹਿਲਾਂ ਹਾਂਗਕਾਂਗ ਦੇ ਇਸ ਖਿਡਾਰੀ ਨੇ ਭਾਰੀਤ ਖਿਡਾਰੀ ਕਿੰਦਾਬੀ ਸ਼੍ਰੀਕਾਂਤ ਨੂੰ ਸੈਮੀਫ਼ਾਈਨਲ ਵਿੱਚ 42 ਮਿੰਟਾਂ ਤੱਕ ਚੱਲੇ ਇਸ ਮੁਕਾਬਲੇ ਵਿੱਚ 21-9, 25-23 ਨਾਲ ਹਰਾ ਕੇ ਫ਼ਾਇਨਲ ਵਿੱਚ ਪ੍ਰਵੇਸ਼ ਕੀਤਾ ਸੀ।
ਦੱਸ ਦਈਏ ਕਿ ਲੀ ਨੇ ਵਿਸ਼ਵ ਦੇ ਚੋਟੀ ਦੇ ਖਿਡਾਰੀ ਵਿਕਟਰ ਐਕਸਲਸੇਨ ਨੂੰ 21-14, 21-19 ਨਾਲ ਹਰਾ ਕੇ ਸੈਮੀਫ਼ਾਈਨਲ ਵਿੱਚ ਥਾਂ ਪੱਕੀ ਕੀਤੀ ਸੀ।
![ਫ਼ੋਟੋ](https://etvbharatimages.akamaized.net/etvbharat/prod-images/5096491_yufae.jpg)
ਇਹ ਵੀ ਪੜ੍ਹੋ: ਲਹਿਰਾਗਾਗਾ 'ਚ ਦਲਿਤ ਨੌਜਵਾਨ ਨਾਲ ਤਸ਼ੱਦਦ ਕਰਨ ਵਾਲੇ 4 ਗ੍ਰਿਫ਼ਤਾਰ, ਕਤਲ ਦਾ ਮਾਮਲਾ ਦਰਜ
ਮਹਿਲਾ ਸਿੰਗਲ ਦਾ ਖ਼ਿਤਾਬ ਚੇਨ ਯੂ ਫੇਈ ਨੇ ਜਿੱਤਿਆ।
ਚੀਨ ਦੀ ਚੇਨ ਯੂ ਫੇਈ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਹਾਂਗਕਾਂਗ ਓਪਨ ਦਾ ਮਹਿਲਾ ਸਿੰਗਲ ਖ਼ਿਤਾਬ ਜਿੱਤ ਲਿਆ ਹੈ, ਮਹਿਲਾ ਸਿੰਗਲ ਵਰਗ ਦੇ ਇੱਕ ਸਖ਼ਤ ਮੁਕਾਬਲੇ ਵਿੱਚ ਯੂ ਫੇਈ ਨੇ ਥਾਈਲੈਂਡ ਦੀ ਰਤਚਾਨੋਕ ਇੰਤਾਨੋਨ ਨੂੰ 21-18, 13-21, 21-12 ਨਾਲ ਹਰਾ ਕੇ ਖ਼ਿਤਾਬ ਨੂੰ ਆਪਣੇ ਨਾਂਅ ਕੀਤਾ ਹੈ।